Atif Aslam Becoms Father Of Baby Girl: 'ਤੇਰਾ ਹੋਨੇ ਲਗਾ ਹੂੰ' ਵਰਗੇ ਗੀਤਾਂ ਨਾਲ ਲੋਕਾਂ ਨੂੰ ਆਪਣੀ ਆਵਾਜ਼ ਦਾ ਦੀਵਾਨਾ ਬਣਾਉਣ ਵਾਲੇ ਮਸ਼ਹੂਰ ਗਾਇਕ ਆਤਿਫ ਅਸਲਮ ਤੀਜੀ ਵਾਰ ਪਿਤਾ ਬਣ ਗਏ ਹਨ। ਗਾਇਕ ਦੇ ਘਰ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਗਾਇਕ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਦਿੱਤੀ ਹੈ। ਜਿਸ ਦੇ ਨਾਲ ਉਨ੍ਹਾਂ ਨੇ ਬੇਟੀ ਲਈ ਪਿਆਰਾ ਨੋਟ ਵੀ ਲਿਖਿਆ ਹੈ। ਇਹ ਤਸਵੀਰ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ 'ਚੱਲ ਜਿੰਦੀਏ' ਦੀ ਨਵੀਂ ਰਿਲੀਜ਼ ਡੇਟ ਦਾ ਕੀਤਾ ਐਲਾਨ, ਇਸ ਦਿਨ ਸਿਨੇਮਾਘਰਾਂ 'ਚ ਦੇਵੇਗੀ ਦਸਤਕ


ਸਿੰਗਰ ਨੇ ਸ਼ੇਅਰ ਕੀਤੀ ਬੇਟੀ ਦੀ ਤਸਵੀਰ
ਪਾਕਿਸਤਾਨੀ ਗਾਇਕ ਆਤਿਫ ਅਸਲਮ ਦੀ ਖੁਸ਼ੀ ਇਸ ਸਮੇਂ ਸੱਤਵੇਂ ਅਸਮਾਨ 'ਤੇ ਹੈ। ਕਿਉਂਕਿ ਰਮਜ਼ਾਨ ਤੋਂ ਪਹਿਲਾਂ ਨੰਨ੍ਹੀ ਪਰੀ ਉਨ੍ਹਾਂ ਦੇ ਘਰ ਆਈ ਹੈ। ਜਿਸ ਦੀ ਤਸਵੀਰ ਸਿੰਗਰ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸਿੰਗਰ ਨੇ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਸਗੋਂ ਉਸ ਦਾ ਨਾਂ ਦੱਸਿਆ ਹੈ। ਤਸਵੀਰ ਸ਼ੇਅਰ ਕਰਦੇ ਹੋਏ ਆਤਿਫ ਨੇ ਲਿਖਿਆ, 'ਆਖਿਰਕਾਰ ਇੰਤਜ਼ਾਰ ਖਤਮ ਹੋ ਗਿਆ। ਮੇਰੇ ਦਿਲ ਦੀ ਨਵੀਂ ਰਾਣੀ ਆਈ ਹੈ। ਬੇਬੀ ਅਤੇ ਸਾਰਾਹ ਦੋਵੇਂ ਠੀਕ ਹਨ। ਕਿਰਪਾ ਕਰਕੇ ਸਾਡੇ ਲਈ ਪ੍ਰਾਰਥਨਾ ਕਰੋ। ਹਲੀਮਾ ਆਤਿਫ ਅਸਲਮ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ। ਤਸਵੀਰ 'ਚ ਸਿੰਗਰ ਦੀ ਪਿਆਰੀ ਬੱਚੀ ਗੁਲਾਬੀ ਰੰਗ ਦੇ ਕੱਪੜੇ ਪਾ ਕੇ ਸੌਂਦੀ ਨਜ਼ਰ ਆ ਰਹੀ ਹੈ। ਤਸਵੀਰ 'ਤੇ ਗਾਇਕ ਦੇ ਫੈਨਸ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ।









ਇਨ੍ਹਾਂ ਗੀਤਾਂ ਨੂੰ ਆਤਿਫ ਨੇ ਦਿੱਤੀ ਆਵਾਜ਼
ਦੱਸ ਦੇਈਏ ਕਿ ਆਤਿਫ ਅਸਲਮ ਦੀ ਨੰਨ੍ਹੀ ਪਰੀ ਦਾ ਜਨਮ ਅੱਜ ਯਾਨੀ 23 ਮਾਰਚ ਨੂੰ ਹੋਇਆ ਸੀ। ਸਿੰਗਰ ਨੇ ਸਾਲ 2013 'ਚ ਸਾਰਾ ਨਾਲ ਵਿਆਹ ਕੀਤਾ ਸੀ। ਇਸ ਦੇ ਨਾਲ ਹੀ ਹਲੀਮਾ ਆਤਿਫ ਤੋਂ ਪਹਿਲਾਂ ਆਤਿਫ ਦੋ ਬੇਟਿਆਂ ਦੇ ਪਿਤਾ ਸਨ। ਜਿਨ੍ਹਾਂ ਦੇ ਨਾਂ ਅਬਦੁਲ ਅਹਿਦ ਅਤੇ ਆਰੀਅਨ ਅਸਲਮ ਹਨ। ਦੱਸਣਯੋਗ ਹੈ ਕਿ 'ਤੇਰਾ ਹੋਨੇ ਲਗਾ ਹੂੰ' ਤੋਂ ਇਲਾਵਾ ਆਤਿਫ ਅਸਲਮ ਨੇ 'ਦਿਲ ਦੀਆ ਗਲਾਂ', 'ਪਹਿਲੀ ਨਜ਼ਰ ਮੇਂ', 'ਤੂ ਜਾਨੇ ਨਾ', 'ਬਖੁਦਾ ਤੁਮਹੀ ਹੋ' ਵਰਗੇ ਕਈ ਸੁਪਰਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।


ਇਹ ਵੀ ਪੜ੍ਹੋ: ਬਿੱਗ ਬੌਸ ਫੇਮ ਸ਼ਿਵ ਠਾਕਰੇ ਕਦੇ ਘਰ-ਘਰ ਸੁੱਟਦਾ ਸੀ ਅਖਬਾਰ, ਹੁਣ ਮੁੰਬਈ 'ਚ ਸ਼ੁਰੂ ਕੀਤਾ ਇਹ ਕਾਰੋਬਾਰ