Satinder Sartaj Announces New Album: ਸਤਿੰਦਰ ਸਰਤਾਜ ਦੀ ਗਾਇਕੀ ਦੇ ਪੂਰੀ ਦੁਨੀਆ 'ਚ ਲੱਖਾਂ ਫੈਨਜ਼ ਹਨ। ਉਹ ਸ਼ਾਨਦਾਰ, ਅਰਥ ਭਰਪੂਰ, ਸਾਫ ਸੁਥਰੀ ਤੇ ਸੂਫੀ ਗਾਇਕੀ ਲਈ ਜਾਣੇ ਜਾਂਦੇ ਹਨ। ਸਰਤਾਜ ਨੇ ਹੁਣ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਹ ਮਲਟੀ ਟੈਲੇਂਟਡ ਹਨ। ਉਨ੍ਹਾਂ ਦੀ ਐਕਟਿੰਗ ਨੂੰ 'ਕਲੀ ਜੋਟਾ' 'ਚ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੈ। ਫਿਲਮ ਨੇ ਦਰਸ਼ਕਾਂ ਤੋਂ ਬਹੁਤ ਸ਼ਲਾਘਾ ਅਤੇ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ ਅਤੇ ਫਿਲਮ ਨੂੰ ਦਰਸ਼ਕਾਂ ਦਾ ਪਿਆਰ ਮਿਲ ਰਿਹਾ ਹੈ। ਪਰ ਹੁਣ ਸਾਡੇ ਕੋਲ ਤੁਹਾਡੇ ਲਈ ਇੱਕ ਹੋਰ ਖੁਸ਼ਖਬਰੀ ਹੈ।
ਇਹ ਵੀ ਪੜ੍ਹੋ: ਨਵਾਜ਼ੁਦੀਨ ਸਿੱਦੀਕੀ ਆਪਣੇ ਸਟਾਫ ਨਾਲ ਕਰਦੇ ਸੀ ਕੁੱਟਮਾਰ, ਐਕਟਰ ਦੇ ਭਰਾ ਸ਼ਮਾਸ ਨੇ ਕੀਤਾ ਖੁਲਾਸਾ
ਹੁਣ ਇਸ ਤੋਂ ਬਾਅਦ ਸਰਤਾਜ ਨੇ ਫੈਨਜ਼ ਨੂੰ ਇੱਕ ਹੋਰ ਵੱਡਾ ਤੋਹਫਾ ਦੇ ਦਿੱਤਾ ਹੈ। ਸਰਤਾਜ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ। ਇਸ ਐਲਬਮ ਦਾ ਨਾਂ ਹੈ 'ਸ਼ਾਇਰਾਨਾ ਸਰਤਾਜ'। ਕੁਝ ਦਿਨ ਪਹਿਲਾਂ ਸਤਿੰਦਰ ਸਰਤਾਜ ਨੇ ਆਪਣੀ ਐਲਬਮ ਦੀ ਘੋਸ਼ਣਾ ਕੀਤੀ ਹੈ, ਜੋ ਉਹਨਾਂ ਦੀ ਜ਼ਿੰਦਗੀ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਅਤੇ ਹੁਣ ਸਰਤਾਜ ਨੇ ਇਸ ਦੀ ਰਿਲੀਜ਼ ਡੇਟ ਅਤੇ ਟਰੈਕ ਲਿਸਟ ਦਾ ਖੁਲਾਸਾ ਕੀਤਾ ਹੈ। ਸ਼ਾਇਰਾਨਾ ਸਰਤਾਜ ਦਾ ਸਿਰਲੇਖ, ਜੋ ਕਿ ਕਵਿਤਾ ਦਾ ਇੱਕ ਪੈਰਾਗਨ ਹੈ, ਇਸਨੂੰ ਡਾ: ਸਤਿੰਦਰ ਸਰਤਾਜ ਨੇ ਖੁਦ ਲਿਖਿਆ ਅਤੇ ਗਾਇਆ ਹੈ।
ਇਸ ਦਿਨ ਹੋ ਰਹੀ ਰਿਲੀਜ਼
ਦੱਸ ਦਈਏ ਕਿ ਇਸ ਐਲਬਮ 'ਚ ਕੁੱਲ 7 ਟਰੈਕ ਹੋਣਗੇ, ਅਤੇ ਇਹ ਟਰੈਕਸ ਥੋੜ੍ਹੇ ਥੋੜ੍ਹੇ ਸਮੇਂ 'ਚ ਰਿਲੀਜ਼ ਹੁੰਦੇ ਰਹਿਣਗੇ। ਐਲਬਮ ਦਾ ਪਹਿਲਾ ਗਾਣਾ 'ਮਸਲਾ-ਏ-ਦਿਲ' ਅੱਜ ਯਾਨਿ 8 ਮਾਰਚ ਨੂੰ ਰਿਲੀਜ਼ ਹੋ ਰਿਹਾ ਹੈ। ਦੂਜਾ ਗਾਣਾ 'ਜੁਰਮ ਹੈ' 15 ਮਾਰਚ ਨੂੰ ਰਿਲੀਜ਼ ਹੋ ਰਿਹਾ ਹੈ। ਤੀਜਾ ਗਾਣਾ 'ਸੁਖਨ ਪਰਵਰੀ' 22 ਮਾਰਚ, ਚੌਥਾ ਗਾਣਾ 'ਇਨਾਇਤ' 29 ਮਾਰਚ, ਪੰਜਵਾ ਗਾਣਾ 'ਫਰਕ ਹੈ' 5 ਅਪ੍ਰੈਲ, ਛੇਵਾਂ ਗਾਣਾ 'ਤੋ ਕੈਸਾ ਹੋ' 12 ਅਪ੍ਰੈਲ ਅਤੇ 7ਵਾਂ ਗਾਣਾ 'ਰਹਿਨੁਮਾਈਆਂ' 19 ਅਪ੍ਰੈਲ ਨੂੰ ਰਿਲੀਜ਼ ਹੋ ਰਿਹਾ ਹੈ।
ਇਹ ਵੀ ਪੜ੍ਹੋ: ਪਲਕ ਔਜਲਾ ਨੂੰ ਵਿਆਹ ਤੋਂ ਬਾਅਦ ਮਿਲਿਆ ਇਹ ਪਿਆਰਾ ਗਿਫਟ, ਤਸਵੀਰ 'ਚ ਫਲਾਂਟ ਕਰਦੀ ਆਈ ਨਜ਼ਰ