Ranjit Bawa On Amar Singh Chamkila: ਅਮਰ ਸਿੰਘ ਚਮਕੀਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾਰ ਸਿਤਾਰਾ ਸੀ। ਪਰ 8 ਮਾਰਚ 1988 ਨੂੰ ਇਹ ਸਿਤਾਰਾ ਹਮੇਸ਼ਾ ਲਈ ਡੁੱਬ ਗਿਆ। ਖਾੜਕੂਵਾਦ ਦੇ ਦੌਰ ਦੀ ਭੇਂਟ ਚੜ੍ਹਿਆ ਸੀ ਇਹ ਚਮਕਦਾਰ ਸਿਤਾਰਾ। ਚਮਕੀਲਾ ਦੀ ਮੌਤ ਤੋਂ 34 ਸਾਲਾਂ ਬਾਅਦ ਕਈ ਲੋਕ ਸਾਹਮਣੇ ਆ ਕੇ ਉਸ ਦੇ ਨਾਲ ਜੁੜੀਆਂ ਗੱਲਾਂ ਕਰਨ ਲੱਗੇ ਹਨ। ਚਮਕੀਲਾ ਤੇ ਅਮਰਜੋਤ ਦੀ ਜੋੜੀ ਸਦਾਬਹਾਰ ਤੇ ਅਮਰ ਜੋੜੀ ਹੈ। ਇਸ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਸੀ। ਚਮਕੀਲੇ ਤੇ ਉਸ ਦੀ ਪਤਨੀ ਅਮਰਜੋਤ ਨੂੰ 8 ਮਾਰਚ 1988 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਚਮਕੀਲਾ ਦੀ ਮੌਤ ਤੋਂ 34 ਸਾਲਾਂ ਬਾਅਦ ਵੀ ਅੱਜ ਤੱਕ ਉਸ ਨੂੰ ਯਾਦ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਬਿੱਗ ਬੌਸ 16 'ਚ ਆਉਣ ਤੋਂ ਪਹਿਲਾਂ ਬੇਰੋਜ਼ਗਾਰ ਸੀ ਸ਼ਾਲਿਨ ਭਨੋਟ, ਐਕਟਰ ਨੇ ਹੁਣ ਕੀਤਾ ਖੁਲਾਸਾ
ਹੁਣ ਆਪਣੇ ਇੱਕ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਚਮਕੀਲੇ ਬਾਰੇ ਬੋਲਿਆ ਹੈ। ਬਾਵੇ ਨੇ ਕਿਹਾ, 'ਐਵੇਂ ਹੀ ਕਹਿੰਦੇ ਸੀ ਕਿ ਚਮਕੀਲੇ ਨੇ ਗੰਦ ਪਾਇਆ। ਮੈਂ ਤਾਂ ਕਹਿੰਦਾ ਹਾਂ ਕਿ ਜਿੰਨਾਂ ਗੰਦ ਹੁਣ ਪਿਆ, ਜੇ ਚਮਕੀਲਾ ਹੁੰਦਾ ਤਾਂ ਉਸ ਨੇ ਉਂਜ ਹੀ ਗਾਉਣਾ ਬੰਦ ਕਰ ਦੇਣਾ ਸੀ।' ਦੇਖੋ ਇਹ ਵੀਡੀਓ:
ਦੱਸ ਦਈਏ ਕਿ ਰਣਜੀਤ ਬਾਵਾ ਦੀ ਫਿਲਮ 'ਲੈਂਬਰਗਿਨੀ' 2 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਬਾਵਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।
ਦੂਜੇ ਪਾਸੇ, ਚਮਕੀਲੇ ਦੀ ਗੱਲ ਕਰੀਏ ਤਾਂ ਉਹ ਤੇ ਉਸ ਦੀ ਪ੍ਰੈਗਨੈਂਟ ਪਤਨੀ ਅਮਰਜੌਤ ਕੌਰ ਖਾੜਕੂਵਾਦ ਦੀ ਭੇਂਟ ਚੜ੍ਹ ਗਏ ਸੀ। 80ਆਂ ਦੇ ਦਹਾਕੇ 'ਚ ਚਮਕੀਲਾ ਦੀ ਪੂਰੀ ਚੜ੍ਹਾਈ ਸੀ। ਜਿਸ ਤੋਂ ਉਸ ਦੇ ਨਾਲ ਕਲਾਕਾਰ ਕਾਫੀ ਖਿਜਦੇ ਸੀ। ਚਮਕੀਲੇ ਦੇ ਕਈ ਨੇੜਲੇ ਲੋਕਾਂ ਨੇ ਸਾਹਮਣੇ ਆ ਕੇ ਦੱਸਿਆ ਹੈ ਕਿ ਉਸ ਦੇ ਨਾਲ ਦੇ ਕਲਾਕਾਰਾਂ ਨੇ ਚਮਕੀਲੇ ਬਾਰੇ ਖਾੜਕੂਆਂ ਨੂੰ ਉਂਗਲਾਂ ਲਾ ਲਾ ਕੇ ਮਰਵਾਇਆ ਸੀ।