ਚੰਡੀਗੜ੍ਹ: ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋਂ ਗਾਇਕ ਸ਼੍ਰੀ ਬਰਾੜ ਦੇ ਹੱਕ 'ਚ ਪਾਈ ਗਈ ਵੀਡੀਓ ਨੇ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ। ਰਣਜੀਤ ਬਾਵਾ ਨੇ ਆਪਣੀ ਵੀਡੀਓ ਵਿੱਚ ਕਿਹਾ ਸੀ ਕਿ ਕੋਈ ਵੀ ਕਲਾਕਾਰ ਸ਼੍ਰੀ ਬਰਾੜ ਦੇ ਹਕ ਵਿੱਚ ਖੁੱਲ੍ਹ ਕੇ ਨਹੀਂ ਬੋਲ ਰਿਹਾ। ਰਣਜੀਤ ਬਾਵੇ ਦੇ ਇਸ ਮੈਸਜ਼ ਤੋਂ ਬਾਅਦ ਹੁਣ ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਨੇ ਵੀ ਵੀਡੀਓ ਸ਼੍ਰੀ ਬਰਾੜ ਦੇ ਹੱਕ ਵਿੱਚ ਸ਼ੇਅਰ ਕੀਤਾ ਹੈ।

ਐਮੀ ਨੇ ਆਪਣੀ ਵੀਡੀਓ ਪੋਸਟ ਦੇ ਵਿੱਚ ਕਿਹਾ ਕਿ ਪਹਿਲਾ ਤਾਂ ਰਣਜੀਤ ਬਾਵਾ ਦਾ ਥੈਂਕਸ ਕਰਦਾ ਹਾਂ ਜਿੰਨੇ ਸ਼੍ਰੀ ਦੇ ਲਈ ਆਵਾਜ਼ ਚੱਕੀ ਤੇ ਮੈਂ ਵੀ ਰਣਜੀਤ ਬਾਵਾ ਦੀ ਵੀਡੀਓ ਦੇਖਣ ਤੋਂ ਬਾਅਦ ਇਹ ਵੀਡੀਓ ਬਣਾ ਰਿਹਾ ਹਾਂ। ਐਮੀ ਨੇ ਅੱਗੇ ਕਿਹਾ ਕਿ ਸਾਨੂੰ ਸਭ ਨੂੰ ਸ਼੍ਰੀ ਬਰਾੜ ਦੇ ਨਾਲ ਖੜ੍ਹਨ ਦੀ ਲੋੜ ਹੈ, ਜਿਵੇ ਕਿਸਾਨੀ ਅੰਦੋਲਨ 'ਚ ਸਭ ਕਲਾਕਾਰ ਭਾਈਚਾਰਾ ਇਕੱਠਾ ਹੈ। ਉਸੇ ਤਰ੍ਹਾਂ ਹੀ ਕਲਾਕਾਰਾਂ ਨੂੰ ਲਈ ਖੜ੍ਹਨ ਦੀ ਵੀ ਲੋੜ ਹੈ।


 

ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਦੀ ਖ਼ਬਰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 5 ਜਨਵਰੀ ਨੂੰ ਪਟਿਆਲਾ ਪੁਲਿਸ ਨੇ ਕਲਾਕਾਰ ਸ਼੍ਰੀ ਬਰਾੜ ਨੂੰ ਗੀਤਾਂ 'ਚ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਸੀ।

ਅੱਜ 4 ਦਿਨ ਹੋ ਗਏ ਸ਼੍ਰੀ ਬਰਾੜ ਨੂੰ ਗਿਰਫ਼ਤਾਰ ਕੀਤੇ ਹੋਏ ਤੇ ਹੁਣ 11 ਜਨਵਰੀ ਸੋਮਵਾਰ ਵਾਲੇ ਦਿਨ ਇਹ ਤੈਅ ਹੋਵੇਗਾ ਕਿ ਸ਼੍ਰੀ ਦੀ ਸੁਣਵਾਈ ਲਈ ਅਗਲੀ ਤਰੀਖ ਕਿਹੜੀ ਹੈ। ਉਦੋਂ ਤਕ ਸ਼੍ਰੀ ਬਰਾੜ ਨੂੰ ਨਿਆਇਕ ਹਿਰਾਸਤ ਵਿੱਚ ਹੀ ਰਹਿਣਾ ਪਵੇਗਾ।