ਅਮੈਲੀਆ ਪੰਜਾਬੀ ਦੀ ਰਿਪੋਰਟ


Korala Maan Sajjan Adeeb Video: ਕੋਰਾਲਾ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਹਾਲ ਹੀ 'ਚ ਕੋਰਾਲਾ ਮਾਨ ਲੰਡਨ ਵਿੱਚ ਸੀ। ਇੱਥੇ ਉਸ ਦਾ ਦੋਸਤ ਤੇ ਗਾਇਕ ਸੱਜਣ ਅਦੀਬ ਵੀ ਉਸ ਦੇ ਨਾਲ ਸੀ। ਇੱਥੋਂ ਦੋਵੇਂ ਗਾਇਕਾਂ ਨੇ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ। ਪਰ ਇਸ ਦਰਮਿਆਨ ਕੁੱਝ ਅਜਿਹਾ ਵੀ ਹੋਇਆ ਕਿ ਕੋਰਾਲਾ ਮਾਨ ਪਰੇਸ਼ਾਨ ਹੋ ਗਏ, ਤਾਂ ਆਓ ਤੁਹਾਨੂੰ ਦੱਸਦੇ ਹਾਂ ਉਹ ਕਿਹੜੀ ਗੱਲ ਹੈ। 


ਇਹ ਵੀ ਪੜ੍ਹੋ: ਅੱਲੂ ਅਰਜੁਨ ਤੋਂ ਕੁੱਝ ਸਿੱਖਣ ਬਾਲੀਵੁੱਡ ਐਕਟਰ, ਸਾਊਥ ਸਟਾਰ ਨੇ ਤੰਬਾਕੂ ਦੀ ਐਡ 'ਚ ਕੰਮ ਕਰਨ ਦਾ ਆਫਰ ਠੁਕਰਾਇਆ, ਸ਼ਰਾਬ ਬਰਾਂਡ ਨੂੰ ਪ੍ਰਮੋਟ ਕਰਨ ਤੋਂ ਵੀ ਕੀਤਾ ਇਨਕਾਰ


ਸੱਜਣ ਅਦੀਬ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਕੋਰਾਲਾ ਮਾਨ ਕਾਫੀ ਅਪਸੈੱਟ ਯਾਨਿ ਪਰੇਸ਼ਾਨ ਨਜ਼ਰ ਆ ਰਹੇ ਹਨ। ਇਸ ਦਰਮਿਆਨ ਸੱਜਣ ਅਦੀਬ ਉੱਥੇ ਪਹੁੰਚ ਜਾਂਦੇ ਹਨ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਦੇ ਹਨ ਅਤੇ ਪਰੇਸ਼ਾਨੀ ਦੀ ਵਜ੍ਹਾ ਪੁੱਛਦੇ ਹਨ। ਕਾਫੀ ਜ਼ਿਆਂਦਾ ਮਨਾਉਣ ਤੋਂ ਬਾਅਦ ਕੋਰਾਲਾ ਮਾਨ ਸੱਜਣ ਅਦੀਬ ਨੂੰ ਜਦੋਂ ਆਪਣੀ ਪਰੇਸ਼ਾਨੀ ਦੱਸਦੇ ਹਨ, ਤਾਂ ਗਾਇਕ ਤੁਰੰਤ ਉਥੋਂ ਰਫਾ ਦਫਾ ਹੋ ਲੈਂਦਾ ਹੈ। ਬਾਕੀ ਤੁਸੀਂ ਇਹ ਵੀਡੀਓ 'ਚ ਦੇਖੋ:









ਤਾਂ ਇਹ ਸੀ ਕੋਰਾਲਾ ਮਾਨ ਤੇ ਸੱਜਣ ਅਦੀਬ ਦਾ ਮਜ਼ਾਕੀਆ ਵੀਡੀਓ। ਪਹਿਲੇ ਪਹਿਲ ਇਸ ਵੀਡੀਓ ਨੂੰ ਦੇਖ ਇਹੀ ਲੱਗਦਾ ਹੈ ਕਿ ਕੋਰਾਲਾ ਪਰੇਸ਼ਾਨ ਹੈ। ਪਰ ਬਾਅਦ 'ਚ ਇਹ ਵੀਡੀਓ ਮਜ਼ਾਕੀਆ ਰੂਪ ਲੈ ਲੈਂਦਾ ਹੈ। ਦੱਸ ਦਈਏ ਕਿ ਸੱਜਣ ਅਦੀਬ ਤੇ ਕੋਰਾਲਾ ਮਾਨ ਦੋਵੇਂ ਹੀ ਇੰਡਸਟਰੀ ਦੇ ਬੇਹੱਦ ਉਮਦਾ ਕਲਾਕਾਰ ਹਨ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸ਼ਾਨਦਾਰ ਗਾਣੇ ਦਿੱਤੇ ਹਨ। ਹਾਲ ਹੀ 'ਚ ਦੋਵੇਂ ਗਾਇਕ ਲੰਡਨ 'ਚ ਸੀ, ਇੱਥੇ ਦੋਵਾਂ ਨੇ ਲੈਜੇਂਡਰੀ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਨਾਲ ਵੀ ਮੁਲਾਕਾਤ ਕੀਤੀ ਸੀ, ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਸੀ।  


ਇਹ ਵੀ ਪੜ੍ਹੋ: ਆਪਣੇ ਐਕਸ ਪ੍ਰੇਮੀਆਂ ਨੂੰ ਚੰਗਾ ਦੋਸਤ ਸਮਝਦੀ ਹੈ ਐਸ਼ਵਰਿਆ ਰਾਏ? ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਅਦਾਕਾਰਾ ਦਾ ਪੁਰਾਣਾ ਵੀਡੀਓ