Sajjan Adeeb Video: ਪੰਜਾਬੀ ਗਾਇਕ ਸੱਜਣ ਅਦੀਬ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੂੰ ਮਲਟੀ ਟੈਲੇਂਟਡ ਕਹਿਣਾ ਗਲਤ ਨਹੀਂ ਹੋਵੇਗਾ। ਉਸ ਨੇ ਆਪਣੇ ਹੁਣ ਤੱਕ ਦੇ ਸੰਗੀਤਕ ਸਫਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਗਾਇਕ ਸੱਜਣ ਅਦੀਬ ਨੇ ਹਾਲ ਹੀ 'ਚ ਸੋਸ਼ਲ ਮੀਡੀਆ ;ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਨੂੰ ਦੇਖ ਕੇ ਲੋਕ ਹੈਰਾਨ ਪਰੇਸ਼ਾਨ ਤਾਂ ਹੋ ਹੀ ਰਹੇ ਹਨ, ਨਾਲ ਹੀ ਹੱਸ ਹੱਸ ਕੇ ਲੋਟਪੋਟ ਵੀ ਹੋ ਰਹੇ ਹਨ।


ਇਹ ਵੀ ਪੜ੍ਹੋ: ਮਦਰਜ਼ ਡੇਅ 'ਤੇ ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਨੇ ਮਾਂ ਨਾਲ ਕੀਤੀ ਬਦਤਮੀਜ਼ੀ, ਭੱਲਾ ਨੇ ਇੰਜ ਕੀਤਾ ਰਿਐਕਟ, ਵੀਡੀਓ


ਦਰਅਸਲ, ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸੱਜਣ ਅਦੀਬ ਨੇ ਬਿਲਕੁਲ ਨਵੀਂ ਰੇਂਜ ਰੋਵਰ ਕਾਰ ਖਰੀਦੀ ਅਤੇ ਉਸ ਕੋਲ ਖੜੇ ਕਾਰ ਨੂੰ ਨਿਹਾਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਇੱਕ ਸ਼ਖਸ ਦੀ ਆਵਾਜ਼ ਆਉਂਦੀ ਹੈ, ਜੋ ਕਹਿੰਦਾ ਹੈ ਕਿ 'ਬਹੁਤ ਮੁਬਾਰਕਾਂ ਬਾਈ ਜੀ, ਤੁਸੀਂ ਰੇਂਜ ਲੈ ਹੀ ਲਈ।' ਇਸ ਤੋਂ ਬਾਅਦ ਜੋ ਹੋਇਆ ਦੇਖੋ ਇਸ ਵੀਡੀਓ 'ਚ:









ਕਾਬਿਲੇਗ਼ੌਰ ਹੈ ਕਿ ਸੱਜਣ ਅਦੀਬ ਗਾਇਕ, ਗੀਤਕਾਰ ਤੇ ਸੰਗੀਤਕਾਰ ਹੈ। ਉਸ ਨੇ ਆਪਣੇ ਹੁਣ ਤੱਕ ਦੇ ਸੰਗੀਤਕ ਸਫਰ 'ਚ ਇੰਡਸਟਰੀ ਨੂੰ ਕਈ ਬੇਹਤਰੀਨ ਗਾਣੇ ਦਿੱਤੇ ਹਨ। ਉਸ ਨੂੰ ਸਭ ਤੋਂ ਜ਼ਿਆਦਾ ਗਾਣੇ 'ਇਸ਼ਕਾਂ ਦੇ ਲੇਖਾਂ' ਲਈ ਜਾਣਿਆ ਜਾਂਦਾ ਹੈ। ਇਹ ਗਾਣਾ ਅਦੀਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਿੱਟ ਸੌਂਗ ਹੈ । ਇਸ ਗਾਣੇ ਨੂੰ 115 ਮਿਲੀਅਨ ਯਾਨਿ ਸਾਢੇ 11 ਕਰੋੜ ਲੋਕ ਯੂਟਿਊਬ 'ਤੇ ਦੇਖ ਚੁੱਕੇ ਹਨ। ਇਸ ਦੇ ਨਾਲ ਨਾਲ ਸੱਜਣ ਅਦੀਬ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 1 ਮਿਲੀਅਨ ਯਾਨਿ 10 ਲੱਖ ਫਾਲੋਅਰਜ਼ ਹਨ ।


ਇਹ ਵੀ ਪੜ੍ਹੋ: ਜੱਸੀ ਗਿੱਲ ਨੇ ਮਾਂ 'ਤੇ ਗਾਇਆ ਅਜਿਹਾ ਗਾਣਾ, ਸੁਣ ਕੇ ਤੁਹਾਡੀਆਂ ਵੀ ਅੱਖਾਂ ਹੋ ਜਾਣਗੀਆਂ ਨਮ