Jasmine Sandlas Announces Her New Song Jee Jeha Karda: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਜਦੋਂ ਤੋਂ ਪੰਜਾਬ ਆਈ ਹੈ, ਉਦੋਂ ਤੋਂ ਹੀ ਉਹ ਸੁਰਖੀਆਂ `ਚ ਬਣੀ ਹੋਈ ਹੈ। ਉਸ ਨੇ ਪੰਜਾਬ ਆਉਂਦੇ ਹੀ ਗੈਰੀ ਸੰਧੂ ਤੇ ਤਿੱਖੇ ਤੰਜ ਕੱਸੇ। ਇਸ ਤੋਂ ਬਾਅਦ ਹੁਣ ਉਹ ਸੋਨਮ ਬਾਜਵਾ ਦੇ ਸ਼ੋਅ `ਦਿਲ ਦੀਆਂ ਗੱਲਾਂ 2` `ਚ ਮਹਿਮਾਨ ਬਣ ਕੇ ਆ ਰਹੀ ਹੈ। ਇਸ ਐਪੀਸੋਡ ਦੀ ਸ਼ੂਟਿੰਗ ਵੀ ਪੂਰੀ ਹੋ ਚੁੱਕੀ ਹੈ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜੈਸਮੀਨ ਸ਼ੋਅ `ਚ ਦਿਲ ਦੇ ਰਾਜ਼ ਖੋਲੇਗੀ। ਉਹ ਗੈਰੀ ਬਾਰੇ ਵੀ ਖੁੱਲ ਕੇ ਗੱਲ ਕਰ ਸਕਦੀ ਹੈ।


ਹੁਣ ਜੈਸਮੀਨ ਸੈਂਡਲਾਸ ਨੇ ਆਪਣੇ ਨਵੇਂ ਗਾਣੇ `ਜੀ ਜਿਹਾ ਕਰਦਾ` ਦਾ ਐਲਾਨ ਕਰ ਦਿਤਾ ਹੈ। ਜੈਸਮੀਨ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਫ਼ੈਨਜ਼ ਨੂੰ ਜਾਣਕਾਰੀ ਦਿੱਤੀ ਹੈ। ਉਸ ਨੇ ਆਪਣੇ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਗੀਤ ਦੇ ਪੋਸਟਰ `ਚ ਜੈਸਮੀਨ ਕਾਫ਼ੀ ਵੱਖਰੇ ਅੰਦਾਜ਼ `ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਗੀਤ ਦਾ ਟਾਈਟਲ ਬੜਾ ਕੈਚੀ ਜਿਹਾ ਲੱਗ ਰਿਹਾ ਹੈ। ਟਾਈਟਲ ਸੁਣ ਇੰਜ ਲਗਦਾ ਹੈ ਕਿ ਜੈਸਮੀਨ ਇਸ ਗੀਤ ਰਾਹੀਂ ਦਿਲ ਦੀਆਂ ਬਹੁਤ ਸਾਰੀਆਂ ਗੱਲਾਂ ਕਹਿਣ ਵਾਲੀ ਹੈ। 









ਦਸ ਦਸੀਏ ਕਿ ਇਹ ਗਾਣਾ 7 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਫ਼ੈਨਜ਼ ਜੈਸਮੀਨ ਦੇ ਨਵੇਂ ਗਾਣੇ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜੈਸਮੀਨ ਦੀ ਇਸ ਪੋਸਟ ਤੇ ਹਜ਼ਾਰਾਂ ਲਾਈਕ ਤੇ ਕਮੈਂਟਸ ਆ ਚੁੱਕੇ ਹਨ, ਇਸ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਫ਼ੈਨਜ਼ ਆਪਣੇ ਚਹੇਤੇ ਕਲਾਕਾਰ ਦੇ ਨਵੇਂ ਗੀਤ ਨੂੰ ਲੈਕੇ ਕਿੰਨੇ ਐਕਾਇਟਡ ਹਨ।