ਅਮੈਲੀਆ ਪੰਜਾਬੀ ਦੀ ਰਿਪੋਰਟ


Maavan Thandiyan Chhavan Ranjit Bawa: ਰਣਜੀਤ ਬਾਵਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਬਾਵਾ ਨੇ ਆਪਣੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਬਾਵਾ ਨੂੰ ਉਸ ਦੀ ਸਾਫ ਸੁਥਰੀ ਤੇ ਵਿਰਸੇ ਨਾਲ ਜੁੜੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਵੈਸੇ ਤਾਂ ਬਾਵਾ ਜ਼ਿਆਦਾ ਸੁਰਖੀਆਂ 'ਚ ਰਹਿਣਾ ਪਸੰਦ ਨਹੀਂ ਕਰਦਾ, ਪਰ ਆਂਪਣੇ ਨਵੇਂ ਗੀਤ ਕਰਕੇ ਗਾਇਕ ਕਾਫੀ ਚਰਚਾ ਵਿੱਚ ਹੈ।


ਇਹ ਵੀ ਪੜ੍ਹੋ: ਕਮਜ਼ੋਰ ਦਿਲ ਵਾਲੇ ਇਸ ਨੂੰ ਨਾ ਦੇਖਣ, ਲਾਈਵ ਪਰਫਾਰਮੈਂਸ ਦੌਰਾਨ ਸਿੰਗਰ ਨੂੰ ਆਇਆ ਹਾਰਟ ਅਟੈਕ, ਸਟੇਜ 'ਤੇ ਹੋਈ ਮੌਤ


ਰਣਜੀਤ ਬਾਵਾ ਦਾ ਨਵਾਂ ਗਾਣਾ 'ਮਾਵਾਂ ਠੰਡੀਆਂ ਛਾਵਾਂ' ਰਿਲੀਜ਼ ਹੋ ਗਿਆ ਹੈ। ਬਾਵਾ ਦਾ ਇਹ ਗੀਤ ਸੁਣਨ ਤੋਂ ਪਹਿਲਾਂ ਤੁਹਾਨੂੰ ਹਲਕੀ ਜਿਹੀ ਵਾਰਨਿੰਗ ਜ਼ਰੂਰ ਦੇਣਾ ਚਾਹਾਂਗੇ, ਕਿਉਂਕਿ ਇਹ ਗੀਤ ਤੇ ਇਸ ਦੇ ਬੋਲ ਤੁਹਾਨੂੰ ਬੇਹੱਦ ਭਾਵੁਕ ਕਰ ਦੇਣਗੇ ਅਤੇ ਜੇ ਤੁਹਾਡੇ ਮੰਮੀ ਜਾਂ ਡੈਡੀ 'ਚੋਂ ਕੋਈ ਇੱਕ ਜਾਂ ਦੋਵੇਂ ਦੁਨੀਆ 'ਚ ਨਹੀਂ ਹਨ ਤਾਂ ਇਹ ਗੀਤ ਸੁਣ ਕੇ ਤੁਸੀਂ ਬਹੁਤ ਰੋਣ ਵਾਲੇ ਹੋ। ਬਾਵਾ ਨੇ ਇਸ ਗੀਤ ਦੀ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਰਿਲੀਜ਼ ਕਰਦਿਆਂ ਕੈਪਸ਼ਨ ਲਿਖੀ ਕਿ ਇਹ ਗੀਤ ਉਸ ਦੇ ਦਿਲ ਦੇ ਬਹੁਤ ਜ਼ਿਆਦਾ ਨੇੜੇ ਹੈ। ਉਸ ਦੇ ਪਿਤਾ ਦਾ ਦੇਹਾਂਤ ਉਦੋਂ ਹੋਇਆ, ਜਦੋਂ ਉਹ ਮਹਿਜ਼ 6 ਸਾਲਾਂ ਦਾ ਸੀ। ਇਸ ਤੋਂ ਬਾਅਦ ਉਸ ਦੀ ਮਾਂ ਨੇ ਉਸ ਨੂੰ ਕਿਵੇਂ ਪਾਲਿਆ ਉਸ ਨੂੰ ਹੀ ਪਤਾ ਹੈ। ਇਸ ਲਈ ਇਹ ਗੀਤ ਉਸ ਦੇ ਦਿਲ ਦੇ ਬਹੁਤ ਨੇੜੇ ਹੈ। ਦੇਖੋ ਇਹ ਵੀਡੀਓ:









ਦੇਖੋ ਪੂਰਾ ਗਾਣਾ



ਕਾਬਿਲੇਗ਼ੌਰ ਹੈ ਕਿ ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਹ ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਬਾਵਾ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ। ਹਾਲ ਹੀ 'ਚ ਉਸ ਦੀ ਐਲਬਮ 'ਮਿੱਟੀ ਦਾ ਬਾਵਾ 2' ਵੀ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਇਹ ਗਾਣਾ ਹੁਣ ਸਰੋਤਿਆਂ ਦਾ ਖੂਬ ਦਿਲ ਜਿੱਤ ਰਿਹਾ ਹੈ। 


ਇਹ ਵੀ ਪੜ੍ਹੋ: ਸ਼੍ਰੇਅਸ ਤਲਪੜੇ ਦੀ ਹਾਰਟ ਅਟੈਕ ਤੋਂ ਬਾਅਦ ਹੁਣ ਕਿਵੇਂ ਹੈ ਹਾਲਤ? ਇਸ ਦਿਨ ਐਕਟਰ ਨੂੰ ਮਿਲੇਗੀ ਹਸਪਤਾਲ ਤੋਂ ਛੁੱਟੀ