ਸਿੱਧੂ ਮੂਸੇਵਾਲਾ ਤੇ ਆਰ ਨੇਤ ਨੇ ਮਨਾਇਆ ਡਾਕਟਰ ਦਾ ਜਨਮਦਿਨ, ਦੇਖੋ ਸਪੈਸ਼ਲ ਵੀਡੀਓ
ਏਬੀਪੀ ਸਾਂਝਾ | 24 Apr 2020 09:32 PM (IST)
ਪੂਰੀ ਦੁਨੀਆ ਵਾਂਗ ਪੰਜਾਬ ਵੀ ਕੋਰੋਨਾ ਵਰਗੇ ਖਤਰਨਾਕ ਵਾਇਰਸ ਦੇ ਨਾਲ ਜੰਗ ਲੜ ਰਿਹਾ ਹੈ। ਅਜਿਹੇ ‘ਚ ਪੰਜਾਬ ਪੁਲਿਸ, ਡਾਕਟਰ, ਨਰਸਾਂ, ਸਫਾਈ ਕਰਮਚਾਰੀ, ਮੀਡੀਆ ਕਰਮੀ ਆਪਣੀਆਂ ਸੇਵਾਵਾਂ ਪੂਰੀ ਲਗਨ ਦੇ ਨਾਲ ਨਿਭਾ ਰਹੇ ਹਨ।
ਚੰਡੀਗੜ੍ਹ: ਇਸ ਸਮੇਂ ਪੰਜਾਬ ਪੁਲਿਸ ਦਾ ਵੱਖਰਾ ਹੀ ਰੂਪ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਪੁਲਿਸ ਇਸ ਮੁਸ਼ਕਿਲ ਸਮੇਂ ‘ਚ ਲੋਕਾਂ ਦੇ ਚਿਹਰੇ ‘ਤੇ ਮੁਸਕਾਨ ਲਿਆਉਣਨ ਦੀ ਕੋਸ਼ਿਸ ਕਰਦੀ ਵੀ ਨਜ਼ਰ ਆ ਰਹੀ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਜਦੋ ਪੰਜਾਬ ਪੁਲਿਸ ਤੇ ਪੰਜਾਬੀ ਗਾਇਕ ਆਰ ਨੇਤ, ਸਿੱਧੂ ਮੂਸੇਵਾਲਾ ਵੱਲੋਂ ਮਾਨਸਾ ਦੇ ਇੱਕ ਡਾਕਟਰ ਦੇ ਜਨਮਦਿਨ ਨੂੰ ਸਪੈਸ਼ਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਜੀ ਹਾਂ, ਦੋਵੇਂ ਪੰਜਾਬੀ ਸਿੰਗਰਸ ਨੇ ਪੰਜਾਬ ਪੁਲਿਸ ਦੀ ਟੀਮ ਦੇ ਨਾਲ ਮਿਲਕੇ ਡਾਕਟਰ ਦੇ ਘਰ ਪਹੁੰਚ ਉਸ ਨੂੰ ਜਮਨਦਿਨ ਦੀ ਵਧਾਈ ਦਿੱਤੀ ਤੇ ਲੋਕਾਂ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਤਾਰੀਫ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਵੀ ਕੀਤੀ ਕਿ ਸਭ ਕੁਝ ਜਲਦੀ ਠੀਕ ਹੋ ਜਾਵੇ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਮਾਨਸਾ ਦੇ ਡਾ. ਸੁਨੀਲ ਬੰਸਲ ਦਾ ਅੱਜ ਮਨਾਇਆ ਜਨਮ ਦਿਨ ਹੈ ਤੇ ਉਹ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਚੁੱਕੇ ਹਨ। ਉਨ੍ਹਾਂ ਦੀ ਸੇਵਾ ਨੂੰ ਵੇਖ ਸਿੱਧੂ ਮੂਸੇਵਾਲਾ ਤੇ ਆਰ ਨੇਤ ਉਨ੍ਹਾਂ ਘਰ ਕੇਕ ਲੈ ਕੇ ਪਹੁੰਚੇ ਤੇ ਦੋਵਾਂ ਨੇ ਡਾ. ਸੁਨੀਲ ਬੰਸਲ ਦਾ ਕੀਤਾ।