Sunanda Sharma Dog: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਾ ਕੁੱਤਾ ਪ੍ਰੇਮ ਕਿਸੇ ਤੋਂ ਲੁਕਿਆ ਨਹੀਂ ਹੈ। ਗਾਇਕਾ ਕੋਲ ਇੱਕ ਚੀਚੀ ਨਾਂ ਦਾ ਇੱਕ ਕੁੱਤਾ ਹੈ, ਜੋ ਕਿ ਬੇਹੱਦ ਕਿਊਟ ਹੈ। ਪਿਛਲੇ ਦਿਨੀਂ ਜਦੋਂ ਚੀਚੀ ਗਵਾਚ ਗਿਆ ਸੀ ਤਾਂ ਸੁਨੰਦਾ ਸ਼ਰਮਾ ਕਾਫ਼ੀ ਪਰੇਸ਼ਾਨ ਹੋ ਗਈ ਸੀ। ਖੈਰ ਸੁਨੰਦਾ ਨੂੰ ਚੀਚੀ ਤਾਂ ਵਾਪਸ ਮਿਲ ਗਿਆ ਹੈ। ਉਸ ਤੋਂ ਬਾਅਦ ਤੋਂ ਹੀ ਸੁਨੰਦਾ ਲਗਾਤਾਰ ਉਸ ਦੇ ਨਾਲ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।


ਇਸੇ ਦਰਮਿਆਨ ਸੁਨੰਦਾ ਸ਼ਰਮਾ ਨੇ ਇੱਕ ਹੋਰ ਵੀਡੀਓ ਚੀਚੀ ਨਾਲ ਸ਼ੇਅਰ ਕੀਤੀ ਹੈ, ਜਿਸ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ `ਚ ਸੁਨੰਦਾ ਆਪਣੇ ਪਰਿਵਾਰ ਨਾਲ ਕਿਤੇ ਬਾਹਰ ਗਈ ਹੈ। ਇਸ ਦਰਮਿਆਨ ਚੀਚੀ ਵੀ ਪਰਿਵਾਰ ਦੇ ਨਾਲ ਹੀ ਹੈ। ਚੀਚੀ ਨੂੰ ਸੁਨੰਦਾ ਦੇ ਕਿਸੇ ਕਰੀਬੀ ਨੇ ਫੜਿਆ ਹੋਇਆ ਹੈ। ਜਿਵੇਂ ਹੀ ਸੁਨੰਦਾ ਚੀਚੀ ਨੂੰ ਅਵਾਜ਼ ਮਾਰਦੀ ਹੈ ਤਾਂ ਉਹ ਸੁਨੰਦਾ ਕੋਲ ਜਾਣ ਲਈ ਛਟਪਟਾਉਣ ਲੱਗ ਪੈਂਦਾ ਹੈ। ਚੀਚੀ ਭੱਜ ਕੇ ਸੁਨੰਦਾ ਦੀ ਗੋਦੀ `ਚ ਛਾਲ ਮਾਰਦਾ ਹੈ। 









ਸੁਨੰਦਾ ਸ਼ਰਮਾ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੁਨੰਦਾ ਤੇ ਚੀਚੀ ਦੀ ਬੌਂਡਿੰਗ ਨੂੰ ਦੇਖ ਫ਼ੈਨਜ਼ ਕਾਫ਼ੀ ਖੁਸ਼ ਹੋ ਰਹੇ ਹਨ। ਸੁਨੰਦਾ ਦਾ ਇਹ ਵੀਡੀਓ ਉਨ੍ਹਾਂ ਦੇ ਫ਼ੈਨਜ਼ ਨੂੰ ਇੰਨਾਂ ਜ਼ਿਆਦਾ ਪਸੰਦ ਆ ਰਿਹਾ ਹੈ ਕਿ ਉਨ੍ਹਾਂ ਦੀ ਵੀਡੀਓ ਨੂੰ ਹੁਣ ਤੱਕ 60 ਹਜ਼ਾਰ ਲਾਈਕ ਮਿਲ ਚੁੱਕੇ ਹਨ। ਇਹੀ ਨਹੀਂ ਇਸ ਵੀਡੀਓ ਤੇ ਸੈਂਕੜੇ ਕਮੈਂਟ ਵੀ ਹਨ। ਦਸ ਦਈਏ ਕਿ ਹਾਲ ਹੀ `ਚ ਸੁਨੰਦਾ ਸ਼ਰਮਾ ਦਾ ਕੁੱਤਾ ਗਵਾਚ ਗਿਆ ਸੀ। ਉਸ ਦੇ ਮਿਲਣ ਤੋਂ ਬਾਅਦ ਸੁਨੰਦਾ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ ਅਤੇ ਉਸ ਦੇ ਨਾਲ ਲਗਾਤਾਰ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰ ਰਹੀ ਹੈ।