ਅਮੈਲੀਆ ਪੰਜਾਬੀ ਦੀ ਰਿਪੋਰਟ
Manmohan Waris New Song Ghut Bharke: ਪੰਜਾਬੀ ਗਾਇਕ ਮਨਮੋਹਨ ਵਾਰਿਸ ਸੁਰਖੀਆਂ 'ਚ ਆ ਗਏ ਹਨ। ਗਾਇਕ ਦਾ ਨਵਾਂ ਗਾਣਾ 'ਘੁੱਟ ਭਰਕੇ' ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਉਨ੍ਹਾਂ ਦਾ ਗਾਣਾ 19 ਜਨਵਰੀ ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਸੁਣ ਕੇ ਤੁਸੀਂ ਪੁਰਾਣੀਆਂ ਯਾਦਾਂ 'ਚ ਖੋਹ ਜਾਓਗੇ। ਇਸ ਗਾਣੇ ਦੇ ਮਿਊਜ਼ਿਕ 'ਚ 90 ਦੇ ਦਹਾਕਿਆਂ ਦੇ ਗੀਤਾਂ ਵਾਲਾ ਟੱਚ ਹੈ, ਜੋ ਤੁਹਾਨੂੰ ਸਿੱਧਾ 90 ਦੇ ਦਹਾਕਿਆਂ 'ਚ ਲੈ ਜਾਂਦਾ ਹੈ। ਪਿਛਲੇ ਦਿਨੀਂ ਵਾਰਿਸ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਜਿਸ ਵਿੱਚ ਉਨ੍ਹਾਂ ਨੇ ਫੈਨਜ਼ ਤੋਂ ਇਸ ਗਾਣੇ ਬਾਰੇ ਉਨ੍ਹਾਂ ਦੇ ਵਿਚਾਰ ਪੁੱਛੇ ਸੀ। ਦੇਖੋ ਇਹ ਵੀਡੀਓ:
5 ਦਿਨਾਂ 'ਚ ਗਾਣੇ ਨੂੰ ਮਿਲੇ 1 ਮਿਲੀਅਨ ਤੋਂ ਜ਼ਿਆਦਾ ਵਿਊਜ਼
ਦੱਸ ਦਈਏ ਕਿ 5 ਦਿਨ ਪਹਿਲਾਂ ਰਿਲੀਜ਼ ਹੋਏ ਗਾਣੇ ਨੂੰ 1 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ ਅਤੇ ਯੂਟਿਊਬ ;ਤੇ ਇਹ ਗਾਣਾ ਮਿਊਜ਼ਿਕ ਲਈ ਟਰੈਂਡਿੰਗ ਚ ਬਣਿਆ ਹੋਇਆ ਹੈ। ਦੇਖੋ ਪੂਰਾ ਗਾਣਾ:
ਮਨਮੋਹਨ ਵਾਰਿਸ ਨੂੰ ਇੰਝ ਦਿੱਤੀ ਸੀ ਭਰਾ ਕਮਲ ਹੀਰ ਨੂੰ ਜਨਮਦਿਨ ਦੀ ਵਧਾਈ
23 ਜਨਵਰੀ ਨੂੰ ਕਮਲ ਹੀਰ ਦੇ ਜਨਮਦਿਨ ਮੌਕੇ ਮਨਮੋਹਨ ਵਾਰਿਸ ਨੇ ਆਪਣੇ ਭਰਾਵਾਂ ਕਮਲ ਹੀਰ ਤੇ ਸੰਗਤਾਰ ਹੀਰ ਨਾਲ ਤਸਵੀਰ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਲਹੂ ਦੇ ਰਿਸ਼ਤੇ ਧੁਰ ਤੋਂ ਮਿਲੇ ਸਹਾਰੇ ਹੁੰਦੇ ਨੇ। ਇਸ ਪੋਸਟ 'ਤੇ ਫੈਨਜ਼ ਨੇ ਰੱਜ ਕੇ ਪਿਆਰ ਦੀ ਬਰਸਾਤ ਕੀਤੀ ਸੀ। ਦੇਖੋ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਅਮੀਰ ਬਣਾਉਣ ਦਾ ਸਿਹਰਾ ਮਨਮੋਹਨ ਵਾਰਿਸ ਤੇ ਉਨ੍ਹਾਂ ਦੇ ਭਰਾ ਕਮਲ ਹੀਰ ਦੇ ਸਿਰ ਬੰਨ੍ਹਿਆ ਜਾਂਦਾ ਹੈ। ਇਹ ਦੋਵੇਂ ਗਾਇਕ ਅਜਿਹੇ ਹਨ, ਜਿਨ੍ਹਾਂ ਨੇ ਵਿਦੇਸ਼ਾਂ ਤੱਕ ਪੰਜਾਬੀ ਗਾਣਿਆਂ ਨੂੰ ਪਹੁੰਚਾਇਆ। ਉਨ੍ਹਾਂ ਦੀ ਇਸ ਕਲਾ ਤੇ ਜ਼ਬਰਦਸਤ ਟੈਲੇਂਟ ਦੀ ਦੁਨੀਆ ਦੀਵਾਨੀ ਹੈ। ਮਨਮੋਹਨ ਵਾਰਿਸ ਦੇ ਨਾਮ ਇੱਕ ਬੇਹੱਦ ਖਾਸ ਰਿਕਾਰਡ ਹੈ, ਉਹ ਰਿਕਾਰਡ ਇਹ ਹੈ ਕਿ ਵਾਰਿਸ ਬ੍ਰਦਰਜ਼ ਹੀ ਉਹ ਗਾਇਕ ਹਨ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਡਿਜੀਟਲ ਯੁੱਗ ਵਿੱਚ ਪਹੁੰਚਾਇਆ ਸੀ। ਜੀ ਹਾਂ, ਮਨਮੋਹਨ ਵਾਰਿਸ ਉਹ ਗਾਇਕ ਹਨ, ਜਿਨ੍ਹਾਂ ਦੇ ਗਾਣੇ ਦੀ ਪਹਿਲੀ ਵਾਰ ਵੀਡੀਓ ਬਣੀ ਸੀ ਅਤੇ ਇਸ ਤੋਂ ਬਾਅਦ ਹੀ ਪੰਜਾਬੀ ਗੀਤਾਂ ਦੀ ਵੀਡੀਓਜ਼ ਬਣਨੀਆਂ ਸ਼ੁਰੂ ਹੋਈਆਂ ਸੀ।
ਇਹ ਵੀ ਪੜ੍ਹੋ: ਐਕਟਰ ਸੰਨੀ ਦਿਓਲ ਤੇ ਪ੍ਰੀਤੀ ਜ਼ਿੰਟਾ ਦੀ ਜੋੜੀ ਦੀ ਵਾਪਸੀ! ਇਸ ਫਿਲਮ 'ਚ ਰੋਮਾਂਸ ਕਰਦੇ ਆਉਣਗੇ ਨਜ਼ਰ