ਅਮੈਲੀਆ ਪੰਜਾਬੀ ਦੀ ਰਿਪੋਰਟ
Miss Pooja Announces Her New Song: ਪੰਜਾਬੀ ਗਾਇਕਾ ਮਿਸ ਪੂਜਾ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਪਿਛਲੇ ਸਾਲ ਮਿਸ ਪੂਜਾ ਨੇ ਲੰਬੇ ਸਮੇਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵਾਪਸੀ ਕੀਤੀ ਸੀ। ਉਸ ਤੋਂ ਬਾਅਦ ਉਹ ਲਗਾਤਾਰ ਮਿਊਜ਼ਿਕ ਇੰਡਸਟਰੀ 'ਚ ਐਕਟਿਵ ਹੈ।
ਹੁਣ ਗਾਇਕਾ ਮਿਸ ਪੂਜਾ ਨੇ ਫੈਨਜ਼ ਨੂੰ ਨਵੇਂ ਸਾਲ 'ਤੇ ਖਾਸ ਤੋਹਫਾ ਦਿੱਤਾ ਹੈ। ਗਾਇਕਾ ਨੇ ਆਪਣੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਉਸ ਦੇ ਨਵੇਂ ਗਾਣੇ ਬਾਰੇ ਗੱਲ ਕਰੀਏ ਤਾਂ ਇਹ ਗਾਣਾ ਹੈ 'ਡਾਇਮੰਡ ਕੋਕਾ'। ਪੂਜਾ ਨੇ ਇਸ ਗਾਣੇ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਬਿਲਕੁਲ ਅਲੱਗ ਅਵਤਾਰ 'ਚ ਨਜ਼ਰ ਆ ਰਹੀ ਹੈ। ਇਸ ਗਾਣੇ ਬਾਰੇ ਐਲਾਨ ਕਰਦਿਆਂ ਪੂਜਾ ਨੇ ਕੈਪਸ਼ਨ ਲਿਖੀ, 'ਨਵੇਂ ਸਾਲ ਦਾ ਪਹਿਲਾ ਤੋਹਫਾ ਆਪ ਸਭ ਲਈ। ਤਿਆਰ ਹੋ ਜਾਓ।' ਦੱਸ ਦਈਏ ਕਿ ਇਸ ਗਾਣੇ ਦੀ ਰਿਲੀਜ਼ ਡੇਟ ਦਾ ਐਲਾਨ ਹਾਲੇ ਹੋਣਾ ਬਾਕੀ ਹੈ। ਗਾਇਕਾ ਨੇ ਗਾਣੇ ਦਾ ਪੋਸਟਰ ਸ਼ੇਅਰ ਕਰਦਿਆਂ ਲਿਿਖਿਆ, 'ਕਮਿੰਗ ਸੂਨ' ਯਾਨਿ ਜਲਦ ਆ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਆਪਣੇ ਸਮੇਂ ਦੀ ਟੌਪ ਦੀ ਗਾਇਕਾ ਰਹੀ ਹੈ। ਉਸ ਦੇ ਸਾਹਮਣੇ ਵੱਡੇ ਵੱਡੇ ਮੇਲ ਸਿੰਗਰ ਵੀ ਫੇਲ੍ਹ ਹੋ ਜਾਂਦੇ ਸੀ। ਪੂਜਾ ਦੀ ਪ੍ਰਸਿੱਧੀ ਉਸ ਸਮੇਂ ਇੰਨੀਂ ਜ਼ਿਆਦਾ ਸੀ ਕਿ ਉਹ ਜਿਸ ਕਿਸੇ ਗਾਇਕ ਨਾਲ ਵੀ ਗਾ ਦਿੰਦੀ ਸੀ ਉਹ ਸਟਾਰ ਬਣ ਜਾਂਦਾ ਸੀ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਉਹ ਆਪਣੇ ਕਰੀਅਰ ਦੇ ਸਿਖਰ 'ਤੇ ਵਿਆਹ ਕਰਵਾ ਕੇ ਕੈਨੇਡਾ ਸੈਟਲ ਹੋ ਗਈ ਸੀ। ਉਸ ਤੋਂ ਬਾਅਦ ਉਸ ਨੇ ਮਿਊਜ਼ਿਕ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ।