Mankirt Aulakh Music Concert: ਪੰਜਾਬੀ ਸਿੰਗਰ ਮਨਕੀਰਤ ਔਲਖ ਇੰਨੀਂ ਦਿਨੀਂ ਭਾਰਤ ਵਿੱਚ ਹਨ। ਗਾਇਕ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਜਾਣਕਾਰੀ ਸ਼ੇਅਰ ਕੀਤੀ ਕਿ ਅੱਜ ਰਾਤੀਂ ਉਸ ਦਾ ਦਿੱਲੀ `ਚ ਲਾਈਵ ਹੋਣ ਵਾਲਾ ਹੈ। ਜੀ ਹਾਂ, ਮਨਕੀਰਤ ਔਲਖ ਅੱਜ ਦਿੱਲੀ `ਚ ਆਪਣੇ ਫ਼ੈਨਜ਼ ਦਾ ਮਨੋਰੰਜਨ ਕਰਦਾ ਨਜ਼ਰ ਆਵੇਗਾ।
ਦੱਸ ਦਈਏ ਕਿ ਜੂਨ ਮਹੀਨੇ `ਚ ਮਨਕੀਰਤ ਔਲਖ ਕੈਨੇਡਾ ਚਲਾ ਗਿਆ ਸੀ। ਇਸ ਤੋਂ ਬਾਅਦ ਉਹ ਮੁੜ ਤੋਂ ਭਾਰਤ ਪਰਤਿਆ ਹੈ। ਇਸ ਸਬੰਧੀ ਮਨਕੀਰਤ ਔਲਖ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਸੀ, ਜਿਸ ਵਿੱਚ ਉਹ ਆਪਣੀ ਕਾਰ ਤੋਂ ਹੇਠਾਂ ਉੱਤਰ ਕੇ ਕਿਤੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਦੇਖੋ ਵੀਡੀਓ:
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਦੇ ਕਤਲ `ਚ ਮਨਕੀਰਤ ਔਲਖ ਦਾ ਨਾਂ ਸਾਹਮਣੇ ਆਇਆ ਸੀ। ਬਾਅਦ ਵਿੱਚ ਪੰਜਾਬ ਪੁਲਿਸ ਵੱਲੋਂ ਗਾਇਕ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਇਸ ਦੇ ਬਾਵਜੂਦ ਬੰਬੀਹਾ ਗੈਂਗ ਦੇ ਗੁੰਡਿਆਂ ਵੱਲੋਂ ਔਲਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ, ਜਿਸ ਦੇ ਚਲਦੇ ਉਹ ਵਿਦੇਸ਼ ਚਲਾ ਗਿਆ ਸੀ।