ਚੰਡੀਗੜ੍ਹ: ਪੰਜਾਬੀ ਗਾਇਕਾ ਕੌਰ ਬੀ ਨੂੰ ਕੁਆਰੰਟੀਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਸੰਗਰੂਰ ਦੇ ਐਸਐਮਓ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਦੇਖਾਂਗੇ ਕਿ ਉਸ ਨੂੰ ਕਿੰਨੇ ਦਿਨ ਘਰ ਵਿੱਚ ਇਕਲਤਾ ‘ਚ ਬਣੇ ਰਹਿਣਾ ਪਏਗਾ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੌਰ ਬੀ ਮੁਹਾਲੀ ਤੋਂ ਤਿੰਨ ਜ਼ਿਲ੍ਹੇ ਪਾਰ ਕਰਨ ਤੋਂ ਬਾਅਦ 30 ਮਾਰਚ ਨੂੰ ਸੰਗਰੂਰ ਆਪਣੇ ਪਿੰਡ ਪਹੁੰਚੀ। ਸੰਗਰੂਰ ਸਿਹਤ ਵਿਭਾਗ ਨੇ ਜਾਣਕਾਰੀ ਮਿਲਣ ‘ਤੇ ਉਸ ਨੂੰ ਆਈਸੋਲੇਸ਼ਨ ‘ਚ ਰੱਖਿਆ ਹੈ।
ਸਿਵਲ ਸਰਜਨ ਨੇ ਕਿਹਾ ਕਿ ਮਹਿਲਾ ਗਾਇਕਾ ਦੀ ਟ੍ਰੈਵਲ ਹਿਸਟ੍ਰੀ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਵੱਡਾ ਸਵਾਲ ਇਹ ਹੈ ਕਿ ਇਹ ਗਾਇਕਾ ਕਰਫਿਊ ਵਿੱਚ ਮੁਹਾਲੀ ਤੋਂ ਸੰਗਰੂਰ ਕਿਵੇਂ ਪਹੁੰਚੀ? ਜੇ ਟ੍ਰੈਵਲ ਹਿਸਟ੍ਰੀ ਹੈ, ਤਾਂ ਪੁਲਿਸ ਪ੍ਰਸ਼ਾਸਨ ਨੂੰ ਕਿਉਂ ਨਹੀਂ ਦੱਸਿਆ ਗਿਆ?
ਪੰਜਾਬੀ ਸਿੰਗਰ ਹੋਈ ਕੁਆਰੰਟੀਨ, ਕਰਫਿਊ ਦੌਰਾਨ ਹੋਈ ਵੱਡੀ ਲਾਪ੍ਰਵਾਹੀ
ਏਬੀਪੀ ਸਾਂਝਾ
Updated at:
11 Apr 2020 02:20 PM (IST)
ਪੰਜਾਬੀ ਗਾਇਕਾ ਕੌਰ ਬੀ ਨੂੰ ਕੁਆਰੰਟੀਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਸੰਗਰੂਰ ਦੇ ਐਸਐਮਓ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਦੇਖਾਂਗੇ ਕਿ ਉਸ ਨੂੰ ਕਿੰਨੇ ਦਿਨ ਘਰ ਵਿੱਚ ਇਕਲੇ ‘ਚ ਬਣੇ ਰਹਿਣਾ ਪਏਗਾ।
- - - - - - - - - Advertisement - - - - - - - - -