Sajjan Adeeb Viral Video: ਪੰਜਾਬੀ ਗਾਇਕ ਸੱਜਣ ਅਦੀਬ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੂੰ ਮਲਟੀ ਟੈਲੇਂਟਡ ਕਹਿਣਾ ਗਲਤ ਨਹੀਂ ਹੋਵੇਗਾ। ਉਸ ਨੇ ਆਪਣੇ ਹੁਣ ਤੱਕ ਦੇ ਸੰਗੀਤਕ ਸਫਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। 


ਇਹ ਵੀ ਪੜ੍ਹੋ: ਸਾਬਕਾ ਪ੍ਰੇਮੀ ਰੋਹਮਨ ਸ਼ਾਲ ਨੂੰ ਫਿਰ ਡੇਟ ਕਰਨ ਲੱਗੀ ਸੁਸ਼ਮਿਤਾ ਸੇਨ? ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤਾ ਹਿੰਟ


ਗਾਇਕ ਸੱਜਣ ਅਦੀਬ ਨੇ ਹਾਲ ਹੀ 'ਚ ਸੋਸ਼ਲ ਮੀਡੀਆ ;ਤੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜੋ ਕਿ ਹੁਣ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ। ਲੋਕ ਇਸ ਵੀਡੀਓ ਨੂੰ ਦੇਖ ਕੇ ਹੱਸ ਹੱਸ ਕੇ ਲੋਟ ਪੋਟ ਹੋ ਰਹੇ ਹਨ। ਦਰਅਸਲ, ਵੀਡੀਓ 'ਚ ਸੱਜਣ ਅਦੀਬ ਤੁਰਿਆ ਜਾ ਰਿਹਾ ਹੈ ਅਤੇ ਉਸ ਨੂੰ ਇੱਕ ਪ੍ਰਸ਼ੰਸਕ ਪਿੱਛਿਓਂ ਅਵਾਜ਼ ਮਾਰ ਕੇ ਰੋਕ ਲੈਂਦਾ ਹੈ। ਵੀਡੀਓ 'ਚ ਤੁਸੀਂ ਉਸ ਪ੍ਰਸ਼ੰਸਕ ਦਾ ਚਿਹਰਾ ਨਹੀਂ ਦੇਖ ਸਕਦੇ, ਪਰ ਉਸ ਦੀ ਅਵਾਜ਼ ਸੁਣ ਸਕਦੇ ਹੋ। ਇਹ ਪ੍ਰਸ਼ੰਸਕ ਅਦੀਬ ਨੂੰ ਕਹਿੰਦਾ ਹੈ ਕਿ ਉਹ ਉਸ ਦਾ ਸਭ ਤੋਂ ਵੱਡਾ ਫੈਨ ਹੈ। ਇਸ ਦੌਰਾਨ ਉਹ ਫੈਨ ਸੱਜਣ ਨੂੰ ਆਪਣੀ ਪਤਨੀ ਨਾਲ ਵੀ ਮਿਲਵਾਉਂਦਾ ਹੈ ਅਤੇ ਬਾਅਦ 'ਚ ਉਹ ਸੱਜਣ ਨੂੰ ਫੋਟੋ ਖਿਚਵਾਉਣ ਦੀ ਰਿਕੁਐਸਟ ਕਰਦਾ ਹੈ। ਇਸ ਤੋਂ ਬਾਅਦ ਜੋ ਹੁੰਦਾ ਹੈ, ਦੇਖੋ ਇਸ ਵੀਡੀਓ 'ਚ:









ਕਾਬਿਲੇਗ਼ੌਰ ਹੈ ਕਿ ਸੱਜਣ ਅਦੀਬ ਗਾਇਕ, ਗੀਤਕਾਰ ਤੇ ਸੰਗੀਤਕਾਰ ਹੈ। ਉਸ ਨੇ ਆਪਣੇ ਹੁਣ ਤੱਕ ਦੇ ਸੰਗੀਤਕ ਸਫਰ 'ਚ ਇੰਡਸਟਰੀ ਨੂੰ ਕਈ ਬੇਹਤਰੀਨ ਗਾਣੇ ਦਿੱਤੇ ਹਨ। ਉਸ ਨੂੰ ਸਭ ਤੋਂ ਜ਼ਿਆਦਾ ਗਾਣੇ 'ਇਸ਼ਕਾਂ ਦੇ ਲੇਖਾਂ' ਲਈ ਜਾਣਿਆ ਜਾਂਦਾ ਹੈ। ਇਹ ਗਾਣਾ ਅਦੀਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਿੱਟ ਸੌਂਗ ਹੈ। ਇਸ ਗਾਣੇ ਨੂੰ 115 ਮਿਲੀਅਨ ਯਾਨਿ ਸਾਢੇ 11 ਕਰੋੜ ਲੋਕ ਯੂਟਿਊਬ 'ਤੇ ਦੇਖ ਚੁੱਕੇ ਹਨ। ਇਸ ਦੇ ਨਾਲ ਨਾਲ ਸੱਜਣ ਅਦੀਬ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 1 ਮਿਲੀਅਨ ਯਾਨਿ 10 ਲੱਖ ਫਾਲੋਅਰਜ਼ ਹਨ।


ਇਹ ਵੀ ਪੜ੍ਹੋ: ਅਨੁਪਮਾ ਤੋਂ ਕਿਉਂ ਨਾਰਾਜ਼ ਹਨ ਲੋਕ? ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਕਰ ਰਹੇ ਟਰੋਲ, ਬੋਲੇ- 'ਸੈਲਫਿਸ਼ ਔਰਤ'