ਮੁੰਬਈ: ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨੂੰ 50ਵੇਂ ਭਾਰਤੀ ਅੰਤਰਾਸ਼ਟਰੀ ਫ਼ਿਲਮੋਤਸਵ (ਆਈਐਫਐਫਆਈ) ‘ਚ ਵਿਸ਼ੇਸ਼ ਸਵਰਣ ਜਯੰਤੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸ਼ਨੀਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਫੇਸਟਿਵਲ ਦਾ ਪ੍ਰਬੰਧ ਗੋਆ ‘ਚ 20 ਤੋਂ 28 ਨਵੰਬਰ ਨੂੰ ਕੀਤਾ ਜਾਵੇਗਾ।
ਇਸ ਫੇਸਟਿਵਲ ‘ਚ ਦੇਸ਼ ਵਿਦੇਸ਼ ਦੀ ਕਰੀਬ 250 ਫ਼ਿਲਮਾਂ ਨੂੰ ਪੇਸ਼ ਕੀਤਾ ਜਾਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ, “ਫ਼ਿਲਮੋਤਸਵ ਚਲਾਉਣ ਵਾਲੀ ਕਮੇਟੀ ਨੇ ਇੱਕ ਵਿਸ਼ੇਸ਼ ਆਈਕਨ ਐਵਾਰਡ ਦਾ ਸੁਝਾਅ ਦਿੱਤਾ ਸੀ ਜੋ ਮਹਾਨ ਅੇਕਟਰ ਰਜਨੀਕਾਂਤ ਨੂੰ ਦਿੱਤਾ ਜਾਵੇਗਾ। ਇਹ ਆਈਐਫਐਫਆਈ ਦੌਰਾਨ ਇੱਕ ਅਹਿਮ ਸੁਹਜ ਹੋਵੇਗਾ”।
ਦੇਸ਼ ਦੀ ਸਭ ਤੋਂ ਵੱਡੀ ਸਿਨੇ ਹਸਤੀਆਂ ‘ਚ ਇੱਕ ਰਜਨੀਕਾਂਤ ਨੇ ਸਰਕਾਰ ਨੂੰ ਇਸ ਸਨਮਾਨ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਟਵੀਟਰ ‘ਤੇ ਲਿੱਖੀਆ, “ਭਾਰਤੀ ਅਮਤਰਾਸ਼ਟਰੀ ਫ਼ਿਲਮੋਤਸਵ ਦੀ ਸਵਰਣ ਜਯੰਤੀ ਮੌਕੇ ਮੈਨੂੰ ਇਹ ਐਵਾਰਡ ਦੇਣ ਲਈ ਮੈਂ ਭਾਰਤ ਸਰਕਾਰ ਨੂੰ ਧੰਨਵਾਦ ਕਰਦਾ ਹਾਂ”।
ਪ੍ਰਕਾਸ਼ ਜਾਵਡੇਕਰ ਨੇ ਇਸ ਫੇਸਟਿਵਲ ‘ਚ ਪ੍ਰਸਿੱਧ ਫ੍ਰੈਂਚ ਅੇਕਟਰਸ ਇਜਾਬੇਲ ਹੱਪਰਟ ਨੂੰ ਲਾਈਮਲਾਈਟ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ ਹੈ। ਮੰਤਰੀ ਨੇ ਕਿਹਾ ਕਿ ਸਮਾਗਮ ‘ਚ ਫੇਮਸ 200 ਵਿਦੇਸ਼ੀ ਫ਼ਿਲਮਾਂ ਚੋਂ 24 ਆਸਕਰ ਦੀ ਦੌੜ ‘ਚ ਹਨ। ਇਸ ਦੇ ਨਾਲ ਹੀ ਦਾਦਾ ਸਾਹਿਬ ਫਾਲਕੇ ਐਵਾਰਡ ਲਈ ਚੁਣੇ ਗਏ ਅੇਕਟਰ ਅਮਿਤਾਭ ਬੱਚਨ ਦੀ ਕੁਝ ਫ਼ਿਲਮਾਂ ਵੀ ਆਈਐਫਐਫਆਈ ‘ਚ ਦਿਖਾਇਆਂ ਜਾਣਗੀਆਂ।
ਪ੍ਰਕਾਸ਼ ਜਾਵਡੇਕਰ ਨੇ ਕੀਤਾ ਐਲਾਨ, ਰਜਨੀਕਾਂਤ ਨੂੰ ਵਿਸ਼ੇਸ਼ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ
ਏਬੀਪੀ ਸਾਂਝਾ
Updated at:
02 Nov 2019 06:15 PM (IST)
ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨੂੰ 50ਵੇਂ ਭਾਰਤੀ ਅੰਤਰਾਸ਼ਟਰੀ ਫ਼ਿਲਮੋਤਸਵ (ਆਈਐਫਐਫਆਈ) ‘ਚ ਵਿਸ਼ੇਸ਼ ਸਵਰਣ ਜਯੰਤੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸ਼ਨੀਵਾਰ ਨੂੰ ਇਸ ਦਾ ਐਲਾਨ ਕੀਤਾ।
- - - - - - - - - Advertisement - - - - - - - - -