Punjabi Singer Ravinder Grewal: ਸਾਲ 2022 `ਚ ਪੰਜਾਬੀ ਇੰਡਸਟਰੀ ਨੇ ਫ਼ਿਲਮਾਂ ਦੀ ਝੜੀ ਲਾ ਦਿੱਤੀ ਹੈ। ਖਾਸ ਕਰਕੇ ਅਗਸਤ ਤੇ ਸਤੰਬਰ ਮਹੀਨੇ `ਚ ਸਭ ਤੋਂ ਜ਼ਿਆਦਾ ਫ਼ਿਲਮਾਂ ਆਈਆਂ। ਹੁਣ ਅਕਤੂਬਰ ਮਹੀਨਾ ਵੀ ਇਸੇ ਤਰ੍ਹਾਂ ਰਹਿਣ ਵਾਲਾ ਹੈ। ਜੀ ਹਾਂ ਅਗਲੇ ਮਹੀਨੇ ਅਕਤੂਬਰ ;`ਚ ਵੀ ਕਾਫ਼ੀ ਸਾਰੀਆਂ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਫ਼ਿਲਮ ਹੈ ਪੰਜਾਬੀ ਸਿੰਗਰ ਰਵਿੰਦਰ ਗਰੇਵਾਲ ਦੀ ਫ਼ਿਲਮ `ਵਿੱਚ ਬੋਲੂੰਗਾ ਤੇਰੇ`।
ਰਵਿੰਦਰ ਗਰੇਵਾਲ ਇਸ ਫ਼ਿਲਮ `ਚ ਭੂਤ ਬਣਕੇ ਦਰਸ਼ਕਾਂ ਨੂੰ ਡਰਾਉਂਦੇ ਨਜ਼ਰ ਆਉਣਗੇ। ਇਹ ਫ਼ਿਲਮ 14 ਅਕਤੂਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ `ਚ ਗਰੇਵਾਲ ਨੇ ਫ਼ਿਲਮ ਦਾ ਪਹਿਲਾ ਗੀਤ ਵੀ ਰਿਲੀਜ਼ ਕੀਤਾ ਸੀ, ਜਿਸ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ। ਆਪਣੇ ਅਧਿਕਾਰਤ ਇੰਸਟਾਗ੍ਰਾਮ ਤੇ ਗਾਣਾ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ ਸੀ, "ਸਵਾਲ ਸਾਡੀ ਜ਼ਿੰਦਗੀ ਦਾ..ਲਓ ਜੀ ਕਰੋ ਸ਼ੇਅਰ ਆਪਣੀ ਫ਼ਿਲਮ ਦਾ ਪਹਿਲਾ ਗਾਣਾ। ਬਹੁਤਾ ਹਾਸਾ ਥੋੜ੍ਹਾ ਡਰ...ਵਿੱਚ ਬੋਲੂੰਗਾ ਤੇਰੇ 14 ਅਕਤੂਬਰ ਨੂੰ ਤੁਹਾਡੇ ਨੇੜੇ ਸਿਨੇਮਾਘਰਾਂ `ਚ।"
ਦੱਸ ਦਈਏ ਕਿ ਰਵਿੰਦਰ ਗਰੇਵਾਲ ਦਾ ਜਨਮ 28 ਮਾਰਚ 1979 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ `ਚ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ। ਗਰੇਵਾਲ ਦਾ ਗੀਤ `ਰੌਲਾ ਪੈ ਗਿਆ` ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵੱਡਾ ਹਿੱਟ ਗੀਤ ਹੈ। ਇਸ ਗੀਤ ਨੇ ਗਰੇਵਾਲ ਨੂੰ ਰਾਤੋ ਰਾਤ ਸਟਾਰ ਬਣਾ ਦਿਤਾ ਸੀ।