Rakhi Sawant Angry On Sherlyn Chopra: ਬਿੱਗ ਬੌਸ (Bigg Boss) ਦੇ ਘਰ ਦਾ ਹਿੱਸਾ ਬਣਨ ਤੋਂ ਬਾਅਦ ਫ਼ਿਲਮਮੇਕਰ ਸਾਜਿਦ ਖਾਨ (Sajid Khan) ਮੀ ਟੂ (Me Too) ਦੇ ਇਲਜ਼ਾਮ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਏ ਹਨ। ਕੁਝ ਸਮਾਂ ਪਹਿਲਾਂ ਅਦਾਕਾਰਾ ਸ਼ਰਲਿਨ ਚੋਪੜਾ (Sherlyn Chopra) ਉਨ੍ਹਾਂ ਖ਼ਿਲਾਫ਼ ਪੁਲਿਸ 'ਚ ਸ਼ਿਕਾਇਤ ਕਰਨ ਪਹੁੰਚੀ ਸੀ। ਹਾਲਾਂਕਿ ਇਸ ਵਿਵਾਦ ਦੇ ਵਿਚਕਾਰ ਕਈ ਸਿਤਾਰੇ ਵੀ ਸਾਜਿਦ ਦਾ ਸਮਰਥਨ ਕਰਦੇ ਨਜ਼ਰ ਆਏ। ਇਨ੍ਹਾਂ 'ਚੋਂ ਇਕ ਦਾ ਨਾਂਅ ਰਾਖੀ ਸਾਵੰਤ (Rakhi Sawant) ਵੀ ਹੈ। ਰਾਖੀ ਨੇ ਇਕ ਵਾਰ ਫਿਰ ਸਾਜਿਦ ਖਾਨ ਦੇ ਸਮਰਥਨ 'ਚ ਗੱਲ ਕੀਤੀ ਹੈ।
ਸਾਜਿਦ ਖਾਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਸ਼ਰਲਿਨ ਚੋਪੜਾ ਨੇ ਹਾਲ ਹੀ 'ਚ ਕਿਹਾ ਸੀ ਕਿ ਸਾਜਿਦ ਖਾਨ 'ਤੇ ਸਲਮਾਨ ਖਾਨ ਦਾ ਹੱਥ ਹੈ। ਇਸ ਦੇ ਨਾਲ ਹੀ ਜਦੋਂ ਰਾਖੀ ਸਾਵੰਤ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਸ਼ਰਲਿਨ 'ਤੇ ਭੜਕੀ ਹੋਈ ਨਜ਼ਰ ਆਈ।
ਸਲਮਾਨ ਖਾਨ ਦਾ ਨਾਮ ਨਹੀਂ ਲੈਣਾ : ਰਾਖੀ
ਮੀਡੀਆ ਨਾਲ ਗੱਲਬਾਤ ਦੌਰਾਨ ਰਾਖੀ ਸਾਵੰਤ ਨੇ ਸ਼ਰਲਿਨ ਚੋਪੜਾ ਬਾਰੇ ਕਿਹਾ ਹੈ, "ਜੇਕਰ ਤੁਹਾਡਾ ਕਰੀਅਰ ਨਹੀਂ ਚੱਲ ਰਿਹਾ ਤਾਂ ਤੁਸੀਂ ਰੋ ਰਹੇ ਹੋ। ਜੇਕਰ ਤੁਹਾਡਾ ਕੇਸ ਥਾਣੇ 'ਚ ਨਹੀਂ ਬਣ ਰਿਹਾ ਤਾਂ ਤੁਸੀਂ ਮੀਡੀਆ 'ਚ ਰੋ ਰਹੇ ਹੋ ਅਤੇ ਮੇਰੇ ਸਲਮਾਨ ਭਾਈ ਦਾ ਨਾਮ ਲੈ ਰਿਹਾ ਹੈ। ਆਪਣੇ ਸੜੇ ਮੂੰਹ ਤੋਂ ਸਲਮਾਨ ਖਾਨ ਦਾ ਨਾਮ ਨਾ ਲਓ।" ਇਸ ਦੌਰਾਨ ਰਾਖੀ ਸ਼ਰਲਿਨ ਦੇ ਰੋਣ ਦਾ ਮਜ਼ਾਕ ਉਡਾਉਂਦੀ ਵੀ ਨਜ਼ਰ ਆਈ।
ਸਾਜਿਦ ਖਾਨ ਨੂੰ ਦੱਸਿਆ ਬੇਕਸੂਰ
ਰਾਖੀ ਸਾਵੰਤ ਨੇ ਇਸ ਗੱਲਬਾਤ 'ਚ ਅੱਗੇ ਕਿਹਾ, "ਉਹ ਕਦੇ ਮੇਰੇ ਭਰਾ ਰਾਜ ਕੁੰਦਰਾ ਤੇ ਕਦੇ ਮੇਰੇ ਭਰਾ ਸਾਜਿਦ 'ਤੇ ਦੋਸ਼ ਲਾਉਂਦੀ ਹੈ। ਪੁਲਿਸ ਨੇ ਵੀ ਸਮਝ ਲਿਆ ਹੈ ਕਿ ਇਸ ਮਾਮਲੇ 'ਚ ਕੋਈ ਦਮ ਨਹੀਂ ਹੈ। ਸਾਜਿਦ ਖਾਨ ਬੇਕਸੂਰ ਹਨ। ਉਨ੍ਹਾਂ ਦੇ ਖ਼ਿਲਾਫ਼ ਕੋਈ ਵੀ ਪੁਲਿਸ 'ਚ ਨਹੀਂ ਆਇਆ, ਕਿਸੇ ਨੇ ਉਨ੍ਹਾਂ ਖ਼ਿਲਾਫ਼ ਗਵਾਹੀ ਨਹੀਂ ਦਿੱਤੀ।"
ਮੀਡੀਆ ਨਾਲ ਗੱਲਬਾਤ ਦੌਰਾਨ ਰਾਖੀ ਸਾਵੰਤ ਨੇ ਸ਼ਰਲਿਨ ਚੋਪੜਾ ਨੂੰ ਖੂਬ ਖਰੀ-ਖੋਟੀ ਸੁਣਾਈ। ਜ਼ਿਕਰਯੋਗ ਹੈ ਕਿ ਰਾਖੀ ਸਾਵੰਤ ਅਕਸਰ ਇਸ ਤਰ੍ਹਾਂ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਜਾਣੀ ਜਾਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।