Parmish Verma Daughter Sadaa Pics: ਪੰਜਾਬੀ ਗਾਇਕ ਪਰਮੀਸ਼ ਵਰਮਾ ਅਕਸਰ ਹੀ ਲਾਈਮਲਾਈਟ 'ਚ ਰਹਿੰਦੇ ਹਨ। ਪਰਮੀਸ਼ ਉਨ੍ਹਾਂ ਸੈਲੀਬ੍ਰਿਟੀਆਂ 'ਚੋਂ ਇੱਕ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ। 


ਇਹ ਵੀ ਪੜ੍ਹੋ: ਸਿਧਾਰਥ-ਕਿਆਰਾ ਵਿਆਹ ਤੋਂ ਬਾਅਦ ਇਕੱਠੇ ਹੋਏ ਸਪੌਟ, ਪੱਤਰਕਾਰਾਂ ਨੂੰ ਦਿੱਤੇ ਪੋਜ਼, ਦੇਖੋ ਤਸਵੀਰਾਂ


ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਪਰਮੀਸ਼ ਨੇ ਸਾਲ 2021 'ਚ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਗੀਤ ਗਰੇਵਾਲ ਨਾਲ ਵਿਆਹ ਕਰਵਾਇਆ ਸੀ। 30 ਸਤੰਬਰ 2022 ਨੂੰ ਪਰਮੀਸ਼ ਦੇ ਘਰ ਪਿਆਰੀ ਧੀ ਨੇ ਜਨਮ ਲਿਆ ਸੀ। ਪਰਮੀਸ਼ ਅਕਸਰ ਹੀ ਧੀ ਸਦਾ ਕੌਰ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਪਰ ਹਾਲੇ ਤੱਕ ਪਰਮੀਸ਼ ਨੇ ਆਪਣੀ ਧੀ ਦਾ ਚਿਹਰਾ ਪ੍ਰਸ਼ੰਸਕਾਂ ਸਾਹਮਣੇ ਨਹੀਂ ਲਿਆਂਦਾ ਹੈ। ਪਰ ਉਹ ਸਦਾ ਨਾਲ ਤਸਵੀਰਾਂ ਜ਼ਰੂਰ ਸ਼ੇਅਰ ਕਰਦੇ ਰਹਿੰਦੇ ਹਨ।









ਪਰਮੀਸ਼ ਨੇ ਹਾਲ ਹੀ 'ਚ ਸਦਾ ਨਾਲ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਵਿੱਚ ਪਿਓ ਧੀ ਦੀ ਪਿਆਰੀ ਜਿਹੀ ਬੌਂਡਿੰਗ ਦੇਖਣ ਨੂੰ ਮਿਲ ਰਹੀ ਹੈ। ਇਹ ਤਸਵੀਰਾਂ ਫੈਨਜ਼ ਦਾ ਦਿਲ ਜਿੱਤ ਰਹੀਆਂ ਹਨ। ਪਰ ਹਮੇਸ਼ਾ ਦੀ ਤਰ੍ਹਾਂ ਪਰਮੀਸ਼ ਨੇ ਧੀ ਦੇ ਚਿਹਰੇ ਦਾ ਦੀਦਾਰ ਨਹੀਂ ਕਰਵਾਇਆ ਹੈ। ਉਨ੍ਹਾਂ ਨੇ ਸਦਾ ਦੇ ਚਿਹਰੇ 'ਤੇ ਦਿਲ ਵਾਲੀ ਇਮੋਜੀ ਲਗਾਈ ਹੈ। ਦੇਖੋ ਤਸਵੀਰਾਂ:






ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਪਰਮੀਸ਼ ਵਰਮਾ ਦਾ ਗਾਣਾ 'ਨੋ ਰੀਜ਼ਨ' ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਰਮੀਸ਼ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਯੂਟਿਊਬ ਨਾਲ ਨਾਰਾਜ਼ਗੀ ਜਤਾਈ ਹੈ। ਦਰਅਸਲ, ਪਰਮੀਸ਼ ਤੇ ਲਾਡੀ ਚਾਹਲ ਦੇ ਗੀਤ 'ਨਾ ਜੱਟਾ ਨਾ', ਜੋ ਕਿ ਉਨ੍ਹਾਂ ਨੇ ਕਿਸਾਨਾਂ ਦੇ ਲਈ ਗਾਇਆ ਹੈ। ਇਸ ਗੀਤ ਨੂੰ ਯੂਟਿਊਬ ਨੇ ਹਿੰਸਕ ਤੇ ਸੁਸਾਈਡ ਲਈ ਉਕਸਾਉਣ ਵਾਲਾ ਦੱਸਿਆ ਹੈ। ਇਸ 'ਤੇ ਪਰਮੀਸ਼ ਵਰਮਾ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਪੋਸਟ ਪਾ ਕੇ ਭੜਾਸ ਕੱਢੀ ਸੀ।


ਇਹ ਵੀ ਪੜ੍ਹੋ: ਸਕੂਟਰ ਚਲਾਉਣ ਵਾਲੇ ਕਪਿਲ ਸ਼ਰਮਾ ਨੂੰ ਕਾਲਜ ਦੀ ਸਭ ਤੋਂ ਅਮੀਰ ਕੁੜੀ ਨਾਲ ਹੋਇਆ ਸੀ ਪਿਆਰ, ਨਸ਼ੇ 'ਚ ਕੀਤਾ ਸੀ ਪ੍ਰਪੋਜ਼