ਪੰਜਾਬੀ ਗਾਇਕ, ਗੀਤਕਾਰ ਤੇ ਸੰਗੀਤਕਾਰ ਰਾਜ ਰਣਜੋਧ ਚਰਚਾ ਦਾ ਵਿਸ਼ਾ ਬਣ ਗਏ ਹਨ। ਦਰਅਸਲ ਉਨ੍ਹਾਂ ਦਾ ਲਿਖਿਆ ਇੱਕ ਗੀਤ ਸੋਸ਼ਲ ਮੀਡੀਆ `ਤੇ ਧੁੰਮਾਂ ਪਾਉਣ ਲੱਗਾ ਹੈ, ਜਿਸ ਵਿੱਚ ਉਨ੍ਹਾਂ ਨੇ ਪੰਜਾਬੀ ਗੀਤਾਂ `ਚ ਗੰਨ ਕਲਚਰ `ਤੇ ਲਾਈਨਾਂ ਲਿਖੀਆਂ ਹਨ।
ਉਨ੍ਹਾਂ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ `ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕ ਉਨ੍ਹਾਂ ਨੂੰ ਖ਼ੂਬ ਸਪੋਰਟ ਕਰ ਰਹੇ ਹਨ। ਉਨ੍ਹਾਂ ਦੀ ਪੋਸਟ `ਤੇ ਕਮੈਂਟਸ ਦੇਖ ਇਸ ਗੱਲ ਦਾ ਅੰਦਾਜ਼ਾ ਲੱਗ ਜਾਂਦਾ ਹੈ ਕਿ ਲੋਕਾਂ ਨੂੰ ਉਨ੍ਹਾਂ ਦਾ ਲਿਖਿਆ ਗੀਤ ਕਿੰਨਾ ਪਸੰਦ ਆਇਆ ਹੈ।
ਦਿਲਜੀਤ ਦੋਸਾਂਝ ਨੇ ਆਪਣੇ ਕੰਸਰਟ `ਚ ਗਾਇਆ ਗੀਤ
ਇੱਥੋਂ ਤੱਕ ਕਿ ਪਾਲੀਵੁੱਡ ਦੀਆਂ ਚਰਚਿਤ ਹਸਤੀਆਂ ਵੀ ਆਪਣੀ ਇੰਸਟਾਗ੍ਰਾਮ ਸਟੋਰੀ `ਚ ਇਸ ਗੀਤ ਦੀਆਂ ਲਾਈਨਾਂ ਨੂੰ ਸ਼ੇਅਰ ਕਰ ਰਹੀਆਂ ਹਨ।
ਇਨ੍ਹਾਂ ਹਸਤੀਆਂ ਵਿੱਚ ਦਿਲਜੀਤ ਦੋਸਾਂਝ ਦਾ ਨਾਂ ਵੀ ਸ਼ਾਮਲ ਹੈ। ਦੋਸਾਂਝ ਨੇ ਨਾ ਸਿਰਫ਼ ਇਨ੍ਹਾਂ ਲਾਈਨਾਂ ਨੂੰ ਆਪਣੀ ਸਟੋਰੀ ;`ਚ ਸ਼ੇਅਰ ਕੀਤਾ, ਬਲਕਿ ਇਸ ਗੀਤ ਦੀਆਂ ਲਾਈਨਾਂ ਨੂੰ ਆਪਣੇ ਵੈਨਕੂਵਰ ਸ਼ੋਅ `ਚ ਗਾਇਆ ਵੀ ਸੀ।
ਗੀਤ ਦੀਆਂ ਇਹ ਲਾਈਨਾਂ ਬਣੀਆਂ ਚਰਚਾ ਵਿਸ਼ਾ
ਰਾਜ ਰਣਜੋਧ ਨੇ ਲਿਖਿਆ, ""ਗੰਨ ਕਲਚਰ ਦੁਨੀਆ ਤੇ ਇਕੱਲਾ ਸਾਡੇ ਤੋਂ ਆਇਆ ਨਹੀਂ, ਬੱਸ ਡੀਫ਼ੇਮਿੰਗ ਤੋਂ ਆਪਾਂ ਵੀ ਪੰਜਾਬ ਬਚਾਇਆ ਨਹੀਂ। ਅੱਸੀ (80%) ਪਰਸੈਂਟ ਫ਼ਿਲਮਾਂ ਤਾਂ ਵਾਇਲੈਂਸ ਤੇ ਬਣਦੀਆਂ ਨੇ, ਕੇਜੀਐਫ਼ ਵਿੱਚ ਕਿਹੜਾ ਜੋ ਹਥਿਆਰ ਵਿਖਾਇਆ ਨਹੀਂ।"
ਗੀਤ ਦੀਆਂ ਇਨ੍ਹਾਂ 4 ਲਾਈਨਾਂ ਦੀ ਖ਼ੂਬ ਚਰਚਾ ਹੋ ਰਹੀ ਹੈ। ਲੋਕ ਇਸ ਗੀਤ ਨੂੰ ਬਹੁਤ ਪਿਆਰ ਰਹੇ ਹਨ। ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਗੀਤਾਂ `ਚ ਬੰਦੂਕਾਂ, ਸ਼ਰਾਬ ਤੇ ਡਰੱਗਜ਼ `ਤੇ ਗੀਤ ਗਾਉਣ ਦਾ ਮੁੱਦਾ ਵੀ ਭਖਿਆ ਹੋਇਆ ਹੈ। ਹਾਲ ਹੀ ਵਿੱਚ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਪੰਜਾਬੀ ਗੀਤਾਂ ;ਚ ਗੰਨ ਕਲਚਰ `ਤੇ ਟਵੀਟ ਕੀਤਾ ਸੀ, ਜਿਸ ਦੀ ਕਾਫ਼ੀ ਚਰਚਾ ਹੋਈ ਸੀ। ਇਹੀ ਨਹੀਂ ਜੱਸੀ ਆਪਣੇ ਟਵੀਟ ਨੂੰ ਲੈਕੇ ਟਰੋਲ ਵੀ ਹੋ ਗਏ ਸੀ।