ਰਣਬੀਰ ਕਪੂਰ ਨੇ ਸ਼ੁਰੂ ਕੀਤੀ ‘ਸ਼ਮਸ਼ੇਰਾ’ ਦੀ ਸ਼ੂਟਿੰਗ, ਲੀਕ ਹੋਈ ਲੁਕ ਦੀ ਵੇਖੋ ਝਲਕ
ਏਬੀਪੀ ਸਾਂਝਾ | 12 Oct 2019 05:35 PM (IST)
ਜਲਦੀ ਹੀ ਰਣਬੀਰ ਦੀ ਫ਼ਿਲਮ ‘ਬ੍ਰਹਮਾਸਤਰ’ ਆਉਣ ਵਾਲੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਹੁਣ ‘ਸ਼ਮਸ਼ੇਰਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫ਼ਿਲਮ ਦੇ ਲਈ ਰਣਬੀਰ ਨੇ ਆਪਣੀ ਲੁਕ ‘ਤੇ ਕਾਫੀ ਕੰਮ ਕੀਤਾ ਹੈ।
ਮੁੰਬਈ: ਬਾਲੀਵੁਡ ‘ਚ ਸੰਜੂ ਫ਼ਿਲਮ ਨਾਲ ਧਮਾਕਾ ਕਰਨ ਵਾਲੇ ਰਣਬੀਰ ਕਪੂਰ ਇੱਕ ਵਾਰ ਫੇਰ ਤੋਂ ਆਪਣੀ ਕਮਰ ਕੱਸ ਰਹੇ ਹਨ। ਜਲਦੀ ਹੀ ਰਣਬੀਰ ਦੀ ਫ਼ਿਲਮ ‘ਬ੍ਰਹਮਾਸਤਰ’ ਆਉਣ ਵਾਲੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਹੁਣ ‘ਸ਼ਮਸ਼ੇਰਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫ਼ਿਲਮ ਦੇ ਲਈ ਰਣਬੀਰ ਨੇ ਆਪਣੀ ਲੁਕ ‘ਤੇ ਕਾਫੀ ਕੰਮ ਕੀਤਾ ਹੈ। ਜਿਸ ਦੀ ਤਿਆਰੀਆਂ ਤੋਂ ਹੀ ਸਾਫ ਹੈ ਕਿ ਸੰਜੂ ਤੋਂ ਬਾਅਦ 'ਸ਼ਮਸ਼ੇਰਾ' ਨਾਲ ਰਣਬੀਰ ਫੈਨਸ ਨੂੰ ਆਪਣੀ ਲੁੱਕ ਨਾਲ ਇੰਪਰੈਸ ਕਰਨ ਦੀ ਤਿਆਰੀ ਕਰ ਰਹੇ ਹਨ। ਫ਼ਿਲਮ ਦੇ ਸੈੱਟ ਤੋਂ ਰਣਬੀਰ ਦਾ ਲੁੱਕ ਲੀਕ ਹੋ ਗਿਆ ਹੈ ਅਤੇ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਲੁੱਕ ‘ਚ ਰਣਬੀਰ ਕਾਫੀ ਵਖਰੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਲੁੱਕ ਨੂੰ ਵੇਖ ਕੇ ਪਹਿਲੀ ਨਜ਼ਰ ‘ਚ ਰਣਬੀਰ ਕਿਸੇ ਡਕੈਟ ਜਿਹੇ ਲੱਗ ਰਹੇ ਹਨ। ਉਨ੍ਹਾਂ ਨੇ ਖਾਦੀ ਦੇ ਕਪੜੇ ਪਾਏ ਹਨ ਅਤੇ ਸਿਰ ‘ਤੇ ਸਕਾਫ ਬੰਨ੍ਹਿਆ ਹੋਇਆ ਹੈ ਨਾਲ ਹੀ ਚਿਹਰੇ ‘ਤੇ ਸੰਘਣੀ ਦਾੜੀ ਵੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸਾਹਮਣੇ ਆਇਆਂ ਤਸਵੀਰਾਂ ‘ਚ ਰਣਬੀਰ ਪਿੰਡ ਦੇ ਕੁਝ ਲੋਕਾਂ ਨਾਲ ਘਿਰੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਚਿਹਰੇ ਦੇ ਇੰਪ੍ਰੈਸ਼ਨ ਤੋਂ ਲੱਗ ਰਿਹਾ ਹੈ ਕਿ ਉਹ ਕੋਈ ਇੰਟੈਂਸ ਸੀਨ ਸ਼ੂਟ ਕਰ ਰਹੇ ਹਨ। ਫ਼ਿਲਮ ‘ਸ਼ਮਸ਼ੇਰਾ’ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਫ਼ਿਲਮ ਕਾਮੇਡੀ, ਐਕਸ਼ਨ ਅਤੇ ਡ੍ਰਾਮਾ ਨਾਲ ਭਰੀ ਹੈ। ਜਿਸ ਚ’ ਉਨ੍ਹਾਂ ਦਾ ਰੋਲ ਸਾਰੇ ਕਿਰਦਾਰਾਂ ਤੋਂ ਵੱਖਰਾ ਹੋਣ ਵਾਲਾ ਹੈ।