Rajinikanth Abu Dhabi Temple: ਸੁਪਰਸਟਾਰ ਰਜਨੀਕਾਂਤ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਬਲਾਕਬਸਟਰ ਫਿਲਮ 'ਜੇਲਰ' ਨਾਲ ਸ਼ਾਨਦਾਰ ਵਾਪਸੀ ਤੋਂ ਬਾਅਦ ਰਜਨੀਕਾਂਤ ਇਸ ਸਮੇਂ ਯੂਏਈ 'ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਅਭਿਨੇਤਾ ਨੇ ਹਾਲ ਹੀ ਵਿੱਚ ਸਾਂਝਾ ਕੀਤਾ ਸੀ ਕਿ ਉਸਨੂੰ ਯੂਏਈ ਲਈ ਗੋਲਡਨ ਵੀਜ਼ਾ ਮਿਲਿਆ ਹੈ। ਸਾਊਥ ਸੁਪਰਸਟਾਰ ਨੇ ਦੁਬਈ 'ਚ ਇਕ ਹਿੰਦੂ ਮੰਦਰ ਦਾ ਵੀ ਦੌਰਾ ਕੀਤਾ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 


ਰਜਨੀਕਾਂਤ ਨੇ ਯੂਏਈ ਵਿੱਚ ਹਿੰਦੂ ਮੰਦਰ ਦਾ ਕੀਤਾ ਦੌਰਾ
ਯੂਏਈ ਦਾ ਗੋਲਡਨ ਵੀਜ਼ਾ ਮਿਲਣ ਤੋਂ ਬਾਅਦ 'ਜੇਲਰ' ਅਭਿਨੇਤਾ ਰਜਨੀਕਾਂਤ ਆਬੂ ਧਾਬੀ ਸਥਿਤ ਬੀਏਪੀਐਸ ਹਿੰਦੂ ਮੰਦਿਰ ਦੇ ਦਰਸ਼ਨਾਂ ਲਈ ਪਹੁੰਚੇ ਸਨ। ਮੰਦਰ ਦੇ ਅਧਿਕਾਰੀਆਂ ਨੇ ਅਦਾਕਾਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਵਾਇਰਲ ਵੀਡੀਓ 'ਚ ਸੁਪਰਸਟਾਰ ਰਜਨੀਕਾਂਤ ਇਕ ਪੁਜਾਰੀ ਨਾਲ ਨਜ਼ਰ ਆ ਰਹੇ ਹਨ ਜੋ ਉਨ੍ਹਾਂ ਨੂੰ ਮੰਦਰ ਦਾ ਮਹੱਤਵ ਸਮਝਾਉਂਦੇ ਹੋਏ ਨਜ਼ਰ ਆ ਰਹੇ ਹਨ। ਅਭਿਨੇਤਾ ਦੇ ਨਾਲ BAPS ਹਿੰਦੂ ਮੰਦਰ ਦੇ ਅਧਿਕਾਰੀ ਦਿਖਾਈ ਦੇ ਰਹੇ ਹਨ। ਕਲਿੱਪ ਵਿੱਚ, ਸੁਪਰਸਟਾਰ ਅਬੂ ਧਾਬੀ ਵਿੱਚ ਹਿੰਦੂ ਮੰਦਰ ਦੀ ਸ਼ਾਨਦਾਰ ਆਰਕੀਟੈਕਚਰ ਨੂੰ ਦੇਖ ਕੇ ਹੈਰਾਨ ਹੋ ਰਿਹਾ ਹੈ। ਮੰਦਰ ਛੱਡਣ ਤੋਂ ਪਹਿਲਾਂ, ਪੁਜਾਰੀ ਰਜਨੀਕਾਂਤ ਦੇ ਗੁੱਟ 'ਤੇ ਇੱਕ ਧਾਗਾ ਲਪੇਟਦਾ ਹੈ ਅਤੇ ਉਨ੍ਹਾਂ ਨੂੰ ਇੱਕ ਕਿਤਾਬ ਵੀ ਭੇਟ ਕਰਦਾ ਹੈ। ਵੀਡੀਓ 'ਚ ਅਭਿਨੇਤਾ ਮੰਦਰ ਦੇ ਆਰਕੀਟੈਕਚਰ ਦੀ ਤਾਰੀਫ ਕਰਦੇ ਵੀ ਨਜ਼ਰ ਆ ਰਹੇ ਹਨ।






