Karan Aujla New Song Going Off: ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਸੁਰਖੀਆਂ 'ਚ ਆ ਗਿਆ ਹੈ। ਗਾਇਕ ਦਾ ਨਵਾਂ ਗਾਣਾ 'ਗੋਇਨ ਔਫ' () ਰਿਲੀਜ਼ ਹੋ ਗਿਆ ਹੈ। ਔਜਲਾ ਦੇ ਇਸ ਗਾਣੇ ਨੇ ਰਿਲੀਜ਼ ਹੁੰਦੇ ਹੀ ਧੱਕ ਪਾ ਦਿੱਤੀ ਹੈ। ਗਾਇਕ ਦੇ ਇਸ ਗੀਤ ਨੂੰ ਰਿਲੀਜ਼ ਹੋਇਆਂ 24 ਘੰਟੇ ਵੀ ਪੂਰੇ ਨਹੀਂ ਹੋਏ ਕਿ ਗਾਣੇ ਨੂੰ 3 ਮਿਲੀਅਨ ਵਿਊਜ਼ ਮਿਲ ਗਏ। ਇਸ ਗਾਣੇ ਦਾ ਮਿਊਜ਼ਿਕ ਤੇ ਬੋਲ ਦੋਵੇਂ ਹੀ ਵਧੀਆ ਹਨ। ਇਹ ਗਾਣਾ ਰਿਲੀਜ਼ ਹੁੰਦੇ ਹੀ ਫੈਨਜ਼ ਦੀ ਜ਼ੁਬਾਨ 'ਤੇ ਚੜ੍ਹ ਗਿਆ ਹੈ। ਕਰਨ ਔਜਲਾ ਦੀ ਸੋਸ਼ਲ ਮੀਡੀਆ ਪੋਸਟ ਤੋਂ ਇਸ ਦਾ ਪਤਾ ਲੱਗਦਾ ਹੈ। ਗਾਇਕ ਨੇ ਸੋਸ਼ਲ ਮੀਡੀਆ 'ਤੇ ਗਾਣੇ ਦਾ ਵੀਡੀਓ ਸ਼ੇਅਰ ਕਰ ਫੈਨਜ਼ ਤੋਂ ਪੁੱਛਿਆ, ਦੱਸੋ ਗਾਣੇ 'ਚੋਂ ਤੁਹਾਡੀ ਮਨਪਸੰਦ ਲਾਈਨ, ਤਾਂ ਵੀਡੀਓ 'ਤੇ ਕਮੈਂਟਸ ਦਾ ਹੜ੍ਹ ਆ ਗਿਆ। ਫੈਨਜ਼ ਨੇ ਰੱਜ ਕੇ ਵੀਡੀਓ 'ਤੇ ਕਮੈਂਟਸ ਕੀਤੇ। ਦੇਖੋ:            


ਇਹ ਵੀ ਪੜ੍ਹੋ: ਹਾਲੀਵੁੱਡ ਸਿੰਗਰ ਜਸਟਿਨ ਬੀਬਰ ਦੇ ਘਰ ਆਉਣ ਵਾਲੀਆਂ ਹਨ ਖੁਸ਼ੀਆਂ, ਗਾਇਕ ਜਲਦ ਬਣੇਗਾ ਪਿਤਾ, ਸੋਸ਼ਲ ਮੀਡੀਆ 'ਤੇ ਕੀਤਾ ਐਲਾਨ






ਦੇਖੋ ਪੂਰਾ ਗਾਣਾ:



ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਟੌਪ ਸਿੰਗਰ ਹੈ। ਉਸ ਮਹਿਜ਼ 20 ਸਾਲ ਦੀ ਉਮਰ 'ਚ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਅੱਜ 27 ਸਾਲ ਦੀ ਉਮਰ 'ਚ ਉਹ 100 ਕਰੋੜ ਜਾਇਦਾਦ ਦਾ ਮਾਲਕ ਹੈ। ਉਸ ਦੇ ਗਾਏ ਗਾਣੇ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਜਾਂਦੇ ਹਨ। ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਪਿਛਲੇ ਸਾਲ ਗਾਇਕ ਦੀ ਰਿਲੀਜ਼ ਹੋਈ ਐਲਬਮ 'ਮੇਕਿੰਗ ਮੈਮੋਰੀਜ਼' ਅੱਜ ਤੱਕ ਲੋਕਾਂ ਦੀ ਪਸੰਦੀਦਾ ਐਲਬਮ ਬਣੀ ਹੋਈ ਹੈ। ਇਸ ਦੇ ਨਾਲ ਨਾਲ ਉਸ ਦੀ ਐਲਬਮ 'ਸਟ੍ਰੀਟ ਡਰੀਮਜ਼' ਨੇ ਕਈ ਸਾਰੇ ਰਿਕਾਰਡਜ਼ ਬਣਾਏ ਸੀ। ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਕਰਨ ਔਜਲਾ ਨੇ ਸਾਲ 2023 'ਚ ਆਪਣੀ ਪ੍ਰੇਮਿਕਾ ਪਲਕ ਨਾਲ ਵਿਆਹ ਕੀਤਾ ਸੀ। 


ਇਹ ਵੀ ਪੜ੍ਹੋ: ਇਸ ਬਾਲੀਵੁੱਡ ਐਕਟਰ ਦੇ ਅਕਾਊਂਟ 'ਚ ਸੀ 18 ਰੁਪਏ, ਪਾਰਲੇ ਜੀ ਤੇ ਫਰੂਟੀ ਨਾਲ ਕੀਤਾ ਸੀ ਗੁਜ਼ਾਰਾ, ਫਿਰ ਇੰਝ ਬਣਿਆ ਸਟਾਰ