Rajinikanth Admitted in Hospital: ਸੁਪਰਸਟਾਰ ਰਜਨੀਕਾਂਤ ਦੀ ਸਿਹਤ ਸੋਮਵਾਰ ਰਾਤ ਨੂੰ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੇਨਈ ਦੇ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸ ਦਈਏ ਕਿ ਪੇਟ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ 73 ਸਾਲਾ ਅਦਾਕਾਰ ਦੀ ਹਾਲਤ ਸਥਿਰ ਹੈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਅਦਾਕਾਰ ਦੀ ਇੰਟਰਵੈਂਸ਼ਨਲ ਕਾਰਡੀਓਲੋਜਿਸਟ ਡਾਕਟਰ ਸਾਈ ਸਤੀਸ਼ ਦੀ ਟੀਮ ਦੁਆਰਾ ਜਾਂਚ ਕੀਤੀ ਜਾ ਰਹੀ ਹੈ।

Continues below advertisement


ਹਸਪਤਾਲ 'ਚ ਭਰਤੀ ਹੋਣ ਤੋਂ ਪਹਿਲਾਂ ਰਜਨੀਕਾਂਤ ਨੂੰ ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ 'ਵੇਟੈਯਾਨ' ਦੇ ਆਡੀਓ ਲਾਂਚ 'ਤੇ ਦੇਖਿਆ ਗਿਆ ਸੀ। ਰਜਨੀਕਾਂਤ ਨੇ 10 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਆਡੀਓ ਲਾਂਚ ਈਵੈਂਟ ਦੌਰਾਨ ਕੁਝ ਡਾਂਸ ਮੂਵ ਵੀ ਕੀਤੇ। ਵੇਟੈਯਾਨ ਵੀ ਰਜਨੀਕਾਂਤ ਦੀ 170ਵੀਂ ਫਿਲਮ ਹੈ।


ਇਹ ਵੀ ਪੜ੍ਹੋ: LPG Cylinder: ਤਿਉਹਾਰਾਂ ਤੋਂ ਪਹਿਲਾਂ ਗੈਸ ਸਿਲੰਡਰ ਹੋਇਆ ਮਹਿੰਗਾ, ਇੰਨੀਆਂ ਵੱਧ ਗਈਆਂ ਕੀਮਤਾਂ, ਜਾਣੋ