ਰਜਨੀਕਾਂਤ ਨੇ ਆਬੂ ਧਾਬੀ ਸਰਕਾਰ ਦਾ ਕੀਤਾ ਧੰਨਵਾਦ
ਤੁਹਾਨੂੰ ਦੱਸ ਦੇਈਏ ਕਿ ਵਾਇਰਲ ਵੀਡੀਓ ਵਿੱਚ ਅਦਾਕਾਰ ਨੇ ਗੋਲਡਨ ਵੀਜ਼ਾ ਲਈ ਆਬੂ ਧਾਬੀ ਸਰਕਾਰ ਅਤੇ ਲੂਲੂ ਗਰੁੱਪ ਦੇ ਮਾਲਕ ਐਮਏ ਯੂਸਫ ਅਲੀ ਦਾ ਧੰਨਵਾਦ ਵੀ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਅਬੂ ਧਾਬੀ ਸਰਕਾਰ ਤੋਂ ਵੱਕਾਰੀ ਯੂ.ਏ.ਈ ਗੋਲਡਨ ਵੀਜ਼ਾ ਪ੍ਰਾਪਤ ਕਰਕੇ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ। ਰਜਨੀਕਾਂਤ ਨੇ ਕਿਹਾ ਸੀ, "ਮੈਂ ਅਬੂ ਧਾਬੀ ਦੀ ਸਰਕਾਰ ਅਤੇ ਮੇਰੇ ਚੰਗੇ ਦੋਸਤ, ਲੂਲੂ ਗਰੁੱਪ ਦੇ ਸੀਐਮਡੀ ਸ਼੍ਰੀ ਯੂਸਫ ਅਲੀ ਦਾ ਦਿਲੋਂ ਧੰਨਵਾਦ ਕਰਦਾ ਹਾਂ, ਇਸ ਵੀਜ਼ੇ ਦੀ ਸਹੂਲਤ ਲਈ ਅਤੇ ਸਾਰੇ ਸਹਿਯੋਗ ਲਈ।"


ਦੁਬਈ ਕਿਸ ਨੂੰ ਤੇ ਕਿਉਂ ਦਿੰਦਾ ਹੈ ਗੋਲਡਨ ਵੀਜ਼ਾ?
ਯੂਏਈ ਦੁਨੀਆ ਦੇ ਸਭ ਤੋਂ ਉੱਚੇ ਸਥਾਨਾਂ ਵਿੱਚੋਂ ਇੱਕ ਹੈ। ਇਸ ਕਾਰਨ ਭਾਰਤ ਦੇ ਬਹੁਤ ਸਾਰੇ ਨਿਵੇਸ਼ਕ ਅਤੇ ਕਾਰੋਬਾਰੀ ਇਸ ਦੇਸ਼ ਵਿੱਚ ਵਸਣ ਬਾਰੇ ਸੋਚਦੇ ਹਨ। ਜੇਕਰ ਤੁਸੀਂ UAE ਜਾਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਉੱਥੋਂ ਦੇ ਗੋਲਡਨ ਵੀਜ਼ਾ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਅਸਲ ਵਿੱਚ, ਗੋਲਡਨ ਵੀਜ਼ਾ ਨਿਵੇਸ਼ਕਾਂ, ਕਾਰੋਬਾਰੀਆਂ, ਖੋਜਕਰਤਾਵਾਂ, ਮੈਡੀਕਲ ਪੇਸ਼ੇਵਰਾਂ ਅਤੇ ਵਿਗਿਆਨ ਅਤੇ ਗਿਆਨ ਦੇ ਖੇਤਰਾਂ ਨਾਲ ਜੁੜੇ ਲੋਕਾਂ ਨੂੰ ਲੰਬੇ ਸਮੇਂ ਲਈ ਇੱਥੇ ਵਸਣ ਜਾਂ ਰਹਿਣ ਦੀ ਆਗਿਆ ਦਿੰਦਾ ਹੈ।


ਤੁਹਾਨੂੰ ਦੱਸ ਦੇਈਏ ਕਿ ਇਹ ਵੀਜ਼ਾ ਯੋਜਨਾ ਸਾਲ 2019 ਵਿੱਚ ਲਾਗੂ ਕੀਤੀ ਗਈ ਸੀ। ਇਹ ਸਕੀਮ ਵਿਦੇਸ਼ੀ ਲੋਕਾਂ ਨੂੰ ਯੂਏਈ ਵਿੱਚ ਕੰਮ ਕਰਨ, ਰਹਿਣ ਅਤੇ ਖੋਜ ਕਰਨ ਦੇ ਯੋਗ ਬਣਾਉਂਦੀ ਹੈ। ਆਮ ਤੌਰ 'ਤੇ, ਹੋਰ ਵੀਜ਼ਾ ਸਕੀਮਾਂ ਲਈ ਵਿਅਕਤੀ ਨੂੰ ਰਾਸ਼ਟਰੀ ਸਪਾਂਸਰ ਦੀ ਲੋੜ ਹੁੰਦੀ ਹੈ, ਪਰ ਗੋਲਡਨ ਵੀਜ਼ਾ ਦੇ ਨਾਲ ਤੁਹਾਨੂੰ ਇਸ ਦੀ ਲੋੜ ਨਹੀਂ ਹੋਵੇਗੀ।