Kamal Khangura New Punjabi Song Nagni: ਪੰਜਾਬੀ ਮਾਡਲ ਤੇ ਅਦਾਕਾਰਾ ਕਮਲ ਖੰਗੂੜਾ ਕਿਸੇ ਸਮੇਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕਰਦੀ ਸੀ। ਉਹ ਤਕਰੀਬ ਹਰ ਪੰਜਾਬੀ ਗਾਣੇ 'ਚ ਨਜ਼ਰ ਆ ਚੁੱਕੀ ਹੈ। ਆਪਣੇ ਕਰੀਅਰ 'ਚ ਉਸ ਨੇ 200 ਤੋਂ ਵੱਧ ਪੰਜਾਬੀ ਗਾਣਿਆਂ 'ਚ ਐਕਟਿੰਗ ਕੀਤੀ ਹੈ। ਪਰ ਵਿਆਹ ਕਰਵਾਉਣ ਤੋਂ ਬਾਅਦ ਮਾਡਲ ਤੇ ਅਦਾਕਾਰਾ ਨੇ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ। ਪਰ ਹੁਣ ਉਹ ਫਿਰ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਰਗਰਮ ਹੈ।
ਦਰਅਸਲ, ਪੰਜਾਬੀ ਗਾਇਕ ਸੋਹਣ ਸ਼ੰਕਰ ਦਾ ਗਾਣਾ 'ਨਾਗਣੀ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗਾਣੇ 'ਚ ਕਮਲ ਖੰਗੂੜਾ ਐਕਟਿੰਗ ਕਰਦੀ ਨਜ਼ਰ ਆਈ ਹੈ। 90 ਦੇ ਦਹਾਕਿਆਂ 'ਚ ਵੱਡੇ ਹੋਏ ਲੋਕਾਂ ਲਈ ਇਹ ਪੁਰਾਣੀਆਂ ਯਾਦਾਂ ਤਾਜ਼ਾ ਹੋਣ ਵਰਗਾ ਹੈ। ਕਿਉਂਕਿ ਉਸ ਸਮੇਂ ਹਰ ਪੰਜਾਬੀ ਗਾਣੇ 'ਚ ਖੰਗੂੜਾ ਦਿਖਾਈ ਦਿੰਦੀ ਸੀ। ਤੇ ਹੁਣ ਫਿਰ ਤੋਂ ਫੈਨਜ਼ ਆਪਣੀ ਮਨਪਸੰਦ ਮਾਡਲ ਨੂੰ ਪੰਜਾਬੀ ਗਾਣੇ 'ਚ ਦੇਖ ਕੇ ਖੁਸ਼ ਹਨ। ਕਮਲ ਖੰਗੂੜਾ ਨੇ ਨਵੇਂ ਗਾਣੇ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਜਿਸ 'ਤੇ ਫੈਨਜ਼ ਕਮੈਂਟ ਕਰਕੇ ਅਦਾਕਾਰਾ 'ਤੇ ਪਿਆਰ ਦੀ ਬਰਸਾਤ ਕਰ ਰਹੇ ਹਨ। ਦੇਖੋ ਇਹ ਵੀਡੀਓ:
ਦੇਖੋ ਪੂਰਾ ਗਾਣਾ
ਕਾਬਿਲੇਗ਼ੌਰ ਹੈ ਕਿ ਕਮਲ ਖੰਗੂੜਾ ਪਟਿਆਲਾ ਦੀ ਰਹਿਣ ਵਾਲੀ ਹੈ। ਉਹ 90 ਦੀ ਦਹਾਕੇ ਦੀ ਸਭ ਤੋਂ ਖੂਬਸੂਰਤ ਤੇ ਟੌਪ ਕਲਾਸ ਮਾਡਲ ਰਹੀ ਹੈ। ਉਸ ਦੇ ਮੁਕਾਬਲੇ 'ਚ ਕੋਈ ਸੋਹਣੀ ਮਾਡਲ ਅੱਜ ਤੱਕ ਪੰਜਾਬੀ ਇੰਡਸਟਰੀ ਨੂੰ ਨਹੀਂ ਮਿਲੀ ਹੈ। ਕਮਲ ਖੰਗੂੜਾ ਨੇ ਆਪਣੇ ਕਰੀਅਰ 'ਚ 200 ਤੋਂ ਵੱਧ ਗਾਣਿਆਂ 'ਚ ਕੰਮ ਕੀਤਾ ਹੈ। ਉਹ ਹਾਲੇ ਵੀ ਇੰਡਸਟਰੀ 'ਚ ਸਰਗਰਮ ਹੈ। ਇਸ ਤੋਂ ਇਲਾਵਾ ਕਮਲ ਖੰਗੂੜਾ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਨੂੰ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ 'ਤੇ ਲੱਖਾਂ ਦੀ ਗਿਣਤੀ 'ਚ ਫਾਲੋਅਰਜ਼ ਹਨ।
ਇਹ ਵੀ ਪੜ੍ਹੋ: 'ਬਿੱਗ ਬੌਸ 17' ਵਿਨਰ ਮੁਨੱਵਰ ਫਾਰੂਕੀ ਨੇ ਖਰੀਦੀ ਸ਼ਾਨਦਾਰ ਰੇਂਜ ਰੋਵਰ ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