Rajvir Jawanda Gurlej Akhtar Song Veham: ਗੁਰਲੇਜ਼ ਅਖਤਰ ਆਪਣੇ ਇੱਕ ਹੋਰ ਨਵੇਂ ਗੀਤ ਨਾਲ ਹਾਜ਼ਰ ਹੈ। ਵਹਿਮ ਗੀਤ ਨੂੰ ਰਾਜਵੀਰ ਜਵੰਦਾ ਤੇ ਗੁਰਲੇਜ਼ ਅਖਤਰ ਨੇ ਆਪਣੀ ਅਵਾਜ਼ ਦਿਤੀ ਹੈ। ਇਹ ਗੀਤ ਯੂਟਿਊਬ ਪਲੇਟਫ਼ਾਰਮ `ਤੇ ਅੱਜ ਰਿਲੀਜ਼ ਕੀਤਾ ਗਿਆ ਹੈ।
ਦਸ ਦਈਏ ਕਿ ਪਹਿਲਾਂ ਵੀ ਰਾਜਵੀਰ ਜਵੰਦਾ ਤੇ ਗੁਰਲੇਜ਼ ਅਖਤਰ ਦੀ ਜੋੜੀ ਨੇ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿਤੇ ਹਨ। ਵਹਿਮ ਗੀਤ ਨੂੰ ਸੁਣ ਕੇ ਵੀ ਇੰਜ ਹੀ ਮਹਿਸੂਸ ਹੁੰਦਾ ਹੈ ਕਿ ਇਹ ਗੀਤ ਜ਼ਬਰਦਸਤ ਹਿੱਟ ਹੋਣ ਵਾਲਾ ਹੈ।
ਗਾਣੇ ਦੀ ਫ਼ਿਲਮਿੰਗ ਬਾਰੇ ਗੱਲ ਕਰੀਏ ਤਾਂ ਗਾਣਾ ਪਿੰਡਾਂ ਦੀ ਲੋਕੇਸ਼ਨ ਤੇ ਫ਼ਿਲਮਾਇਆ ਲਗਦਾ ਹੈ। ਇਸ ਗੀਤ ;ਚ ਮੁੰਡਾ ਕੁੜੀ ਨੂੰ ਇੰਪਰੈਸ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਪਰ ਲੜਕੀ ਇੰਪਰੈਸ ਹੋਣ ਦੇ ਮੂਡ `ਚ ਨਹੀਂ ਲਗਦੀ।
ਗੀਤ ਦੇ ਬੋਲ ਵੀ ਸ਼ਾਨਦਾਰ ਹਨ। ਦਸ ਦਈਏ ਕਿ ਗੀਤ ਦੇ ਬੋਲ ਕੁਲਸ਼ਨ ਸੰਧੂ ਨੇ ਲਿਖੇ ਹਨ, ਜਦਕਿ ਮਿਊਜ਼ਿਕ ਦ ਕਿੱਡ ਨੇ ਦਿਤਾ ਹੈ। ਇਸ ਗੀਤ ਦੇ ਬੋਲ ਮਿਊਜ਼ਿਕ ਤੇ ਫ਼ਿਲਮਿੰਗ ਨਾਲ ਬਿਲਕੁਲ ਮੈਚ ਕਰ ਰਹੇ ਹਨ। ਗਾਣੇ ਦੀ ਬੀਟ ਕਾਫ਼ੀ ਕੈਚੀ ਹੈ। ਇਹ ਗਾਣਾ ਜ਼ਰੂਰ ਲੋਕਾਂ ਦੇ ਮੂੰਹ ਤੇ ਚੜ੍ਹੇਗਾ। ਇਸ ਦੇ ਨਾਲ ਹੀ ਇਹ ਦਸ ਦਈਏ ਕਿ ਇਹ ਗਾਣਾ ਵਾਆਈਪੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ `ਚ ਐਕਟਿੰਗ ਕਰਨ ਵਾਲੀ ਲੀਡ ਮਾਡਲ ਸਿਮਰਤ ਰੰਧਾਵਾ ਹੈ।
ਗੁਰਲੇਜ਼ ਅਖਤਰ ਤੇ ਜਵੰਦਾ ਦੀ ਜੋੜੀ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿਤੇ ਹਨ। ਗੁਰਲੇਜ਼ ਅਖਤਰ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਹਾਲ ਹੀ `ਚ ਉਨ੍ਹਾਂ ਦਾ ਪਹਿਲਾ ਬਾਲੀਵੁੱਡ ਗੀਤ ਰਿਲੀਜ਼ ਹੋਇਆ ਹੈ। ਫ਼ਿਲਮ ਗੁੱਡਲੱਕ ਜੈਰੀ ਵਿੱਚ ਗੁਰਲੇਜ਼ ਅਖਤਰ ਦੀ ਅਵਾਜ਼ `ਚ ਗੀਤ ਮੋਰ ਮੋਰ ਰਿਲੀਜ਼ ਹੋ ਚੁਕਿਆ ਹੈ, ਜਿਸ ਵਿੱਚ ਅਖਤਰ ਦੀ ਅਵਾਜ਼ ਕਾਫ਼ੀ ਮਨਮੋਹਕ ਲਗਦੀ ਹੈ।