ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਹਮੇਸ਼ਾ ਹੀ ਆਪਣੇ ਪ੍ਰੋਜੈਕਟਸ ਦੇ ਕਾਰਨ ਚਰਚਾ 'ਚ ਰਹਿੰਦੇ ਹਨ। ਰਣਜੀਤ ਬਾਵਾ ਬੈਕ ਟੁ ਬੈਕ ਫ਼ਿਲਮਾਂ ਦੀ ਸ਼ੂਟਿੰਗ ਵੀ ਕਰ ਰਹੇ ਹਨ। ਹੁਣ ਰਣਜੀਤ ਬਾਵਾ ਨੇ ਆਪਣੀ ਅਗਲੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਰਣਜੀਤ ਬਾਵਾ ਦੀ ਫਿਲਮ 'ਪ੍ਰਾਹੁਣਾ -2' ਦਾ ਸ਼ੂਟ ਇੰਗਲੈਂਡ 'ਚ ਸ਼ੁਰੂ ਹੋਇਆ ਹੈ। ਇਸ ਸ਼ੂਟਿੰਗ ਦੀ ਖਬਰ ਨੂੰ ਰਣਜੀਤ ਬਾਵਾ ਨੇ ਆਪ ਸਾਂਝਾ ਕੀਤਾ ਹੈ। ਫਿਲਮ 'ਪ੍ਰਾਹੁਣਾ-2' ਨੂੰ ਸ਼ਿਤਿਜ ਚੌਧਰੀ ਡਾਇਰੈਕਟ ਕਰ ਰਹੇ ਹਨ। 


 


ਫਿਲਮ 'ਪ੍ਰਾਹੁਣਾ' ਦੇ ਪਹਿਲੇ ਭਾਗ 'ਚ ਕੁਲਵਿੰਦਰ ਬਿੱਲਾ ਨਜ਼ਰ ਆਏ ਸਨ। ਹੁਣ ਇਸਦੇ ਦੂਜੇ ਭਾਗ 'ਚ ਕੁਲਵਿੰਦਰ ਬਿੱਲਾ ਦੀ ਜਗ੍ਹਾ ਰਣਜੀਤ ਬਾਵਾ ਨਜ਼ਰ ਆਏ ਸਨ। ਭਾਗ ਦੂਜੇ ਲਈ ਫਿਲਮ ਦੇ ਡਾਇਰੈਕਟਰ ਨੂੰ ਵੀ ਬਦਲਿਆ ਗਿਆ ਹੈ। ਰਣਜੀਤ ਬਾਵਾ ਤੋਂ ਇਲਾਵਾ ਇਸ ਫਿਲਮ ਦੀ ਬਾਕੀ ਕਾਸਟ ਕਿਹੜੀ ਹੋਵੇਗੀ ਫਿਲਹਾਲ ਇਸ ਬਾਰੇ ਖੁਲਾਸਾ ਨਹੀਂ ਕੀਤਾ ਗਿਆ। ਕੁਝ ਸਮਾਂ ਪਹਿਲਾਂ ਹੀ ਰਣਜੀਤ ਬਾਵਾ ਨੇ ਆਪਣੀ ਤੇ ਤਰਸੇਮ ਜੱਸੜ ਦੀ ਫਿਲਮ 'ਖਾਓ ਪੀਓ ਐਸ਼ ਕਰੋ' ਦਾ ਸ਼ੂਟ ਖਤਮ ਕੀਤਾ ਸੀ। ਇਹ ਫਿਲਮ ਵੀ ਰਿਲੀਜ਼ ਲਈ ਤਿਆਰ ਹੈ।


 


ਰਣਜੀਤ ਬਾਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਨੇ ਹਾਲ ਹੀ 'ਚ ਅਨਾਊਂਸ ਕੀਤਾ ਸੀ ਕਿ ਉਨ੍ਹਾਂ ਦੀ ਐਲਬਮ 'ਲਾਊਡ' 22 ਸਤੰਬਰ 2021 ਨੂੰ ਰਿਲੀਜ਼ ਹੋਵੇਗੀ। ਇਸ ਐਲਬਮ ਵਿੱਚੋ ਦੋ ਗੀਤ 'ਲਾਊਡ' ਤੇ 'ਘੁੰਗਰੂ' ਰਿਲੀਜ਼ ਹੋਇਆ ਤੇ ਫੈਨਜ਼ ਨੂੰ ਬਾਕੀ ਐਲਬਮ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਫ਼ਿਲਮੀ ਵਰਕਫਰੰਟ ਦੀ ਗੱਲ ਕਰੀਏ ਤਾਂ 'ਖਾਓ ਪੀਓ ਐਸ਼ ਕਰੋ' ਤੇ 'Men in Black' ਰਣਜੀਤ ਬਾਵਾ ਦੀਆਂ ਉਹ ਫ਼ਿਲਮਾਂ ਹਨ ਜੋ ਰਿਲੀਜ਼ ਲਈ ਤਿਆਰ ਹਨ। 


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904