Rakhi Sawant: ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਲਈ ਰਾਹਤ ਦੀ ਖਬਰ ਹੈ। ਰਾਖੀ ਸਾਵੰਤ ਨੂੰ ਉਸ ਦੇ ਪਤੀ ਆਦਿਲ ਦੁਰਾਨੀ ਵੱਲੋਂ ਦਾਇਰ ਕੇਸ ਵਿੱਚ 7 ਦਸੰਬਰ ਤੱਕ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ ਦਿੱਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਆਦਿਲ ਨੇ ਦੋਸ਼ ਲਗਾਇਆ ਸੀ ਕਿ ਰਾਖੀ ਨੇ ਕਥਿਤ ਤੌਰ 'ਤੇ ਮੀਡੀਆ ਨੂੰ ਉਨ੍ਹਾਂ ਦੇ ਨਿੱਜੀ ਵੀਡੀਓ ਦਿਖਾਏ। ਰਾਖੀ ਦੇ ਵਕੀਲ ਐਡਵੋਕੇਟ ਅਲੀ ਕਾਸ਼ਿਫ ਖਾਨ ਦੇਸ਼ਮੁਖ ਨੇ ਇਹ ਜਾਣਕਾਰੀ ਦਿੱਤੀ ਹੈ।
ਰਾਖੀ ਸਾਵੰਤ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਬਣੀ ਹੋਈ ਹੈ। ਰਾਖੀ ਦਾ ਲੰਬੇ ਸਮੇਂ ਤੋਂ ਉਸ ਦੇ ਪਤੀ ਆਦਿਲ ਖਾਨ ਦੇ ਨਾਲ ਵਿਵਾਦ ਚੱਲ ਰਿਹਾ ਹੈ। ਰਾਖੀ ਨੇ ਆਪਣੇ ਪਤੀ ਆਦਿਲ ਨਾਲ ਧਰਮ ਬਦਲ ਕੇ ਕੋਰਟ ਮੈਰਿਜ ਕੀਤੀ ਸੀ। ਰਾਖੀ ਨੇ ਮੁਸਲਿਮ ਧਰਮ ਨੂੰ ਅਪਣਾਇਆ ਸੀ । ਪਰ ਇਸ ਤੋਂ ਕੁੱਝ ਸਮੇਂ ਬਾਅਦ ਦੋਵਾਂ ਵਿਚਾਲੇ ਤਕਰਾਰ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਦੋਵਾਂ ਵਿਚਾਲੇ ਤਕਰਾਰ ਇੰਨੀਂ ਵਧ ਗਈ ਕਿ ਮਾਮਲਾ ਮੀਡੀਆ ਤੱਕ ਪਹੁੰਚ ਗਿਆ ਸੀ । ਦੋਵਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਇੱਕ ਦੂਜੇ 'ਤੇ ਕਈ ਤਰ੍ਹਾਂ ਦੇ ਸੰਗੀਨ ਇਲਜ਼ਾਮ ਵੀ ਲਗਾਏ ਸੀ ।
ਪਰ ਰਾਖੀ ਵੱਲੋਂ ਆਦਿਲ ਦੀਆਂ ਨਿਜੀ ਵੀਡੀਓਜ਼ ਜਨਤਕ ਕਰਨ ਤੋਂ ਬਾਅਦ ਆਦਿਲ ਨੇ ਉਸ ਖਿਲਾਫ ਐਕਸ਼ਨ ਲਿਆ ਅਤੇ ਰਾਖੀ ਦੀ ਗ੍ਰਿਫਤਾਰੀ ਦੇ ਆਰਡਰ ਜਾਰੀ ਹੋਏ ਸੀ, ਜਿਨ੍ਹਾਂ ਤੋਂ ਰਾਖੀ ਨੂੰ ਅੱਜ ਰਾਹਤ ਮਿਲਦੀ ਨਜ਼ਰ ਆ ਰਹੀ ਹੈ । ਹੁਣ ਇਸ ਦੀ ਅਗਲੀ ਸੁਣਵਾਈ ;ਚ ਕੀ ਫੈਸਲਾ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।