Sunanda Sharma Video: ਸੁਨੰਦਾ ਸ਼ਰਮਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਸ ਨੇ ਆਪਣੇ ਹੁਣ ਤੱਕ ਦੇ ਕਰੀਅਰ `ਚ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਸੁਨੰਦਾ ਸ਼ਰਮਾ ਨੇ ਆਪਣੀ ਕਾਬਲੀਅਤ ਤੇ ਮੇਹਨਤ ਦੇ ਦਮ ਤੇ ਇਹ ਮੁਕਾਮ ਹਾਸਲ ਕੀਤਾ ਹੈ। ਇਸ ਦੇ ਨਾਲ ਨਾਲ ਸੁਨੰਦਾ ਆਪਣੀ ਖੂਬਸੂਰਤੀ ਕਰਕੇ ਵੀ ਚਰਚਾ `ਚ ਰਹਿੰਦੀ ਹੈ। ਉਸ ਦੀ ਖੂਬਸੂਰਤੀ ਤੇ ਫ਼ੈਨਜ਼ ਕਾਇਲ ਹੋ ਜਾਂਦੇ ਹਨ।


ਸੁਨੰਦਾ ਸ਼ਰਮਾ ਨੇ ਇੰਸਟਾਗ੍ਰਾਮ ਤੇ ਇੱਕ ਵਡਿੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਬਾਲੀਵੁੱਡ ਦਾ ਸੁਪਰਹਿੱਟ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਇਹ ਗੀਤ ਗੋਵਿੰਦਾ ਤੇ ਕਰਿਸ਼ਮਾ ਕਪੂਰ ਦੀ ਫ਼ਿਲਮ ਖੁੱਦਾਰ ਦਾ ਹੈ। ਇਹ ਗੀਤ ਹੈ `ਤੁਮਸਾ ਕੋਈ ਪਿਆਰਾ ਕੋਈ ਮਾਸੂਮ ਨਹੀਂ ਹੈ`। ਇਸ ਗੀਤ ਤੇ ਸੁਨੰਦਾ ਨੇ ਰੀਲ ਬਣਾ ਕੇ ਮਹਿਫ਼ਿਲ ਲੁੱਟ ਲਈ ਹੈ। ਇਸ ਦੇ ਨਾਲ ਇਸ ਵੀਡੀਓ `ਚ ਉਹ ਪਰੀਆਂ ਵਾਂਗ ਖੂਬਸੂਰਤ ਲੱਗ ਰਹੀ ਹੈ। ਸੁਨੰਦਾ ਨੇ ਵੀਡੀਓ ਦੇ ਅੰਦਰ ਕੈਪਸ਼ਨ ਲਿਖਿਆ, `ਜਦੋਂ ਵੀ ਉਹ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖਦੀ ਹੈ ਤਾਂ ਉਸ ਦੇ ਦਿਲ `ਚ ਇਸੇ ਗੀਤ ਦੀਆਂ ਲਾਈਨਾਂ ਆਉਂਦੀਆਂ ਹਨ।` ਸੁਨੰਦਾ ਦੇ ਇਸ ਵੀਡੀਓ ਨੂੰ ਫ਼ੈਨਜ਼ ਕਾਫ਼ੀ ਪਿਆਰ ਦੇ ਰਹੇ ਹਨ। ਨਾਲ ਹੀ ਉਸ ਦੀ ਬੋਲਡ, ਸਟਾਇਲਿਸ਼ ਤੇ ਕਾਨਫ਼ਿਡੈਂਟ ਲੁੱਕ ਨੂੰ ਦੇਖ ਹਰ ਕੋਈ ਉਸ `ਤੇ ਫ਼ਿਦਾ ਹੋ ਰਿਹਾ ਹੈ। ਦੇਖੋ ਵੀਡੀਓ:









ਦਸ ਦਈਏ ਕਿ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ਫ਼ਰੀਕ ਹੈ। ਉਹ ਸੋਸ਼ਲ ਮੀਡੀਆ ਤੇ ਕਾਫ਼ੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਪੋਸਟਾਂ ਤੇ ਹਜ਼ਾਰਾਂ ਲਾਈਕ ਤੇ ਕਮੈਂਟ ਹੁੰਦੇ ਹਨ। ਹਾਲ ਹੀ ਸੁਨੰਦਾ ਨੇ ਰਾਜਸਥਾਨ `ਚ ਲਾਈਵ ਸ਼ੋਅ ਕੀਤਾ ਸੀ, ਜਿਸ ਕਰਕੇ ਉਹ ਕਾਫ਼ੀ ਚਰਚਾ `ਚ ਰਹੀ ਸੀ। ਇਸ ਦੇ ਨਾਲ ਨਾਲ ਹਾਲ ਹੀ ਉਸ ਦਾ ਕੁੱਤਾ ਵੀ ਗਵਾਚ ਗਿਆ ਸੀ।