Mankirt Aualkh On Sidhu Moosewala: ਪੰਜਾਬੀ ਸਿੰਗਰ ਤੇ ਰੈਪਰ ਸਿੱਧੂ ਮੂਸੇਵਾਲਾ ਦੀ ਮੌਤ ਪੰਜਾਬੀ ਇੰਡਸਟਰੀ ਲਈ ਵੱਡਾ ਝਟਕਾ ਸੀ। ਸਿੱਧੂ ਦੇ ਚਾਹੁਣ ਵਾਲੇ ਅੱਜ ਵੀ ਉਸ ਨੂੰ ਨਹੀਂ ਭੁੱਲੇ ਹਨ। ਇੰਡਸਟਰੀ ‘ਚ ਸ਼ਾਇਦ ਹੀ ਕੋਈ ਅਜਿਹਾ ਕਲਾਕਾਰ ਹੋਵੇਗਾ, ਜੋ ਸਿੱਧੂ ਦੀ ਮੌਤ ‘ਤੇ ਦੁੱਖ ਪ੍ਰਗਟਾਉਣ ਲਈ ਉਸ ਦੇ ਮਾਪਿਆਂ ਨੂੰ ਨਹੀਂ ਮਿਲਿਆ। ਅਜਿਹਾ ਇੱਕ ਗਾਇਕ ਹੈ, ਜਿਸਨੇ ਸਿੱਧੂ ਦੀ ਮੌਤ ਤੋਂ ਬਾਅਦ ਕਦੇ ਵੀ ਉਸ ਦੇ ਮਾਪਿਆਂ ਨਾਲ ਗੱਲ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਨੂੰ ਜਾ ਕੇ ਮਿਲਿਆ। 

Continues below advertisement


ਮਨਕੀਰਤ ਔਲਖ ਨੇ ਏਬੀਪੀ ਨਿਊਜ਼ ਨੂੰ ਦਿੱਤੇ ਇੰਟਰਵਿਊ ਦੌਰਾਨ ਖੁੱਲ ਕੇ ਗੱਲਬਾਤ ਕੀਤੀ ਕਿ ਕਿਵੇਂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਉਸ ਦੀ ਜ਼ਿੰਦਗੀ ਬਦਲ ਗਈ। ਇਸ ਦੌਰਾਨ ਔਲਖ ਤੋਂ ਏਬੀਪੀ ਸਾਂਝਾ ਦੇ ਸ਼ੋਅ ‘ਮੁੱਕਦੀ ਗੱਲ’ ‘ਚ ਸਵਾਲ ਪੁੱਛਿਆ ਗਿਆ ਕਿ ਜੇ ਉਸ ਦਾ ਸਿੱਧੂ ਨਾਲ ਕੋਈ ਵਿਵਾਦ ਨਹੀਂ ਸੀ ਤਾਂ ਉਸ ਦੀ ਹੱਤਿਆ ਤੋਂ ਬਾਅਦ ਉਹ ਕਿਉਂ ਸਿੱਧੂ ਦੇ ਮਾਪਿਆਂ ਨੂੰ ਮਿਲਣ ਨਹੀਂ ਗਿਆ? ਇਸ ਦੇ ਜਵਾਬ ‘ਚ ਔਲਖ ਨੇ ਕਿਹਾ ਕਿ ਜਦੋਂ ਸਿੱਧੂ ਦੀ ਮੌਤ ਹੋਈ ਤਾਂ ਉਸ ਨੂੰ ਬਹੁਤ ਵੱਡਾ ਝਟਕਾ ਲੱਗਿਆ। ਇਸ ਤੋਂ ਵੀ ਜ਼ਿਆਦਾ ਦੁੱਖ ਦੀ ਗੱਲ ਸੀ ਕਿ ਸ਼ੱਕ ਦੀ ਸੂਈ ਮਨਕੀਰਤ ਵੱਲ ਘੁੰਮ ਗਈ। ਇੱਥੋਂ ਤੱਕ ਕਿ ਉਸ ‘ਤੇ ਮੂਸੇਵਾਲਾ ਦੇ ਕਾਤਲਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਵੀ ਲੱਗੇ। ਪਰ ਪੰਜਾਬ ਪੁਲਿਸ ਦੀ ਜਾਂਚ ਦੌਰਾਨ ਗਾਇਕ ਬੇਗੁਨਾਹ ਪਾਇਆ ਗਿਆ ਅਤੇ ਉਸ ਨੂੰ ਕਲੀਨ ਚਿੱਟ ਮਿਲੀ। 


