ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਰਾਜ ਬਰਾੜ ਦੀ ਬੇਟੀ ਦੀ ਆਵਾਜ਼ ਬਾਲੀਵੁੱਡ ਤੱਕ ਪਹੁੰਚ ਗਈ ਹੈ। ਨੁਸਰਤ ਭਰੂਚਾ ਤੇ ਰਾਜ ਕੁਮਾਰ ਰਾਓ ਸਟਾਰਰ ਫਿਲਮ 'ਛਲਾਂਗ' ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਦਾ ਪਹਿਲਾ ਗਾਣਾ ਵੀ ਸਾਹਮਣੇ ਆਇਆ ਹੈ 'ਕੇਅਰ ਨੀ ਕਰਦਾ' ਜੋ ਪੰਜਾਬੀ ਹੈ। ਇਸ ਗਾਣੇ 'ਚ ਦੋ ਗਾਇਕਾਂ ਦੀ ਆਵਾਜ਼ ਹੈ ਤੇ ਇਹ ਦੋਵੇਂ ਪੰਜਾਬੀ ਹਨ।


ਇਹ ਗਾਇਕ ਮਰਹੂਮ ਰਾਜ ਬਰਾੜ ਦੀ ਬੇਟੀ ਸਵੀਤਾਜ਼ ਬਰਾੜ ਤੇ ਯੋ ਯੋ ਹਨੀ ਸਿੰਘ ਹਨ ਜੋ ਗਾਣੇ 'ਚ ਰੈਪ ਕਰਦੇ ਨਜ਼ਰ ਆ ਰਹੇ ਹਨ। ਅਲਫ਼ਾਜ਼, ਹਨੀ ਸਿੰਘ ਤੇ ਹੋਮੀ ਦਿਲੀਵਾਲਾ ਨੇ ਇਸ ਗੀਤ ਨੂੰ ਲਿਖਿਆ ਹੈ। ਹਨੀ ਸਿੰਘ ਨੇ ਇਸ ਗਾਣੇ ਬਾਰੇ ਕਿਹਾ, 'ਲਵ ਰੰਜਨ ਕਿਸੇ ਵੀ ਗਾਣੇ ਨੂੰ ਸਿਰਫ ਇੱਕ ਵਾਰੀ 'ਚ ਸਮਝ ਜਾਂਦੇ ਹਨ ਕਿ ਕਿਹੜਾ ਗਾਣਾ ਉਨ੍ਹਾਂ ਦੀ ਫਿਲਮ ਲਈ ਚੱਲੂ ਜਾ ਨਹੀਂ ਚੱਲੂ।





ਹਨੀ ਸਿੰਘ ਇਸ ਗਾਣੇ ਨੂੰ ਲੈ ਕੇ ਬਹੁਤ ਐਕਸਾਈਟੈਡ ਹਨ। ਇਹ ਗਾਣਾ ਇਸ ਸਮੇਂ ਹਰ ਪਾਸੇ ਧੂਮ ਮਚਾ ਰਿਹਾ ਹੈ। ਰਿਲੀਜ਼ ਹੋਣ ਦੇ ਕੁਝ ਘੰਟਿਆਂ ਵਿੱਚ ਹੀ ਗਾਣੇ ਨੂੰ ਇੱਕ ਮਿਲੀਅਨ ਤੋਂ ਵੱਧ ਕੋਮੈਂਟ ਮਿਲੇ। ਸੋਨੂੰ ਕੇ ਟੀਟੂ ਦੀ ਸਵੀਟੀ ਫਿਲਮ 'ਦਿਲ ਚੋਰੀ' ਗੀਤ ਤੋਂ ਬਾਅਦ ਹਨੀ ਸਿੰਘ ਦਾ ਇਹ ਗਾਣਾ ਵੀ ਧੂਮ ਪਾਉਣ ਲਈ ਤਿਆਰ ਹੈ।


ਪੰਜਾਬ 'ਚ ਖੇਤੀ ਬਿੱਲ ਪਾਸ ਕਰਨ ਮਗਰੋਂ ਕਾਂਗਰਸ ਦਾ ਵੱਡਾ ਐਲਾਨ

ਸਿੱਧੂ ‘ਕਾਂਗਰਸ ਦਾ ਰਾਫ਼ੇਲ’ ਕਰਾਰ, ਹਾਈਕਮਾਨ ਵੱਲੋਂ ਅਗਲੀਆਂ ਚੋਣਾਂ 'ਚ ਅਜ਼ਮਾਉਣ ਦੀ ਤਿਆਰੀ


ਰਾਜਕੁਮਾਰ ਰਾਓ ਤੇ ਨੁਸਰਤ ਭਰੂਚਾ ਦੀ ਇਹ ਫਿਲਮ ਇਸ ਦੀਵਾਲੀ 'ਤੇ ਰਿਲੀਜ਼ ਹੋਵੇਗੀ। 13 ਨਵੰਬਰ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਇਸ ਨੂੰ ਵਰਲਡ ਵਾਈਡ ਰਿਲੀਜ਼ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਕੁਝ ਦਿਨ ਪਹਿਲਾ ਹੀ 'ਛਲਾਂਗ' ਦੇ ਟ੍ਰੇਲਰ ਨੂੰ ਰਿਲੀਜ਼ ਹੋਇਆ ਕੀਤਾ ਗਿਆ ਸੀ, ਜਿਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