Punjabi ਸੂਫੀ ਗਾਇਕਾ Ritu Nooran ਗੰਨ ਕਲਚਰ ਮਾਮਲੇ ‘ਚ ਘਿਰੀ, ਹੱਥ ‘ਚ ਪਿਸਤੌਲ ਫੜੀ VIDEO ਵਾਇਰਲ
Punjabi Sufi Singer Ritu Nooran : ਪੰਜਾਬ 'ਚ ਗੰਨ ਕਲਚਰ ‘ਤੇ ਲੱਗੀ ਰੋਕ ਦੇ ਬਾਵਜੂਦ ਮਸ਼ਹੂਰ ਸੂਫੀ ਗਾਇਕਾ ‘ਨੂਰਾਂ ਸਿਸਟਰਜ਼’ ਦੀ ਭੈਣ Ritu Nooran ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

- ਸੂਫੀ ਗਾਇਕਾ ਰਿਤੂ ਨੂਰਾਂ ਪਿਸਤੌਲ ਫੜੀ ਵੀਡੀਓ ਵਾਇਰਲ ਹੋਣ ਕਾਰਨ ਵਿਵਾਦਾਂ ਵਿੱਚ.
- ਸੂਤਰਾਂ ਮੁਤਾਬਕ ਰਿਤੂ ਕੋਲ ਹਥਿਆਰ ਦਾ ਕੋਈ ਵੈਧ ਲਾਇਸੈਂਸ ਨਹੀਂ.
- ਪੰਜਾਬ ਸਰਕਾਰ ਨੇ ਪਹਿਲਾਂ ਹੀ ਗੰਨ ਕਲਚਰ 'ਤੇ ਲਗਾਈ ਹੈ ਸਖ਼ਤ ਪਾਬੰਦੀ.
- ਬਿਨਾਂ ਲਾਇਸੈਂਸ ਹਥਿਆਰ ਰੱਖਣਾ ਗੈਰ-ਕਾਨੂੰਨੀ, ਪੁਲਿਸ ਜਾਂਚ ਕਰ ਸਕਦੀ ਹੈ.
Punjabi Sufi Singer Ritu Nooran : ਪੰਜਾਬ 'ਚ ਗੰਨ ਕਲਚਰ ‘ਤੇ ਲੱਗੀ ਰੋਕ ਦੇ ਬਾਵਜੂਦ ਮਸ਼ਹੂਰ ਸੂਫੀ ਗਾਇਕਾ ‘ਨੂਰਾਂ ਸਿਸਟਰਜ਼’ ਦੀ ਭੈਣ Ritu Nooran ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਉਹ ਹੱਥ ਵਿੱਚ ਪਿਸਤੌਲ ਫੜੀ ਹੋਈ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਉਹ ਵਿਵਾਦਾਂ ਵਿੱਚ ਘਿਰਦੀ ਦਿਖਾਈ ਦੇ ਰਹੀ ਹੈ। ਸੂਤਰਾਂ ਮੁਤਾਬਕ ਰਿਤੂ ਕੋਲ ਹਥਿਆਰ ਦਾ ਕੋਈ ਵੈਧ ਲਾਇਸੈਂਸ ਨਹੀਂ ਹੈ।
ਜਲੰਧਰ ਦੀ ਰਹਿਣ ਵਾਲੀ ਅਤੇ ਮਸ਼ਹੂਰ ਸੂਫੀ ਗਾਇਕਾ Nooran Sisters ਦੀ ਭੈਣ ਰਿਤੂ ਮੀਰ ਨੂਰਾਂ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਵਿਵਾਦਾਂ ਵਿੱਚ ਰਹੀ ਹੈ। ਹਾਲ ਹੀ ਵਿੱਚ ਉਨ੍ਹਾਂ ਦੇ ਪਿਤਾ ਗੁਲਸ਼ਨ ਮੀਰ ਕਿਡਨੀ ਦੀ ਬਿਮਾਰੀ ਕਾਰਨ ਹਸਪਤਾਲ ਵਿੱਚ ਦਾਖ਼ਲ ਰਹੇ ਸਨ। ਇਸ ਦੌਰਾਨ ਨੂਰਾਂ ਸਿਸਟਰਜ਼ ਦਾ ਪਰਿਵਾਰਕ ਵਿਵਾਦ ਵੀ ਸੋਸ਼ਲ ਮੀਡੀਆ ਤੋਂ ਲੈ ਕੇ ਖ਼ਬਰਾਂ ਤੱਕ ਛਾਇਆ ਰਿਹਾ।
