ਕੰਗਨਾ ਰਣੌਤ ਤੇ ਰਣਜੀਤ ਬਾਵਾ ਦੀ ਟਵਿੱਟਰ ਜੰਗ ਬਾਰੇ ਹਰ ਕਿਸੇ ਨੂੰ ਪਤਾ ਹੈ। ਪਰ ਕਾਫੀ ਦਿਨਾਂ ਤੋਂ ਇਹ ਮੁੱਦਾ ਠੰਢਾ ਪਿਆ ਹੋਇਆ ਹੈ। ਕੰਗਨਾ ਦੇ ਰਣਜੀਤ ਬਾਵਾ ਨੂੰ ਟਵਿੱਟਰ ਤੋਂ ਬਲਾਕ ਕਰਨ ਤੋਂ ਬਾਅਦ ਇਸ ਵਾਰ ਬਾਰੇ ਗੱਲ ਹੋਣੀ ਘੱਟ ਹੋ ਗਈ। ਹੁਣ ਰਣਜੀਤ ਬਾਵਾ ਨੇ ਇਕ ਵਾਰੀ ਫਿਰ ਵਿਵਾਦਿਤ ਕੁਈਨ ਕੰਗਨਾ 'ਤੇ ਤੰਜ ਕੱਸਿਆ ਹੈ। ਦਰਅਸਲ ਰਣਜੀਤ ਬਾਵਾ ਨੇ ਇਕ ਵਾਰੀ ਫਿਰ ਕੰਗਨਾ ਨਾਲ ਜੁੜਿਆ ਟਵੀਟ ਕੀਤਾ ਹੈ।


 


ਰਣਜੀਤ ਬਾਵਾ ਨੇ ਆਪਣੇ ਟਵੀਟ ਵਿਚ ਕਿਹਾ, ਜੇ ਕੰਗਨਾ ਨੇ ਪੰਜਾਬ ਤੋਂ ਸੀਟ ਲੜੀ ਜਾਂ ਫਿਰ ਟਿਕਟ ਲਈ ਤਾਂ ਮੈਂ ਵੀ ਉਸ ਦੇ ਖਿਲਾਫ ਟਿਕਟ ਲੈ ਲੈਣੀ ਹੈ। ਪੰਜਾਬ ਵਾਲਿਓ ਤਕੜੇ ਰਿਹੋ, ਸਕੀਮਾਂ ਲਾਉਣਗੇ। ਕੋਈ ਨਹੀਂ ਭੁਲਦੇ ਪੰਜਾਬ ਵਾਲੇ। ਨਾਲ ਹੀ ਰਣਜੀਤ ਬਾਵਾ ਨੇ ਕੰਗਨਾ ਦਾ ਹੈਸ਼ਟੈਗ ਪਾ ਕੇ ਇਹ ਵੀ ਕਿਹਾ ਕਿ ਇਹ ਨਹੀਂ ਅਨਬਲੋਕ ਕਰਦੀ।


 


ਜਦੋ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਕੰਗਨਾ ਨੇ ਕਿਸਾਨਾਂ ਨੂੰ ਅੱਤਵਾਦੀ ਕਿਹਾ ਸੀ ਤੇ ਧਰਨਿਆਂ 'ਤੇ ਜਾਣ ਵਾਲੀਆਂ ਮਾਤਾਵਾਂ ਬਾਰੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਤਾਂ ਉਸ ਵੇਲੇ ਰਣਜੀਤ ਬਾਵਾ ਨੇ ਕੰਗਨਾ ਰਣੌਤ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ। ਉਸ ਤੋਂ ਬਾਅਦ ਹੀ ਕੰਗਨਾ ਨੇ ਰਣਜੀਤ ਬਾਵਾ ਨੂੰ ਟਵਿੱਟਰ 'ਤੇ ਬਲਾਕ ਕੀਤਾ ਹੋਇਆ ਹੈ। ਇਸ ਤੋਂ ਬਾਅਦ ਵੀ ਰਣਜੀਤ ਬਾਵਾ ਨੇ ਆਪਣੇ ਗੀਤਾਂ ਰਾਹੀਂ ਕੰਗਨਾ ਰਣੌਤ ਨੂੰ ਜਵਾਬ ਦਿੱਤਾ ਸੀ।