ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਜੇਲਰ' ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਇਹ ਫਿਲਮ ਰਿਲੀਜ਼ ਹੋ ਗਈ ਹੈ। ਬੀਤੀ 10 ਅਗਸਤ ਨੂੰ ਰਿਲੀਜ਼ ਹੋਈ ਫਿਲਮ 'ਜੇਲਰ' ਨੇ ਪਹਿਲੇ ਦਿਨ ਹੀ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ। ਤਾਮਿਲ ਅਤੇ ਤੇਲਗੂ ਭਾਸ਼ਾਵਾਂ 'ਚ ਰਿਲੀਜ਼ ਹੋਈ ਇਸ ਫਿਲਮ ਨੇ 44 ਕਰੋੜ ਦੀ ਕਮਾਈ ਕੀਤੀ ਹੈ।
ਦੱਸ ਦਈਏ ਕਿ ਸੁਪਰਸਟਾਰ ਰਜਨੀਕਾਂਤ ਦੀ ਪਤਨੀ ਲਤਾ ਅਤੇ ਬੇਟੀ ਐਸ਼ਵਰਿਆ ਨੇ 'ਜੇਲਰ' ਦੀ ਸ਼ਾਨਦਾਰ ਰਿਲੀਜ਼ ਦਾ ਜਸ਼ਨ ਮਨਾਇਆ ਅਤੇ ਲਤਾ ਆਪਣੇ ਪਤੀ ਦੀ ਫਿਲਮ ਦੇਖਣ ਬੇਟੀ ਐਸ਼ਵਰਿਆ ਨਾਲ ਚੇਨਾਈ ਦੇ ਥੀਏਟਰ ਪਹੁੰਚੀ । ਫਿਲਮ ਦੇਖਣ ਤੋਂ ਪਹਿਲਾਂ ਲਤਾ ਨੇ ਆਪਣੀ ਬੇਟੀ ਨਾਲ ਮਿਲ ਕੇ ਲੋਕਾਂ ਦੀ ਭਾਰੀ ਭੀੜ ਵਿਚਕਾਰ ਕੇਕ ਕੱਟਿਆ।
ਇਸਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਰਜਨੀਕਾਂਤ ਦੀ ਪਤਨੀ ਅਤੇ ਬੇਟੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਆ ਚੁੱਕੀਆਂ ਹਨ, ਜਿਨ੍ਹਾਂ 'ਚ ਉਹ 'ਜੇਲਰ' ਦੀ ਰਿਲੀਜ਼ ਦਾ ਜਸ਼ਨ ਮਨਾ ਰਹੀਆਂ ਹਨ। ਕੇਕ 'ਤੇ ਵੱਡੇ ਸ਼ਬਦਾਂ 'ਚ 'ਜੇਲਰ' ਲਿਖਿਆ ਹੋਇਆ ਸੀ ਅਤੇ ਇਸ ਨੂੰ ਖਾਣ ਤੋਂ ਪਹਿਲਾਂ ਲਤਾ ਨੇ ਹੱਥ ਜੋੜ ਕੇ ਮੱਥਾ ਟੇਕਿਆ। ਰਜਨੀਕਾਂਤ ਦੀਆਂ ਫਿਲਮਾਂ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਾਪਾਨ ਦਾ ਇੱਕ ਜੋੜਾ ਵੀ 'ਜੇਲਰ' ਦੇਖਣ ਲਈ ਭਾਰਤ ਆਇਆ ਸੀ। ਜੋੜੇ ਨੇ ਰਜਨੀਕਾਂਤ ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨੀ ਸੀ ਅਤੇ ਤਮਿਲ ਭਾਸ਼ਾ ਵੀ ਬੋਲੀ।
ਮਿਲੀ ਜਾਣਕਾਰੀ ਅਨੁਸਾਰ 'ਜੇਲਰ' ਵਿੱਚ ਰਜਨੀਕਾਂਤ ਨੇ ਇੱਕ ਪੁਲਿਸ ਵਾਲੇ ਦਾ ਕਿਰਦਾਰ ਨਿਭਾਇਆ ਹੈ ਜੋ ਬਹੁਤ ਸਾਦਾ ਜੀਵਨ ਜੀਉਂਦਾ ਹੈ, ਪਰ ਉਹ ਅਪਰਾਧੀਆਂ ਲਈ ਇੱਕ ਖੌਫਨਾਕ ਅਵਤਾਰ ਹੈ। ਫਿਲਮ 'ਚ ਤਮੰਨਾ ਦਾ ਆਈਟਮ ਗੀਤ 'ਕਵਾਲਾ' ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਫਿਲਮ ਨੂੰ ਸਿਰਫ ਤਾਮਿਲ ਅਤੇ ਤੇਲਗੂ ਭਾਸ਼ਾਵਾਂ 'ਚ ਰਿਲੀਜ਼ ਕੀਤਾ ਗਿਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।