ਇਸ ਗੱਲ ਦੇ ਜਵਾਬ ‘ਚ ਮਨਕੀਰਤ ਨੇ ਕਿਹਾ ਕਿ ਉਹ ਸਿੱਧੂ ਦੇ ਮਾਪਿਆਂ ਨੂੰ ਮਿਲਣਾ ਚਾਹੁੰਦਾ ਹੈ। ਉਨ੍ਹਾਂ ਨੇ ਆਪਣਾ ਇਕਲੌਤਾ ਜਵਾਨ ਪੁੱਤਰ ਖੋਇਆ ਹੈ। ਉਸ ਨੂੰ ਇਸ ਗੱਲ ਦਾ ਦਿਲੋਂ ਅਫਸੋਸ ਹੈ, ਪਰ ਜਦੋਂ ਤੱਕ ਕੇਸ ਦੀ ਜਾਂਚ ਚੱਲ ਰਹੀ ਹੈ, ਉਹ ਮੂਸੇਵਾਲਾ ਦੇ ਪਰਿਵਾਰ ਨੂੰ ਨਹੀਂ ਮਿਲਣਾ ਚਾਹੁੰਦਾ। ਦੇਖੋ ਇਹ ਵੀਡੀਓ:





ਇਸ ਕਰਕੇ ਮਨਕੀਰਤ ਔਲਖ ‘ਤੇ ਘੁੰਮੀ ਸ਼ੱਕ ਦੀ ਸੂਈ
ਮਨਕੀਰਤ ਨੇ ਗੱਲਬਾਤ ਦੌਰਾਨ ਦੱਸਿਆ ਜਦੋਂ ਤੋਂ ਉਹ ਵਿੱਕੀ ਮਿੱਡੂਖੇੜਾ ਦੇ ਕਤਲ ਬਾਰੇ ਖੁੱਲ੍ਹ ਕੇ ਬੋਲਿਆ, ਉਦੋਂ ਤੋਂ ਹੀ ਉਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਿਆ। ਇਸ ਦੇ ਨਾਲ ਹੀ ਲਾਰੈਂਸ ਨਾਲ ਸਬੰਧਾਂ ਬਾਰੇ ਬੋਲਦਿਆਂ ਔਲਖ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਤੇ ਲਾਰੈਂਸ ਬਿਸ਼ਨੋਈ ਉਸ ਦੇ ਨਾਲ ਯੂਨੀਵਰਸਿਟੀ ‘ਚ ਪੜ੍ਹਦੇ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦੀਆਂ ਲਾਰੈਂਸ ਬਿਸ਼ਨੋਈ ਨਾਲ ਪੁਰਾਣੀਆਂ ਤਸਵੀਰਾਂ ਵਾਇਰਲ ਹੋਈਆਂ ਤਾਂ ਸ਼ੱਕ ਦੀ ਸੂਈ ਗਾਇਕ ਵੱਲ ਘੁੰਮੀ।


ਮਨਕੀਰਤ ਔਲਖ ਦੇ ਵਰਕਫਰੰ ਦੀ ਗੱਲ ਕਰੀਏ ਤਾਂ ਗਾਇਕ ਇਸ ਸਮੇਂ ਭਾਰਤ ਵਿੱਚ ਹੀ ਹੈ। ਉਹ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਬਰਾਊਨ ਬੁਆਏਜ਼’ ਦੀ ਸ਼ੂਟਿੰਗ ਕਰ ਰਿਹਾ ਹੈ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।