ਇਸ ਪਰਿਵਾਰਕ ਕਲੇਸ਼ ਦੌਰਾਨ ਰਿਤੂ ਨੂਰਾਂ ਦੇ ਸਾਬਕਾ ਪਤੀ ਵੱਲੋਂ ਉਨ੍ਹਾਂ ‘ਤੇ ਕਈ ਗੰਭੀਰ ਆਰੋਪ ਵੀ ਲਗਾਏ ਗਏ ਸਨ। ਹੁਣ ਇਹ ਮਾਮਲਾ ਠੰਡਾ ਵੀ ਨਹੀਂ ਪਿਆ ਸੀ ਕਿ ਰਿਤੂ ਨੂਰਾਂ ਇੱਕ ਹੋਰ ਨਵੇਂ ਵਿਵਾਦ ਵਿੱਚ ਫਸ ਗਈ ਹੈ।
ਦਰਅਸਲ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਰਿਤੂ ਨੂਰਾਂ ਦਿਖਾਈ ਦੇ ਰਹੀ ਹੈ ਅਤੇ ਉਸਦੇ ਹੱਥ ਵਿੱਚ ਇੱਕ ਗਨ ਨਜ਼ਰ ਆ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਰ ਪਾਸੇ ਇਸਦੀ ਚਰਚਾ ਹੋ ਰਹੀ ਹੈ। ਹਾਲਾਂਕਿ ਅਜੇ ਤੱਕ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਵੀਡੀਓ ਵਿੱਚ ਦਿਖਾਈ ਦੇ ਰਹੀ ਗੰਨ ਅਸਲੀ ਹੈ ਜਾਂ ਖਿਡੌਣਾ।
ਸੂਤਰਾਂ ਦਾ ਦਾਅਵਾ ਹੈ ਕਿ ਰਿਤੂ ਨੂਰਾਂ ਕੋਲ ਕਿਸੇ ਵੀ ਹਥਿਆਰ ਦਾ ਕਾਨੂੰਨੀ ਲਾਇਸੈਂਸ ਨਹੀਂ ਹੈ। ਬਿਨਾਂ ਲਾਇਸੈਂਸ ਹਥਿਆਰ ਰੱਖਣਾ ਅਤੇ ਉਸਦਾ ਪ੍ਰਦਰਸ਼ਨ ਕਰਨਾ ਕਾਨੂੰਨ ਅਨੁਸਾਰ ਅਪਰਾਧ ਹੈ। ਹੁਣ ਇਸ ਮਾਮਲੇ ਵਿੱਚ ਸਥਾਨਕ ਪੁਲਿਸ ਜਾਂਚ ਕਰ ਸਕਦੀ ਹੈ।
ਦੱਸ ਦੇਈਏ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗਨ ਕਲਚਰ ‘ਤੇ ਸਖ਼ਤ ਪਾਬੰਦੀ ਲਗਾਈ ਹੋਈ ਹੈ। ਸਾਲ 2022 ਵਿੱਚ ਸਰਕਾਰ ਵੱਲੋਂ ਹਥਿਆਰਾਂ ਦੇ ਪ੍ਰਦਰਸ਼ਨ, ਹਵਾਈ ਫਾਇਰਿੰਗ ਅਤੇ ਸਮਾਜਿਕ ਸਮਾਗਮਾਂ ਵਿੱਚ ਗੰਨਾਂ ਦੀ ਨੁਮਾਇਸ਼ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਗਏ ਸਨ।
ਨਵੇਂ ਨਿਯਮਾਂ ਅਨੁਸਾਰ ਪੰਜਾਬ ਵਿੱਚ ਵਿਆਹਾਂ, ਪਾਰਟੀਆਂ ਜਾਂ ਹੋਰ ਸਮਾਗਮਾਂ ਦੌਰਾਨ ਹਵਾਈ ਫਾਇਰਿੰਗ ਕਰਨਾ ਗੰਭੀਰ ਅਤੇ ਗੈਰ-ਜ਼ਮਾਨਤੀ ਅਪਰਾਧ ਮੰਨਿਆ ਜਾਂਦਾ ਹੈ। ਹੁਣ ਸਭ ਦੀ ਨਜ਼ਰ ਪੁਲਿਸ ਦੀ ਅਗਲੀ ਕਾਰਵਾਈ ‘ਤੇ ਟਿਕੀ ਹੋਈ ਹੈ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ





















