Kaur B Family: ਪੰਜਾਬੀ ਗਾਇਕਾ ਕੌਰ ਬੀ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆ ਹਨ। ਇਸ ਦੇ ਨਾਲ ਨਾਲ ਕੌਰ ਬੀ ਸੋਸ਼ਲ ਮੀਡੀਆ 'ਤੇ ਵੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। 


ਹਾਲ ਹੀ ਬ'ਚ ਕੌਰ ਬੀ ਹੌਂਗਕੌਂਗ 'ਚ ਸੀ। ਇੱਥੇ ਗਾਇਕਾ ਨੇ ਆਪਣੀ ਮਾਂ ਨਾਲ ਛੁੱਟੀਆਂ ਮਨਾਈਆਂ ਸੀ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਹੁਣ ਕੌਰ ਬੀ ਨੇ ਆਪਣੇ ਭਰਾ ਨਾਲ ਇੱਕ ਬੇਹੱਦ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ ;ਤੇ ਸਾਂਝੀ ਕੀਤੀ ਹੈ, ਇਸ ਤਸਵੀਰ ਨੂੰ ਦੇਖ ਕੇ ਇਹ ਸਾਫ ਪਤਾ ਲੱਗਦਾ ਹੈ ਕਿ ਉਹ ਆਪਣੇ ਭਰਾ ਨਾਲ ਸਟਰੌਂਗ ਬੌਂਡਿੰਗ ਸ਼ੇਅਰ ਕਰਦੀ ਹੈ। ਕੌਰ ਬੀ ਨੇ ਇਹ ਤਸਵਰਿ ਸ਼ੇਅਰ ਕਰਦਿਆਂ ਕੈੋਪਸ਼ਨ ਲਿਖੀ, 'ਵੀਰ ਜਿਹਾ ਕੋਈ ਸਾਥ ਨਾਂ ਦੂਜਾ, ਉਂਝ ਰਿਸ਼ਤੇ ਹੋਰ ਬੜੇ। ਉਸ ਜਗ੍ਹਾ 'ਤੇ ਕੀਹਨੇ ਕੜਨਾ ਜਿੱਥੇ ਮੇਰਾ ਵੀਰ ਖੜੇ। ਹਰ ਚੀਜ਼ ਲਈ ਤੇਰਾ ਸ਼ੁਕਰੀਆ ਨੀਟੇ। ਵਾਹਿਗੁਰੂ ਜੀ ਹਰ ਖੁਸ਼ੀ ਦਿਓ ਮੇਰੇ ਵੀਰ ਨੂੰ, ਇਹ ਜਨਮ ਤੇਰੇ ਨਾਮ ਜੱਟਾ।' ਦੱਸ ਦਈਏ ਕਿ ਇਹ ਤਸਵੀਰ ਕੌਰ ਬੀ ਨੇ ਆਪਣੇ ਭਰਾ ਦੇ ਜਨਮਦਿਨ ਮੌਕੇ ਸ਼ੇਅਰ ਕੀਤੀ ਸੀ।









ਕਾਬਿਲੇਗੌਰ ਹੈ ਕਿ ਕੌਰ ਬੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸ਼ਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਦੇ ਨਾਲ-ਨਾਲ ਸ਼ਾਨਦਾਰ ਰੀਲਜ਼ ਵੀ ਸਾਂਝੇ ਕਰਦੀ ਰਹਿੰਦੀ ਹੈ। ਕੌਰ ਬੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਾਲੇ ਤੱਕ ਕਈ ਸੁਪਰਹਿੱਟ ਗੀਤ ਦੇ ਚੁੱਕੀ ਹੈ। ਉਸਦੇ ਹਰ ਗੀਤ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ ਹੈ। ਦੱਸ ਦੇਈਏ ਕਿ ਕੌਰ ਬੀ ਗਾਇਕ ਅਤੇ ਐਂਕਰ ਰਵਨੀਤ ਨਾਲ ਆਖਰੀ ਵਾਰ ਗੀਤ ਸੁਰਮਾ ਵਿੱਚ ਦੇਖੀ ਗਈ ਸੀ। ਫਿਲਹਾਲ ਗਾਇਕਾ ਨੇ ਆਪਣੇ ਕਿਸੇ ਨਵੇਂ ਗੀਤ ਦਾਂ ਐਲਾਨ ਨਹੀਂ ਕੀਤਾ ਹੈ। ਪਰ ਉਹ ਤਸਵੀਰਾਂ ਅਤੇ ਵੀਡੀਆ ਸਾਂਝੀਆਂ ਕਰ ਪ੍ਰਸ਼ੰਸ਼ਕਾਂ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ।