Karan Aujla Video: ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਇਸ ਵਾਰ ਗਾਇਕ ਆਪਣੇ ਗਾਣਿਆਂ ਕਰਕੇ ਨਹੀਂ, ਬਲਕਿ ਆਪਣੇ ਲੇਟੈਸਟ ਇੰਟਰਵਿਊ ਕਰਕੇ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ 'ਚ ਕਰਨ ਔਜਲਾ ਨੇ ਯੂਟਿਊਬਰ ਰਣਵੀਰ ਅਲਾਹਾਬਾਦੀਆ ਨੂੰ ਇੰਟਰਵਿਊ ਦਿੱਤੀ, ਜਿਸ ਦਰਮਿਆਨ ਉਸ ਨੇ ਖੁਲਾਸਾ ਕੀਤਾ ਕਿ ਆਖਰ ਉਹ ਕਿਹੜੇ ਹਾਲਾਤ 'ਚ ਆਪਣਾ ਕੈਨੇਡਾ ਘਰ ਛੱਡ ਕੇ ਦੁਬਈ ਜਾ ਵੱਸਿਆ। 


ਇਹ ਵੀ ਪੜ੍ਹੋ: ਰਾਖੀ ਸਾਵੰਤ 'ਤੇ ਹਸਪਤਾਲ 'ਚ ਹੋਇਆ ਹਮਲਾ! ਐਕਸ ਹਸਬੈਂਡ ਨੇ ਕਿਹਾ- 'ਉਸ ਨੂੰ ਲੁਕਾ ਕੇ ਰੱਖਿਆ ਗਿਆ ਹੈ...'


ਕਰਨ ਔਜਲਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਉਸ ਨੇ ਕਿਹਾ ਕਿ ਜਦੋਂ ਤੁਸੀਂ ਤਰੱਕੀ ਹਾਸਲ ਕਰ ਲੈਂਦੇ ਹੋ, ਜਦੋਂ ਤੁਸੀਂ ਕਾਮਯਾਬ ਹੋ ਜਾਂਦੇ ਹੋ ਤਾਂ ਤੁਸੀਂ ਵਿਰੋਧੀਆਂ ਲਈ ਅਸਾਨ ਟਾਰਗੈੱਟ ਬਣ ਜਾਂਦੇ ਹੋ। ਮੇਰੇ ਨਾਲ ਵੀ ਅਜਿਹਾ ਹੀ ਹੋਇਆ ਸੀ। ਮੈਨੂੰ ਬਾਰ ਬਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। ਮੇਰੇ ਪਰਿਵਾਰ ਦੀ ਜਾਨ ਵੀ ਖਤਰੇ 'ਚ ਸੀ। ਮੇਰੇ ਕੈਨੇਡਾ ਵਾਲੇ ਘਰ 'ਤੇ 3 ਵਾਰ ਗੋਲੀਆਂ ਚਲਾਈਆਂ ਗਈਆਂ। ਆਪਣਾ ਘਰ ਕੋਈ ਨਹੀਂ ਛੱਡਣਾ ਚਾਹੁੰਦਾ, ਪਰ ਮੈਨੂੰ ਆਪਣੇ ਪਰਿਵਾਰ ਦੀ ਸੇਫਟੀ ਲਈ ਇਹ ਫੈਸਲਾ ਲੈਣਾ ਪਿਆ। ਹੁਣ ਦੁਬਈ 'ਚ ਅਸੀਂ ਸਾਰੇ ਸੇਫ ਹਾਂ। ਦੇਖੋ ਇਹ ਵੀਡੀਓ:



ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਹਾਲ ਹੀ 'ਚ ਮੁੰਬਈ 'ਚ ਸੀ। ਇਸ ਦੌਰਾਨ ਉਸ ਨੇ ਮਸ਼ਹੂਰ ਯੂਟਿਊਬਰ ਨਾਲ ਪੌਡਕਾਸਟ ਕੀਤਾ। ਉੇਸ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਖੁੱਲ੍ਹ ਕੇ ਦੱਸੀਆਂ। ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਦੇ ਬੈਕ ਟੂ ਬੈਕ ਦੋ ਗਾਣੇ ਲਗਾਤਾਰ ਹਿੱਟ ਹੋਏ ਹਨ। ਇਸ ਦਰਮਿਆਨ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਕਰਨ ਔਜਲਾ ਜਲਦ ਹੀ ਡੈਡੀ ਬਣਨ ਜਾ ਰਿਹਾ ਹੈ। ਇਸ ਦਾ ਖੁਲਾਸਾ ਵੀ ਉਸ ਨੇ ਖੁਦ ਹੀ ਇੰਟਰਵਿਊ ਦੌਰਾਨ ਕੀਤਾ।  


ਇਹ ਵੀ ਪੜ੍ਹੋ: ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਨੇ ਮੁੰਬਈ 'ਚ ਖਰੀਦਿਆ ਆਲੀਸ਼ਾਨ ਘਰ, ਕੀਮਤ ਸੁਣ ਉੱਡ ਜਾਣਗੇ ਹੋਸ਼


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।