Karan Aujla Viral Video: ਪੰਜਾਬੀ ਸਿੰਗਰ ਕਰਨ ਔਜਲਾ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਹਾਲ ਹੀ 'ਚ ਔਜਲਾ ਨੈਗਟਿਵ ਕਾਰਨ ਕਰਕੇ ਸੁਰਖੀਆਂ 'ਚ ਰਿਹਾ, ਜਦੋਂ ਉਸ ਦੇ ਸ਼ੋਅ 'ਚ ਉਸ ਨਾਲ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਦੇਖਿਆ ਗਿਆ। ਇਹ ਵੀਡੀਓ 'ਚ ਕਰਨ ਔਜਲਾ ਨਾਲ ਸ਼ੈਰੀ ਮਾਨ ਵੀ ਸੀ। ਇਹ ਵੀਡੀਓ ਸੋਸ਼ਲ ਮਡਿੀਆ 'ਤੇ ਅੱਗ ਵਾਂਗ ਵਾਇਰਲ ਹੋਇਆ ਸੀ।  ਹੁਣ ਕਰਨ ਔਜਲਾ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਜਿਸ ਵਿੱਚ ਕਰਨ ਆਪਣੇ ਕਜ਼ਨ ਦੇ ਵਿਆਹ 'ਤੇ ਆਇਆ ਹੋਇਆ ਹੈ । ਇਸ ਦੌਰਾਨ ਵੀਡੀਓ 'ਚ ਕੁੱਝ ਅਜਿਹਾ ਕੈਪਚਰ ਹੋਇਆ, ਜਿਸ ਤੋਂ ਬਾਅਦ ਇਹ ਵੀਡੀਓ ਨਾ ਸਿਰਫ ਵਾਇਰਲ ਹੋ ਰਿਹਾ, ਪਰ ਵੀਡੀਓ 'ਚ ਮੌਜੂਦ ਲੋਕਾਂ ਦਾ ਖੂਬ ਮਜ਼ਾਕ ਉੱਡ ਰਿਹਾ ਹੈ ।


ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਰਨ ਔਜਲਾ ਵਿਆਹ ਵਾਲੀ ਜੋੜੀ ਨਾਲ ਸਟੇਜ 'ਤੇ ਫੋਟੋ ਖਿਚਵਾਉਣ ਤੇ ਸ਼ਗਨ ਪਾਉਣ ਪਹੁੰਚਿਆ। ਇਸ ਦੌਰਾਨ ਦੁਲਹਨ ਬੜੀ ਐਕਸਾਇਟਡ ਨਜ਼ਰ ਆਈ ਕਿ ਕਰਨ ਔਜਲਾ ਉਸ ਦੇ ਵਿਆਹ 'ਚ ਮੌਜੂਦ ਹੈ। ਅੱਗੇ ਜੋ ਹੋਇਆ ਉਸ ਤੋਂ ਬਾਅਦ ਕਿਸੇ ਦਾ ਹਾਸਾ ਨਹੀਂ ਰੁਕਿਆ। ਦੱਸ ਦਈਏ ਕਿ ਇਸ ਵੀਡੀਓ ਨੂੰ ਕਰਨ ਔਜਲਾ ਦੇ ਫੈਨਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਇਹ ਵਡਿੀਓ ਕਾਫੀ ਵਾਇਰਲ ਹੋ ਰਹੀ ਹੈ। ਤੁਸੀਂ ਖੁਦ ਦੇਖ ਲਓ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਦਾ ਗਾਣਾ 'ਪੀਓਵੀ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗਾਣੇ 'ਚ ਉਸ ਨੇ ਨਫਰਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਇਹ ਗਾਣਾ ਜ਼ਬਰਦਸਤ ਹਿੱਟ ਹੋਇਆ ਹੈ। ਇੱਕ ਹਫਤੇ 'ਚ ਹੀ ਇਸ ਗਾਣੇ ਨੂੰ ਕਰੋੜਾਂ ਲੋਕਾਂ ਨੇ ਦੇਖ ਲਿਆ ਹੈ। ਇਸ ਦੇ ਨਾਲ ਨਾਲ ਕਰਨ ਔਜਲਾ ਹਾਲ ਹੀ 'ਚ ਕਾਫੀ ਜ਼ਿਆਦਾ ਵਿਵਾਦਾਂ 'ਚ ਰਿਹਾ ਸੀ। ਜਦੋਂ ਉਸ ਦੀ ਤੇ ਸ਼ੈਰੀ ਮਾਨ ਦੀ ਅਨਮੋਲ ਬਿਸ਼ਨੋਈ ਨਾਲ ਵੀਡੀਓ ਵਾਇਰਲ ਹੋਈ ਸੀ।