ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਰਾਜ ਬਰਾੜ ਦੀ ਧੀ ਵੀ ਮਨੋਰੰਜਨ ਜਗਤ 'ਚ ਆਪਣਾ ਨਾਂ ਬਣਾਉਣ ਦੀ ਰਾਹ 'ਤੇ ਹੈ। ਕੁਝ ਗੀਤ ਪੇਸ਼ ਕਰਨ ਤੋਂ ਬਾਅਦ ਸਵੀਤਾਜ ਬਰਾੜ ਹੁਣ ਫ਼ਿਲਮੀ ਦੁਨੀਆਂ 'ਚ ਕਦਮ ਰੱਖਣ ਲਈ ਤਿਆਰ ਹੈ। ਸਵੀਤਾਜ ਆਪਣੀ ਫਿਲਮ 'ਚ ਕੁਲਵਿੰਦਰ ਬਿੱਲਾ ਨਾਲ ਪਰਦੇ 'ਤੇ ਆਏਗੀ।


ਇਸ ਫਿਲਮ ਦਾ ਨਾਂ ਹੈ 'ਗੋਲੇ ਦੀ ਬੇਗੀ' ਜੋ ਟਾਇਟਲ ਤੋਂ ਰੋਮਾਂਟਿਕ ਕਾਮੇਡੀ ਲੱਗ ਰਹੀ ਹੈ। ਇਹ ਫਿਲਮ ਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਮਿਲੇਗਾ, ਇਹ ਤਾਂ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।



ਕੋਰੋਨਾ ਵਾਇਰਸ ਕਰਕੇ ਫਿਲਮਾਂ ਦੀ ਸ਼ੂਟਿੰਗ 'ਤੇ ਵੀ ਕਾਫੀ ਅਸਰ ਪਿਆ ਹੈ ਜਿਸ ਕਰਕੇ ਹੁਣ ਰਿਲੀਜ਼ ਡੇਟ ਦੀ ਵੀ ਮਾਰਾ ਮਾਰੀ ਸ਼ੁਰੂ ਹੋ ਗਈ ਹੈ। ਇਸ ਲਈ ਹੁਣ ਅਕਸਰ ਫ਼ਿਲਮਾਂ ਲਈ ਅਗਲੇ ਸਾਲ ਦੀਆਂ ਤਾਰੀਖਾਂ ਅਨਾਊਂਸ ਕੀਤੀਆਂ ਜਾ ਰਹੀਆਂ ਹਨ।


ਕੋਰੋਨਾ ਵਾਇਰਸ: WHO ਨੇ ਜਤਾਈ ਉਮੀਦ, 2021 ਸ਼ੁਰੂਆਤ ਤਕ ਵੈਕਸੀਨ ਦਾ ਹੋਵੇਗਾ ਉਪਯੋਗ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