Sharry Mann New Video: ਪੰਜਾਬੀ ਸਿੰਗਰ ਸ਼ੈਰੀ ਮਾਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ‘ਚ ਰਹਿੰਦਾ ਹੈ। ਗਾਇਕ ਹਾਲ ਹੀ ‘ਚ ਪਰਮੀਸ਼ ਵਰਮਾ ਨਾਲ ਝਗੜੇ ਨੂੰ ਲੈਕੇ ਕਾਫੀ ਵਿਵਾਦਾਂ ‘ਚ ਰਿਹਾ ਸੀ। ਸ਼ੈਰੀ ਮਾਨ ਨੇ ਸ਼ਰਾਬ ਦੇ ਨਸ਼ੇ ‘ਚ ਲਾਈਵ ਹੋ ਕੇ ਪਰਮੀਸ਼ ਨੂੰ ਗੰਦੀਆਂ ਗਾਲਾਂ ਕੱਢੀਆਂ ਸੀ। ਫਿਰ ਬਾਅਦ ‘ਚ ਮੁਆਫੀ ਮੰਗੀ ਸੀ। ਇਸ ਤੋਂ ਬਾਅਦ ਸ਼ੈਰੀ ਨੇ ਸੋਸ਼ਲ ਮੀਡੀਆ ‘ਤੇ ਇੱਕ ਲੰਬੀ ਚੋੜੀ ਪੋਸਟ ਪਾ ਕੇ ਖੁਲਾਸਾ ਕੀਤਾ ਸੀ ਕਿ ਆਪਣੀ ਮਾਂ ਦੇ ਦੇਹਾਂਤ ਤੋਂ ਬਾਅਦ ਗਾਇਕ ਡਿਪਰੈਸ਼ਨ ‘ਚ ਹੈ, ਪਰ ਪਿਛਲੇ ਕੁੱਝ ਦਿਨਾਂ ‘ਚ ਜੋ ਵੀ ਕੋਈ ਵਿਵਾਦ ਹੋਇਆ ਹੈ, ਉਸ ਨੇ ਗਾਇਕ ਨੂੰ ਕਾਫੀ ਸ਼ਰਮਿੰਦਗੀ ਦਿੱਤੀ ਹੈ। ਇਸ ਦੇ ਨਾਲ ਹੀ ਸ਼ੈਰੀ ਨੇ ਇਹ ਵੀ ਕਿਹਾ ਸੀ ਕਿ ਉਹ ਜਲਦ ਹੀ ਧਮਾਕੇਦਾਰ ਵਾਪਸੀ ਕਰਨਗੇ। 

Continues below advertisement


ਇਸ ਤੋਂ ਬਾਅਦ ਸ਼ੈਰੀ ਨੇ ਵਾਪਸੀ ਕੀਤੀ ਆਪਣੇ ਨਵੇਂ ਗਾਣੇ ‘ਟੁੱਟਾ ਦਿਲ’ ਨਾਲ। ਇਹ ਗਾਣਾ ਜ਼ਬਰਦਸਤ ਹਿੱਟ ਹੋਇਆ। ਫੈਨਜ਼ ਨੇ ਮਾਨ ਦੇ ਕਮਬੈਕ ਤੋਂ ਬੇਹੱਦ ਖੁਸ਼ ਹਨ। ਤੇ ਹੁਣ ਇੰਜ ਲੱਗਦਾ ਹੈ ਕਿ ਮਾਨ ਹੌਲੀ ਹੌਲੀ ਡਿਪਰੈਸ਼ਨ ਤੋਂ ਉੱਭਰ ਰਹੇ ਹਨ। ਇੰਨੀਂ ਦਿਨੀਂ ਗਾਇਕ ਆਪਣਾ ਜ਼ਿਆਦਾਤਰ ਸਮਾਂ ਜਿੰਮ ‘ਚ ਬਿਤਾ ਰਿਹਾ ਹੈ। ਸ਼ੈਰੀ ਮਾਨ ਨੇ ਹਾਲ ਹੀ ‘ਚ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਜਿੰਮ ‘ਚ ਜੀਤੋੜ ਮੇਹਨਤ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦਿਆਂ ਸ਼ੈਰੀ ਨੇ ਕੈਪਸ਼ਨ ‘ਚ ਲਿਖਿਆ, ‘ਵਰਕ ਸਟਿ ਲਇਨ ਪ੍ਰੋਗਰੈੱਸ ਯਾਨਿ ਕੰਮ ਹਾਲੇ ਵੀ ਜਾਰੀ ਹੈ।’ ਸ਼ੈਰੀ ਦੀ ਇਸ ਵੀਡੀਓ ਨੂੰ ਦੇਖ ਇੰਜ ਲੱਗਦਾ ਹੈ ਕਿ ਉਨ੍ਹਾਂ ਨੇ ਠਾਣ ਲਿਆ ਹੈ ਕਿ ਉਹ ਵਾਪਸ ਤੋਂ ਆਪਣੀ ਛਵੀ ਨੂੰ ਸਾਫ ਸੁਥਰਾ ਬਣਾ ਕੇ ਰਹਿਣਗੇ ਅਤੇ ਇਸ ਦੇ ਲਈ ਉਹ ਸਖਤ ਮੇਹਨਤ ਵੀ ਕਰ ਰਹੇ ਹਨ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਆਪਣੀ ਮਾਂ ਦੇ ਦੇਹਾਂਤ ਤੋਂ ਬਾਅਦ ਟੁੱਟ ਗਏ ਸੀ। ਇਸ ਦੇ ਨਾਲ ਨਾਲ ਉਹ ਡਿਪਰੈਸ਼ਨ ‘ਚ ਚਲੇ ਗਏ ਸੀ। ਇਸੇ ਲਈ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਤੋਂ ਵੀ ਦੂਰੀ ਬਣਾ ਲਈ ਸੀ। ਪਰ ਹੁਣ ਸ਼ੈਰੀ ਨੇ ਨਾ ਸਿਰਫ ਪੰਜਾਬੀ ਇੰਡਸਟਰੀ ‘ਚ ਵਾਪਸੀ ਕੀਤੀ ਹੈ, ਬਲਕਿ ਆਪਣੇ ਆਪ ਨੂੰ ਚੁਸਤ-ਦਰੁਸਤ ਤੇ ਫਿੱਟ ਬਣਾਉਣ ਲਈ ਗਾਇਕ ਮੇਹਨਤ ਵੀ ਕਰ ਰਿਹਾ ਹੈ।


ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਨੇ ਵਰਲਡ ਟੂਰ ਦਾ ਕੀਤਾ ਐਲਾਨ, ਪਾਕਿਸਤਾਨ ਤੋਂ ਹੋਵੇਗੀ ਸ਼ੁਰੂਆਤ