Satinder Bitti With Husband: ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਵੈਸੇ ਤਾਂ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ, ਪਰ ਉਹ ਇੱਕ ਵਾਰ ਫਿਰ ਆਪਣੀ ਸੋਸ਼ਲ ਮੀਡੀਆ ਪੋਸਟ ਕਰਕੇ ਸੁਰਖੀਆਂ 'ਚ ਆ ਗਈ ਹੈ। ਹਾਲ ਹੀ 'ਚ ਗਾਇਕਾ ਨੇ ਆਪਣੇ ਪਤੀ ਨਾਲ ਇੱਕ ਬੇਹੱਦ ਪਿਆਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਫੈਨਜ਼ ਬੇਸ਼ੁਮਾਰ ਪਿਆਰ ਦੇ ਰਹੇ ਹਨ। ਗਾਇਕਾ ਦੀ ਇਸ ਤਸਵੀਰ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਇਸ ਤਸਵੀਰ 'ਚ ਬਿੱਟੀ ਆਪਣੇ ਪਤੀ ਨਾਲ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਤਸਵੀਰ ਨੂੰ ਸ਼ੇਅਰ ਕਰਦਿਆਂ ਗਾਇਕਾ ਨੇ ਕੈਪਸ਼ਨ ਲਿਖੀ, 'ਇਸ ਧਰਤੀ ਦੀ ਸਭ ਤੋਂ ਵੱਡੀ ਖੁਸ਼ੀ ਤੁਹਾਡੀ ਖੁਸ਼ਹਾਲ ਸ਼ਾਦੀਸ਼ੁਦਾ ਜ਼ਿੰਦਗੀ ਹੈ।' ਦੇਖੋ ਇਹ ਤਸਵੀਰਾਂ:      






ਦੱਸ ਦਈਏ ਕਿ ਸਤਵਿੰਦਰ ਬਿੱਟੀ ਆਪਣੇ ਸਮੇਂ ਦੀ ਟੌਪ ਗਾਇਕਾ ਰਹੀ ਹੈ। ਬਿੱਟੀ ਨੇ ਗਾਇਕੀ ਦੇ ਖੇਤਰ 'ਚ ਉਦੋਂ ਕਦਮ ਰੱਖਿਆ, ਜਦੋਂ ਕੁੜੀਆਂ ਦਾ ਐਕਟਿੰਗ ਤੇ ਗਾਇਕੀ 'ਚ ਆਉਣਾ ਸਮਾਜ 'ਚ ਚੰਗਾ ਨਹੀਂ ਸਮਝਿਆ ਜਾਂਦਾ ਸੀ। ਪਰ ਸਮਾਜ ਦੀਆਂ ਕੰਧਾਂ ਨੂੰ ਪਾਰ ਕਰਦੇ ਹੋਏ, ਆਪਣੇ ਪਰਿਵਾਰ ਦੇ ਸਾਥ ਤੇ ਫੈਨਜ਼ ਦੇ ਪਿਆਰ ਸਦਕਾ ਬਿੱਟੀ ਨੇ ਵੱਡਾ ਮੁਕਾਮ ਹਾਸਲ ਕੀਤਾ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਉਹ ਹਾਲੇ ਵੀ ਪੰਜਾਬੀ ਇੰਡਸਟਰੀ 'ਚ ਐਕਟਿਵ ਹੈ। 






ਦੱਸ ਦਈਏ ਕਿ ਵਿਆਹ ਤੋਂ ਬਾਅਦ ਗਾਇਕਾ ਨੇ ਮਿਊਜ਼ਿਕ ਇੰਡਸਟਰੀ ਤੋਂ ਦੂਰੀ ਬਣਾ ਲਈ ਹੈ। ਉਹ ਜ਼ਿਆਦਾ ਧਿਆਨ ਆਪਣੀ ਫੈਮਿਲੀ 'ਤੇ ਦਿੰਦੀ ਹੈ। ਇਸ ਤੋਂ ਇਲਾਵਾ ਬਿੱਟੀ ਆਪਣੀ ਫੈਮਿਲੀ ਨੂੰ ਕਾਫੀ ਪਿਆਰ ਕਰਦੀ ਹੈ, ਉਨ੍ਹਾਂ ਨੇ ਆਪਣੇ ਪਰਿਵਾਰ ਖਾਤਰ ਆਪਣਾ ਕਰੀਅਰ ਛੱਡਿਆ ਸੀ। ਉਹ ਅਕਸਰ ਆਂਪਣੇ ਪਰਿਵਾਰ ਨਾਲ ਪਿਆਰੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।