Happy Birthday Manmohan Waris: ਪੰਜਾਬੀ ਗਾਇਕ ਮਨਮੋਹਨ ਵਾਰਿਸ ਅੱਜ ਯਾਨਿ 3 ਅਗਸਤ ਨੂੰ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 3 ਅਗਸਤ 1967 ਨੂੰ ਹੁਸ਼ਿਆਰਪੁਰ `ਚ ਹੋਇਆ ਸੀ। ਵਾਰਿਸ ਦਾ ਨਾਂ ਪੰਜਾਬ ਦੇ ਟੌਪ ਲੋਕ ਗਾਇਕਾਂ ਵਿੱਚ ਗਿਣਿਆ ਜਾਂਦਾ ਹੈ। ਮਨਮੋਹਨ ਵਾਰਿਸ ਦੇ ਗਾਣੇ ਨਾ ਸਿਰਫ਼ ਕੰਨਾਂ `ਚ ਰਸ ਘੋਲਦੇ ਹਨ, ਬਲਕਿ ਸਭ ਨੂੰ ਪੰਜਾਬੀ ਵਿਰਸੇ ਨਾਲ ਜੁੜਨਾ ਵੀ ਸਿਖਾਉਂਦੇ ਹਨ। 


ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਤੇ ਸਿੰਗਰਾਂ ਨੇ ਉਨ੍ਹਾਂ ਨੂੰ ਬਰਥਡੇ ਵਿਸ਼ ਕੀਤਾ ਹੈ।


ਪੰਜਾਬੀ ਸਿੰਗਰ ਤੇ ਐਕਟਰ ਰਣਜੀਤ ਬਾਵਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਮਨਮੋਹਨ ਵਾਰਿਸ ਨੂੰ ਜਨਮਦਿਨ ਦੀ ਵਧਾਈ ਦਿਤੀ। ਉਨ੍ਹਾਂ ਨੇ ਇੰਸਟਾਗ੍ਰਾਮ `ਤੇ ਸਟੋਰੀ ਪਾਈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, "ਹੈਪੀ ਬਰਥਡੇ ਭਾਜੀ ਮਨਮੋਹਨ ਵਾਰਿਸ, ਜੁਗ ਜੁਗ ਜੀਓ।"




ਇਸ ਦੇ ਨਾਲ ਪੰਜਾਬੀ ਲੋਕ ਗਾਇਕ ਤੇ ਮਨਮੋਹਨ ਵਾਰਿਸ ਦੇ ਛੋਟੇ ਭਰਾ ਕਮਲ ਹੀਰ ਨੇ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ `ਤੇ ਜਨਮਦਿਨ ਦੀ ਵਧਾਈ ਦਿਤੀ। 






ਉਨ੍ਹਾਂ ਨੇ ਆਪਣੇ ਭਰਾ ਨਾਲ ਤਸਵੀਰ ਸਾਂਝੀ ਕਰ ਉਨ੍ਹਾਂ ਨੂੰ ਪਿਆਰੇ ਅੰਦਾਜ਼ `ਚ ਜਨਮਦਿਨ ਵਿਸ਼ ਕੀਤਾ। 






ਕਾਬਿਲੇਗ਼ੌਰ ਹੈ ਕਿ ਮਨਮੋਹਨ ਵਾਰਿਸ ਦਾ ਪੰਜਾਬੀ ਲੋਕ ਗਾਇਕੀ ਨੂੰ ਅਣਮੁੱਲਾ ਯੋਗਦਾਨ ਹੈ। ਖਾਸ ਕਰਕੇ ਤੀਆਂ ਦੇ ਮੌਕੇ ਤੇ ਵਾਰਿਸ ਦੇ ਗੀਤ ਸੁਣੇ ਜਾਂਦੇ ਹਨ, ਜੋ ਕਿ ਸਾਨੂੰ ਪੰਜਾਬੀ ਵਿਰਸੇ ਨਾਲ ਜੋੜਦੇ ਹਨ।