ਚੰਡੀਗੜ੍ਹ: ਬਾਲੀਵੁੱਡ ਦੇ ਸਭ ਤੋਂ ਚਰਚਿਤ ਜੋੜੇ ਰਣਬੀਰ ਕਪੂਰ ਤੇ ਆਲੀਆ ਭੱਟ ਦਾ ਵਿਆਹ ਇੱਕ ਵਾਰ ਫਿਰ ਟਲ ਗਿਆ ਹੈ। ਰਿਪੋਰਟਾਂ ਮੁਤਾਬਕ ਇਹ ਜੋੜਾ ਹੁਣ ਅਗਲੇ ਸਾਲ ਵਿਆਹ ਕਰਵਾਏਗਾ। ਪਹਿਲਾਂ ਇਹ ਅਫਵਾਹ ਸੀ ਕਿ ਕੈਟਰੀਨਾ-ਵਿੱਕੀ ਕੌਸ਼ਲ ਦੇ ਨਾਲ-ਨਾਲ ਰਣਬੀਰ-ਆਲੀਆ ਵੀ ਦਸੰਬਰ 'ਚ ਹੀ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਸ ਖਬਰ ਤੋਂ ਬਾਅਦ ਹੁਣ ਉਨ੍ਹਾਂ ਦੇ ਫੈਨਜ਼ ਦਾ ਇੰਤਜ਼ਾਰ ਵਧ ਗਿਆ ਹੈ। ਇਹ ਵਿਆਹ ਹੁਣ ਦਸੰਬਰ ਦੀ ਬਜਾਏ ਅਗਲੇ ਸਾਲ ਅਪ੍ਰੈਲ ਮਹੀਨੇ 'ਚ ਹੋ ਸਕਦਾ ਹੈ।
ਰਣਬੀਰ ਕਪੂਰ ਤੇ ਆਲੀਆ ਭੱਟ ਦੀਵਾਲੀ ਦੇ ਮੌਕੇ 'ਤੇ ਕਾਲੀ ਪੂਜਾ ਪੰਡਾਲ 'ਚ ਨਜ਼ਰ ਆਏ ਸਨ। ਇਸ ਦੌਰਾਨ ਦੋਹਾਂ ਨੇ ਪੈਪਰਾਜ਼ੀ ਨੂੰ ਇਕੱਠੇ ਕਈ ਪੋਜ਼ ਵੀ ਦਿੱਤੇ। ਰਣਬੀਰ ਤੇ ਆਲੀਆ ਪਿਛਲੇ ਕੁਝ ਸਮੇਂ ਤੋਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਤੋਂ ਪਹਿਲਾਂ ਖਬਰ ਸੀ ਕਿ ਦੋਵੇਂ ਦਸੰਬਰ ਮਹੀਨੇ 'ਚ ਵਿਆਹ ਕਰ ਸਕਦੇ ਹਨ ਪਰ ਰਿਪੋਰਟਾਂ ਮੁਤਾਬਕ ਇਹ ਵਿਆਹ ਅਗਲੇ ਸਾਲ ਅਪ੍ਰੈਲ ਤੱਕ ਟਾਲ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਇਸ ਦੀ ਆਫੀਸ਼ੀਅਲ ਪੁਸ਼ਟੀ ਨਹੀਂ ਕੀਤੀ ਗਈ।
ਰਣਬੀਰ ਕਪੂਰ ਆਪਣੇ ਵਿਆਹ ਨੂੰ ਲੈ ਕੇ ਕਾਫੀ ਬੋਲਦੇ ਰਹੇ ਹਨ, ਪਿਛਲੇ ਸਾਲ ਇੱਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਲੌਕਡਾਊਨ ਨਾ ਹੁੰਦਾ ਤਾਂ ਉਹ ਆਲੀਆ ਨਾਲ ਵਿਆਹ ਕਰਵਾ ਲੈਂਦੇ। ਦੋਹਾਂ ਨੇ ਵਰਕ ਕੋਮਿਟਮੈਂਟਸ ਕਾਰਨ ਆਪਣੇ ਵਿਆਹ ਦੀ ਤਰੀਕ ਨੂੰ ਟਾਲਣ ਦਾ ਫੈਸਲਾ ਕੀਤਾ ਹੈ। ਰਣਬੀਰ ਤੇ ਆਲੀਆ ਅਗਲੇ ਕੁਝ ਮਹੀਨਿਆਂ ਤੱਕ ਕੰਮ ਵਿਚ ਰੁੱਝੇ ਰਹਿਣ ਵਾਲੇ ਹਨ। ਆਲੀਆ ਭੱਟ ਸਟਾਰਰ 'ਗੰਗੂਬਾਈ ਕਾਠੀਆਵਾੜੀ', 'ਆਰਆਰਆਰ', 'ਡਾਰਲਿੰਗਸ' ਤੇ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਰਿਲੀਜ਼ ਹੋਣ ਲਈ ਤਿਆਰ ਹਨ।
ਬ੍ਰਹਮਾਸਤਰ ਤੋਂ ਇਲਾਵਾ ਰਣਬੀਰ ਕਪੂਰ ਸ਼ਮਸ਼ੇਰਾ, ਜਾਨਵਰ ਤੇ ਲਵ ਰੰਜਨ ਦੀ ਅਨਟਾਈਟਲ ਫਿਲਮ ਵੀ ਕਰ ਰਹੇ ਹਨ, ਜਿਸ ਦੀ ਕੁਝ ਸ਼ੂਟਿੰਗ ਬਾਕੀ ਹੈ। ਦੋਵੇਂ ਚਾਹੁੰਦੇ ਹਨ ਕਿ ਉਹ ਪਹਿਲਾਂ ਆਪਣਾ ਕੰਮ ਖਤਮ ਕਰ ਲੈਣ ਤਾਂ ਜੋ ਉਹ ਆਰਾਮ ਨਾਲ ਵਿਆਹ ਕਰਵਾ ਸਕਣ।