Nothing Lasts Karan Aujla: ਪੰਜਾਬੀ ਸਿੰਗਰ ਕਰਨ ਔਜਲਾ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਔਜਲਾ ਹਾਲ ਹੀ 'ਚ ਆਪਣੇ ਲਾਈਵ ਸ਼ੋਅ ਲਈ ਮੁੰਬਈ ਵਿੱਚ ਸੀ। ਇੱਥੋਂ ਗਾਇਕ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੋਈਆਂ ਸੀ। ਇਸ ਦੇ ਨਾਲ ਨਾਲ ਉਸ ਦੀ ਐਲਬਮ 'ਸਟ੍ਰੀਟ ਡਰੀਮਜ਼' ਵੀ ਖੂਬ ਚਰਚਾ ਵਿੱਚ ਬਣੀ ਹੋਈ ਹੈ। ਇਸ ਐਲਬਮ ਦੇ ਸਾਰੇ ਗਾਣਿਆਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। 


ਇਹ ਵੀ ਪੜ੍ਹੋ: 11 ਹਜ਼ਾਰ ਕਰੋੜ ਜਾਇਦਾਦ ਦੀ ਮਾਲਕਣ ਰਿਹਾਨਾ, ਹੰਕਾਰ ਜ਼ਰਾ ਵੀ ਨਹੀਂ, ਪੁਲਿਸ ਵਾਲਿਆਂ ਨੂੰ ਗਲ ਲਾਇਆ, ਫੈਨਜ਼ ਨਾਲ ਖਿਚਵਾਈਆਂ ਤਸਵੀਰਾਂ, ਵੀਡੀਓ ਵਾਇਰਲ


ਹੁਣ ਕਰਨ ਔਜਲਾ ਦੀ ਐਲਬਮ 'ਸਟ੍ਰੀਟ ਡਰੀਮਜ਼' ਨੂੰ ਲੈਕੇ ਇੱਕ ਹੋਰ ਅਪਡੇਟ ਸ਼ੇਅਰ ਕਰਨ ਜਾ ਰਹੇ ਹਾਂ। ਇਸ ਐਲਬਮ ਦੇ ਗਾਣੇ 'ਨਥਿੰਗ ਲਾਸਟਸ' (Nothing Lasts) ਦੀ ਵੀਡੀਓ ਰਿਲੀਜ਼ ਕਰ ਦਿੱਤੀ ਗਈ ਹੈ। ਵੀਡੀਓ ਰਿਲੀਜ਼ ਹੁੰਦੇ ਹੀ ਫੈਨਜ਼ ਦਾ ਦਿਲ ਜਿੱਤ ਰਹੀ ਹੈ। ਵੀਡੀਓ 'ਚ ਕਰਨ ਔਜਲਾ ਬੱਚਿਆਂ ਨਾਲ ਨਜ਼ਰ ਆ ਰਿਹਾ ਹੈ। ਉਹ ਬੱਚਿਆਂ ਨਾਲ ਸਮਾਂ ਬਿਤਾਉਂਦਾ ਤੇ ਉਨ੍ਹਾਂ ਨੂੰ ਖਾਣਾ ਪਰੋਸਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ਲਿਖੀ, 'ਕੀਹਦੇ ਕੀਹਦੇ ਗਾਣੇ ਆ ਇੱਥੇ ਹੀ ਰਹਿ ਜਾਣੇ ਆ।' ਦੇਖੋ ਵੀਡੀਓ:






ਦੱਸ ਦਈਏ ਕਿ ਕਰਨ ਔਜਲਾ ਦੇ ਇਸ ਗਾਣੇ ਦੀ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। 15 ਘੰਟੇ ਪਹਿਲਾਂ ਰਿਲੀਜ਼ ਹੋਏ ਇਸ ਗਾਣੇ ਸਾਢੇ ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਦੇਖੋ ਪੂਰਾ ਗਾਣਾ:



ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਅੱਜ ਦੀ ਤਰੀਕ 'ਚ ਕਰਨ ਔਜਲਾ ਤੋਂ ਵਧੀਆ ਗਾਇਕੀ ਕਿਸੇ ਦੀ ਨਹੀਂ। ਇਸ ਦਾ ਪਤਾ ਉਸ ਦੀਆਂ ਰਿਲੀਜ਼ ਹੋਈਆਂ 2 ਐਲਬਮਾਂ ਤੋਂ ਲੱਗਦਾ ਹੈ। ਪਿਛਲੇ ਸਾਲ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' ਰਿਲੀਜ਼ ਹੋਈ ਸੀ, ਜਿਸ ਨੂੰ ਪੂਰੀ ਦੁਨੀਆ 'ਚ ਖੂਬ ਪਿਆਰ ਮਿਿਲਿਆ ਸੀ। ਇਸ ਤੋਂ ਇਲਾਵਾ ਗਾਇਕ ਦੀ ਐਲਬਮ 'ਸਟ੍ਰੀਟ ਡਰੀਮਜ਼' ਵੀ ਹਾਲ ਹੀ ;ਚ ਰਿਲੀਜ਼ ਹੋਈ ਹੈ, ਜਿਸ ਦੇ ਲਈ ਉਸ ਨੇ ਰੈਪਰ ਡਿਵਾਈਨ ਨਾਲ ਕੋਲੈਬ ਕੀਤਾ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਔਜਲਾ ਨੇ ਬੀਤੇ ਦਿਨ ਯਾਨਿ 3 ਮਾਰਚ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ ਹੈ। ਉਸ ਨੇ ਪਲਕ ਔਜਲਾ ਦੇ ਨਾਲ ਸਾਲ 2023 'ਚ ਵਿਆਹ ਕਰਵਾਇਆ ਸੀ।


ਇਹ ਵੀ ਪੜ੍ਹੋ: ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਦਾ ਨਹੀਂ ਹੋਵੇਗਾ ਤਲਾਕ, ਅਨੰਤ ਤੇ ਰਾਧਿਕਾ ਦੇ ਪ੍ਰੀ ਵੈਡਿੰਗ 'ਚ ਇਕੱਠੇ ਨਜ਼ਰ ਆਇਆ ਜੋੜਾ