Ranjit Bawa New Song Punjab Wargi Out Now: ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਗਾਇਕ ਹੈ। ਉਸ ਨੂੰ ਆਪਣੀ ਸ਼ਾਨਦਾਰ ਗਾਇਕੀ, ਦਮਦਾਰ ਆਵਾਜ਼ ਤੇ ਸਾਫ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ।  


ਰਣਜੀਤ ਬਾਵਾ ਦਾ ਇੱਕ ਹੋਰ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ। ਇਹ ਗਾਣਾ ਹੈ 'ਪੰਜਾਬ ਵਰਗੀ'। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਤਿਹਾਸ 'ਚ ਤੁਸੀਂ ਕਦੇ ਅਜਿਹਾ ਰੋਮਾਂਟਿਕ ਗਾਣਾ ਨਹੀਂ ਸੁਣਿਆ ਹੋਵੇਗਾ, ਜਿਸ ਵਿੱਚ ਬੇਹੱਦ ਵੱਖਰੇ ਤਰੀਕੇ ਦੇ ਨਾਲ ਔਰਤਾਂ ਦੀ ਤਰੀਫ ਕੀਤੀ ਗਈ ਹੋਵੇ। ਗਾਣੇ 'ਚ ਰਣਜੀਤ ਬਾਵਾ ਦੇ ਨਾਲ ਨੀਰੂ ਬਾਜਵਾ ਨਜ਼ਰ ਆਂਈ ਹੈ। ਨੀਰੂ ਹਮੇਸ਼ਾ ਦੀ ਤਰ੍ਹਾਂ ਦੇਸੀ ਪੰਜਾਬੀ ਔਰਤ ਦੇ ਅਵਤਾਰ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਗਾਣੇ ਨੂੰ ਰਣਜੀਤ ਬਾਵਾ ਨੇ ਆਪਣੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਚਰਨ ਲਿਖਾਰੀ ਨੇ ਲਿਖੇ ਹਨ। ਇਹ ਗੀਤ ਲੋਕਾਂ ਦਾ ਖੂਬ ਦਿਲ ਜਿੱਤ ਰਿਹਾ ਹੈ। ਖਾਸ ਕਰਕੇ ਗੀਤ ਦੇ ਸਾਫ ਸੁਥਰੇ ਬੋਲ ਸਿੱਧਾ ਦਿਲ 'ਚ ਜਾ ਉੱਤਰਦੇ ਹਨ। ਤੁਸੀਂ ਵੀ ਸੁਣੋ ਇਹ ਗਾਣਾ:


 



 


ਨੀਰੂ ਬਾਜਵਾ ਨੇ ਇਸ ਗਾਣੇ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਉਹ ਇਸ ਗਾਣੇ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਖਾਸ ਕਰਕੇ ਉਸ ਦੇ ਪੀਲੇ ਰੰਗ ਦਾ ਸੂਟ ਉਸ 'ਤੇ ਖੂਬ ਜੱਚ ਰਿਹਾ ਹੈ।






ਕਾਬਿਲੇਗ਼ੌਰ ਹੈ ਕਿ ਰਣਜੀਤ ਬਾਵਾ ਦਾ ਗਾਣਾ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਤੋਂ ਪਹਿਲਾਂ ਬਾਵਾ ਦਾ ਗਾਣਾ 'ਨੀ ਮਿੱਟੀਏ' ਵੀ ਲੋਕਾ ਨੂੰ ਖੂਬ ਪਸੰਦ ਆਇਆ ਸੀ। ਨੀਰੂ ਬਾਜਵਾ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਫਿਲਮ 'ਕਲੀ ਜੋਟਾ' 'ਚ ਨਜ਼ਰ ਆਈ ਸੀ। ਉਸ ਨੇ ਫਿਲਮ 'ਚ ਰਾਬੀਆ ਦਾ ਕਿਰਦਾਰ ਨਿਭਾ ਕੇ ਸਭ ਦਾ ਦਿਲ ਜਿੱਤ ਲਿਆ ਸੀ।