Ranjit Bawa Deputy Vohra: ਪੰਜਾਬੀ ਸਿੰਗਰ ਰਣਜੀਤ ਬਾਵਾ 'ਤੇ ਹਾਲ ਹੀ 'ਚ ਦੁੱਖਾਂ ਦਾ ਪਹਾੜ ਟੁੱਟਿਆ ਹੈ। ਉਨ੍ਹਾਂ ਦੇ ਬੈਸਟ ਫਰੈਂਡ ਤੇ ਮੈਨੇਜਰ ਡਿਪਟੀ ਵੋਹਰਾ ਦੀ ਸੜਕ ਹਾਦਸੇ 'ਚ ਭਿਆਨਕ ਮੌਤ ਹੋ ਗਈ ਸੀ। ਇਸ ਤੋਂ ਬਾਅਦ ਤੋਂ ਹੀ ਗਾਇਕ ਕਾਫੀ ਉਦਾਸ ਹਨ। ਹੁਣ ਰਣਜੀਤ ਬਾਵਾ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਡਿਪਟੀ ਵੋਹਰਾ ਦਾ ਭੋਗ ਤੇ ਅੰਤਿਮ ਅਰਦਾਸ 19 ਜਨਵਰੀ ਵੀਰਵਾਰ ਨੂੰ ਹੋਣ ਜਾ ਰਹੀ ਹੈ। 


ਰਣਜੀਤ ਬਾਵਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਲਿਿਖਆ ਹੋਇਆ ਸੀ, 'ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਡਿਪਟੀ ਵੋਹਰਾ ਜੀ ਦੀ ਅੰਤਿਮ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਦੇ ਭੋਗ ਤੇ ਅੰਤਮ ਅਰਦਾਸ 19 ਜਨਵਰੀ ਦਿਨ ਵੀਰਵਾਰ ਗੁਰਦੁਆਰਾ ਸਿੰਘ ਸਭਾ ਅਰਬਨ ਅਸਟੇਟ ਬਟਾਲਾ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ। ਅੰਤਿਮ ਅਰਦਾਸ 'ਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ।'




ਕਾਬਿਲੇਗ਼ੌਰ ਹੈ ਕਿ ਡਿਪਟੀ ਵੋਹਰਾ ਤੇ ਰਣਜੀਤ ਬਾਵਾ ਦੇ ਦਰਮਿਆਨ ਡੂੰਘਾ ਰਿਸ਼ਤਾ ਸੀ। ਡਿਪਟੀ ਬਾਵਾ ਦੇ ਦੋਸਤ ਹੋਣ ਦੇ ਨਾਲ ਨਾਲ ਉਨ੍ਹਾਂ ਦੇ ਮੈਨੇਜਰ ਵੀ ਸੀ। ਰਣਜੀਤ ਬਾਵਾ ਨੂੰ ਡਿਪਟੀ ਦੀ ਮੌਤ ਨਾਲ ਡੂੰਘਾ ਸਦਮਾ ਪਹੁੰਚਿਆ ਹੈ। ਉਹ ਅਕਸਰ ਵੋਹਰਾ ਦੇ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।









ਦੱਸ ਦਈਏ ਕਿ ਡਿਪਟੀ ਵੋਹਰਾ 8 ਜਨਵਰੀ ਨੂੰ ਰਣਜੀਤ ਬਾਵਾ ਦੇ ਸ਼ੋਅ ਦੀ ਸਮਾਪਤੀ ਮਗਰੋਂ ਡਿਪਟੀ ਵੋਹਰਾ ਆਪਣੇ ਘਰ ਬਟਾਲਾ ਵਿਖੇ ਆ ਰਿਹਾ ਸੀ। ਇਸ ਦੌਰਾਨ ਰਾਤ ਸਾਢੇ 10 ਵਜੇ ਦੇ ਕਰੀਬ ਉਸ ਦੀ ਕਾਰ ਜਲੰਧਰ ਦੇ ਮਕਸੂਦਾਂ ਬਾਈਪਾਸ ਉਤੇ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੀ ਮੌਤ ਉੱਪਰ ਰਣਜੀਤ ਬਾਵਾ ਨੂੰ ਵੱਡਾ ਝਟਕਾ ਲੱਗਾ ਹੈ। ਇਸਦਾ ਅੰਦਾਜ਼ਾ ਕਲਾਕਾਰ ਵੱਲ਼ੋਂ ਸ਼ੇਅਰ ਕੀਤੀ ਤਸਵੀਰ ਤੋਂ ਲਗਾਇਆ ਜਾ ਸਕਦਾ ਹੈ। ਉਹ ਦੋਵੇਂ ਕਈ ਸਾਲ ਤੋਂ ਇੱਕ-ਦੂਜੇ ਨਾਲ ਖੜ੍ਹੇ ਸੀ। ਪਰ ਅਚਾਨਕ ਡਿਪਟੀ ਦੀ ਮੌਤ ਨਾਲ ਉਹ ਬੇਹੱਦ ਟੁੱਟ ਗਏ ਹਨ। ਇਸ ਪੁਰਾਣੀ ਦੋਸਤੀ ਨੂੰ ਖੋਹਣ ਤੋਂ ਬਾਅਦ ਸ਼ਾਇਦ ਹੀ ਉਹ ਇਸ ਸਦਮੇ ਤੋਂ ਕਦੇ ਉੱਭਰ ਸਕਣ।