Nimrat Khaira Video: ਪੰਜਾਬੀ ਗਾਇਕਾ ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਸੈਲੇਬਸ ਵਿੱਚੋਂ ਇਕ ਹੈ। ਉਹ ਉਨ੍ਹਾਂ ਕਲਾਕਾਰਾਂ 'ਚ ਵੀ ਆਉਂਦੀ ਹੈ, ਜਿਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਫੈਨ ਫਾਲੋਇੰਗ ਹੈ। ਉਸ ਦੀਆਂ ਫੋਟੋਆਂ ਤੇ ਵੀਡੀਓਜ਼ ਵੀ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ।


ਇਹ ਵੀ ਪੜ੍ਹੋ: OTT ਦੇ ਅਸ਼ਲੀਲ ਕੰਟੈਂਟ 'ਤੇ ਐਕਸ਼ਨ! 18 ਪਲੇਟਫਾਰਮ, 19 ਵੈੱਬਸਾਈਟਾਂ, 10 ਅਸ਼ਲੀਲ ਐਪਸ ਤੇ 57 ਸੋਸ਼ਲ ਮੀਡੀਆ ਅਕਾਊਂਟ ਬਲੌਕ


ਹਾਲ ਹੀ 'ਚ ਨਿੰਮੋ ਲੁਧਿਆਣਾ ਇੱਕ ਈਵੈਂਟ ;ਚ ਸ਼ਾਮਲ ਹੋਣ ਲਈ ਗਈ ਸੀ। ਇੱਥੋਂ ਗਾਇਕਾ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਂਈਆਂ ਹਨ। ਨਿਮਰਤ ਨੂੰ ਲੁਧਿਆਣਾ ਦੇ ਰੋਜ਼ ਗਾਰਡਨ ਵਿਖੇ ਚਿੱਲ ਕਰਦੇ ਦੇਖਿਆ ਗਿਆ। ਉਸ ਨੇ ਰੋਜ਼ ਗਾਰਡਨ 'ਚ ਕਈ ਪੋਜ਼ ਦਿੱਤੇ। ਇਹੀ ਨਹੀਂ ਉਸ ਨੇ ਸੜਕ ਤੋਂ ਭੇਲ ਪੁਰੀ ਖਰੀਦ ਵੀ ਖਾਧੀ। ਨਿੰਮੋ ਦਾ ਇਹ ਸਾਦਗੀ ਭਰਿਆ ਅੰਦਾਜ਼ ਫੈਨਜ਼ ਦੇ ਦਿਲ ਨੂੰ ਛੂਹ ਰਿਹਾ ਹੈ। ਉਸ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਨਜ਼ਰ ਆਂ ਰਹੀ ਹੈ। ਦੇਖੋ:






ਇਸ ਦੇ ਨਾਲ ਨਾਲ ਨਿੰਮੋ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਫੈਨਜ਼ ਦੇ ਦਿਲਾਂ ਦੀ ਧੜਕਣ ਰੁਕਦੀ ਨਜ਼ਰ ਆ ਰਹੀ ਹੈ। ਨਿਮਰਤ ਚਿੱਟੇ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ। ਉਸ ਨੇ ਵੰਗਾਂ 'ਚ ਲਾਲ ਚੂੜੀਆਂ ਚੜ੍ਹਾਈਆਂ ਹੋਈਆਂ ਹਨ। ਇਸ ਦੇ ਨਾਲ ਨਾਲ ਉਸ ਨੇ ਖੁੱਲ੍ਹੇ ਵਾਲਾਂ ਤੇ ਪੰਜਾਬੀ ਜੁੱਤੀ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਦੇਖੋ ਤਸਵੀਰਾਂ:






ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਨਿਮਰਤ ਖਹਿਰ ਦਾ ਵਾਇਰਲ ਗਾਣੇ 'ਸਾਗਰ ਦੀ ਵਹੁਟੀ' 'ਤੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋਇਆ ਸੀ। ਉਸ ਦੇ ਵੀਡੀਓ ਨੂੰ ਕਰੋੜਾਂ ਵਿਊਜ਼ ਮਿਲ ਚੁੱਕੇ ਹਨ ਅਤੇ ਮਿਲੀਅਨ ਲਾਈਕਸ ਵੀ ਹਨ। 


ਇਹ ਵੀ ਪੜ੍ਹੋ: 'ਆਪ' ਨੇ ਫਰੀਦਕੋਟ ਲੋਕ ਸਭਾ ਸੀਟ ਤੋਂ ਖੇਡਿਆ ਅਦਾਕਾਰ ਕਰਮਜੀਤ ਅਨਮੋਲ 'ਤੇ ਦਾਅ, ਕੀ ਮਾਰਨਗੇ ਬਾਜ਼ੀ?