ਅਮੈਲੀਆ ਪੰਜਾਬੀ ਦੀ ਰਿਪੋਰਟ


Master Saleem Best Sufi Punjabi Singer Award: ਗਾਇਕ ਮਾਸਟਰ ਸਲੀਮ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣਾ ਅਲੱਗ ਮੁਕਾਮ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਮਾਸਟਰ ਸਲੀਮ ਨੂੰ ਖਾਸ ਕਰਕੇ ਉਨ੍ਹਾਂ ਦੀ ਸੁਰੀਲੀ ਆਵਾਜ਼ ਤੇ ਸੂਫੀਆਨਾ ਅੰਦਾਜ਼ ਦੇ ਲਈ ਜਾਣਿਆ ਜਾਂਦਾ ਹੈ। ਪਿਛਲੇ ਕਈ ਦਿਨਾਂ ਤੋਂ ਮਾਸਟਰ ਸਲੀਮ ਕਈ ਨੈਗਟਿਵ ਕਾਰਨਾਂ ਕਰਕੇ ਸੁਰਖੀਆਂ 'ਚ ਰਹੇ। 


ਇਹ ਵੀ ਪੜ੍ਹੋ: ਜਦੋਂ ਰਾਜੇਸ਼ ਖੰਨਾ ਨੇ ਸੰਜੀਵ ਕੁਮਾਰ ਨੂੰ ਮਾਰਿਆ ਸੀ ਜ਼ੋਰਦਾਰ ਥੱਪੜ, ਇਹ ਅਦਾਕਾਰਾ ਦੀ ਵਜ੍ਹਾ ਕਰਕੇ ਕੀਤਾ ਸੀ ਇਹ ਕੰਮ


ਪਰ ਹੁਣ ਮਾਸਟਰ ਸਲੀਮ ਨੂੰ ਲੈਕੇ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਫੈਨਜ਼ ਖੁਸ਼ ਹੋ ਜਾਣਗੇ। ਮਾਸਟਰ ਸਲੀਮ ਨੇ ਆਸਟਰੇਲੀਆ ਵਿੱਚ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਨ੍ਹਾਂ ਨੂੰ ਪਾਰਲੀਮੈਂਟ ਆਫ ਵਿਕਟੋਰੀਆ ਯਾਨਿ ਆਸਟਰੇਲੀਆ ਦੀ ਸੰਸਦ ਵੱਲੋਂ ਬੈਸਟ ਸੂਫੀ ਗਾਇਕ ਦੇ ਸਨਮਾਨ ਨਾਲ ਨਵਾਜ਼ਿਆ ਗਿਆ ਹੈ। ਮਾਸਟਰ ਸਲੀਮ ਨੇ ਖੁਦ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਐਵਾਰਡ ਨੂੰ ਸਿਰ ਨਾਲ ਲਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਪੋਸਟ ਦੇ ਨਾਲ ਸਪੈਸ਼ਲ ਕੈਪਸ਼ਨ ਪਾ ਕੇ ਧੰਨਵਾਦ ਕੀਤਾ ਹੈ। ਦੇਖੋ ਇਹ ਤਸਵੀਰਾਂ:









ਕਾਬਿਲੇਗ਼ੌਰ ਹੈ ਕਿ ਮਾਸਟਰ ਸਲੀਮ ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਗਾਇਕ ਹਨ। ਉਨ੍ਹਾਂ ਆਪਣੇ ਜ਼ਮਾਨੇ 'ਚ ਟੌਪ ਦੇ ਕਲਾਕਾਰ ਰਹੇ ਹਨ। ਉਹ ਪੰਜਾਬੀ ਇੰਡਸਟਰੀ 'ਚ ਹਾਲੇ ਤੱਕ ਐਕਟਿਵ ਹਨ। ਹਾਲ ਹੀ 'ਚ ਮਾਸਟਰ ਸਲੀਮ ਕਾਫੀ ਜ਼ਿਆਦਾ ਵਿਵਾਦਾਂ 'ਚ ਰਹੇ ਸਨ। ਉਨ੍ਹਾਂ ਨੇ ਚਿੰਤਪੂਰਨੀ ਮੰਦਰ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿੰਦੂ ਭਾਈਚਾਰੇ ਵੱਲੋਂ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।  


ਇਹ ਵੀ ਪੜ੍ਹੋ: ਐਕਟਰ ਨਾਨਾ ਪਾਟੇਕਰ ਨੇ ਸ਼ੂਟਿੰਗ ਦੌਰਾਨ ਸੈਲਫੀ ਲੈਂਦੇ ਫੈਨ ਨੂੰ ਮਾਰਿਆ ਥੱਪੜ, ਰੱਜ ਕੇ ਵਾਇਰਲ ਹੋ ਰਿਹਾ ਵੀਡੀਓ