Rakhi Sawant On Adil Durrani: ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਫਿਲਹਾਲ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਦਰਅਸਲ, ਰਾਖੀ ਅਤੇ ਉਨ੍ਹਾਂ ਦੇ ਸਾਬਕਾ ਪਤੀ ਆਦਿਲ ਦੁਰਾਨੀ ਇਕ ਦੂਜੇ 'ਤੇ ਗੰਭੀਰ ਦੋਸ਼ ਲਗਾ ਰਹੇ ਹਨ। ਰਾਖੀ ਸਾਵੰਤ ਨੇ ਹਾਲ ਹੀ 'ਚ ਆਪਣੇ ਪਤੀ ਆਦਿਲ ਖਾਨ ਦੁਰਾਨੀ 'ਤੇ ਮਾਣਹਾਨੀ ਦਾ ਕੇਸ ਵੀ ਦਾਇਰ ਕੀਤਾ ਸੀ। ਇਸ ਸਭ ਦੇ ਵਿਚਕਾਰ ਰਾਖੀ ਨੂੰ ਹੁਣ ਇੱਕ ਨਵੇਂ ਲੁੱਕ ਵਿੱਚ ਦੇਖਿਆ ਗਿਆ ਅਤੇ ਉਸਨੇ ਆਪਣੇ ਇਸ ਨਵੇਂ ਲੁੱਕ ਦੀ ਵਜ੍ਹਾ ਵੀ ਦੱਸੀ। 


ਰਾਖੀ ਸਾਵੰਤ ਨੇ ਕੱਟੇ ਆਪਣੇ ਵਾਲ
ਦਰਅਸਲ ਰਾਖੀ ਸਾਵੰਤ ਨੂੰ ਇੱਕ ਪਾਰਲਰ ਦੇ ਬਾਹਰ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਰਾਖੀ ਸਾਵੰਤ ਛੋਟੇ ਵਾਲਾਂ 'ਚ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਅਤੇ ਫੋਟੋਗ੍ਰਾਫਰਾਂ ਨਾਲ ਗੱਲਬਾਤ ਦੌਰਾਨ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਵਾਲ ਕਿਉਂ ਕੱਟਣੇ ਪਏ। ਰਾਖੀ ਨੇ ਕਿਹਾ, "ਮੈਂ ਆਪਣੇ ਵਾਲ ਛੋਟੇ ਨਹੀਂ ਕਟਵਾਉਣਾ ਚਾਹੁੰਦੀ ਸੀ ਪਰ ਮੈਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ, ਕਿਉਂਕਿ ਤਣਾਅ ਕਾਰਨ ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸਨ।" ਅਭਿਨੇਤਰੀ ਨੇ ਆਪਣੇ 'ਸੁੰਦਰ ਵਾਲ' ਗੁਆਉਣ ਲਈ ਆਦਿਲ ਖਾਨ 'ਤੇ ਦੋਸ਼ ਲਗਾਇਆ ਹੈ। ਰਾਖੀ ਨੇ ਕਿਹਾ ਕਿ ਉਹ ਭਾਵਨਾਤਮਕ ਤੌਰ 'ਤੇ ਟੁੱਟ ਗਈ ਹੈ ਅਤੇ ਆਦਿਲ ਦੇ ਕਾਰਨ ਡਿਪਰੈਸ਼ਨ ਵਿੱਚ ਹੋਣ ਅਤੇ ਆਪਣੇ ਦੋਸਤਾਂ ਅਤੇ ਸਾਰੇ ਪੈਸੇ ਗੁਆਉਣ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਰਾਖੀ ਨਾਲ ਸ਼ਰਲਿਨ ਚੋਪੜਾ ਵੀ ਨਜ਼ਰ ਆਈ। ਰਾਖੀ ਨੇ ਅੱਗੇ ਕਿਹਾ, “ਮੈਂ ਉਮਰਾਹ ਕਰਨ ਤੋਂ ਬਾਅਦ ਆਈ ਸੀ ਅਤੇ ਮੇਰੀ ਭੈਣ ਅਤੇ ਮੇਰੀ ਦੋਸਤ ਮੇਰੇ ਕੋਲ ਵਾਪਸ ਆਏ। ਅਸੀਂ 8 ਸਾਲਾਂ ਤੋਂ ਦੋਸਤ ਸੀ।









ਰਾਖੀ ਸਾਵੰਤ ਨੇ ਆਪਣੀ ਇਸ ਹਾਲਤ ਲਈ ਆਦਿਲ ਨੂੰ ਠਹਿਰਾਇਆ ਜ਼ਿੰਮੇਵਾਰ
ਰਾਖੀ ਅੱਗੇ ਕਹਿੰਦੀ ਹੈ, “ਮੇਰੇ ਕੋਲ ਵੈੱਬ ਸੀਰੀਜ਼ ਅਤੇ ਪ੍ਰੋਜੈਕਟ ਆ ਰਹੇ ਹਨ ਅਤੇ ਮੇਰੇ ਨਵੇਂ ਨੁਕਸਾਨ ਕਾਰਨ ਸਭ ਕੁਝ ਪ੍ਰਭਾਵਿਤ ਹੋਵੇਗਾ। ਆਦਿਲ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਉਸਨੇ ਮੇਰੇ ਸਾਰੇ ਦੋਸਤ, ਪੈਸੇ ਅਤੇ ਸਭ ਕੁਝ ਲੈ ਲਿਆ, ਮੈਂ ਮਹਿੰਗੀਆਂ ਕਾਰਾਂ ਵਿੱਚ ਸਫ਼ਰ ਕਰਦੀ, ਸੀ ਪਰ ਹੁਣ ਮੈਨੂੰ ਆਟੋ ਵਿੱਚ ਸਫ਼ਰ ਕਰਨਾ ਪੈਂਦਾ ਹੈ। ਰਾਖੀ ਨੇ ਅੱਗੇ ਕਿਹਾ, 'ਆਦਿਲ ਖੁਦ ਵੀ ਲਗਜ਼ਰੀ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਹੈ ਅਤੇ ਮਹਿੰਗੀਆਂ ਕਾਰਾਂ ਵਿੱਚ ਸਫ਼ਰ ਕਰ ਰਿਹਾ ਹੈ। ਪਰ ਇੱਥੇ ਮੈਂ ਉਸ ਦੇ ਕਾਰਨ ਦੁਖੀ ਹਾਂ। “ਇਸ ਤੋਂ ਬਾਅਦ ਉਸਨੂੰ ਇੱਕ ਆਟੋ ਵਿੱਚ ਜਾਂਦੇ ਦੇਖਿਆ ਗਿਆ।