ਮੁੰਬਈ: ਬਾਲੀਵੁੱਡ ‘ਚ ਇਸ ਸਮੇਂ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ ‘ਕਲੰਕ’ ਦੀ ਸਭ ਨੂੰ ਬੇਸਬਰੀ ਨਾਲ ਉਡੀਕ ਹੈ। ਮੇਕਰਸ ਨੇ ਕੁਝ ਦਿਨ ਪਹਿਲਾਂ ਹੀ ਫ਼ਿਲਮ ਦੇ ਸਾਰੇ ਕਿਰਦਾਰਾਂ ਦੇ ਪੋਸਟਰ ਰਿਲੀਜ਼ ਕਰ ਆਪਣੇ ਪੱਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਹੁਣ ਫ਼ਿਲਮ ਦੇ ਲੀਡ ਹੀਰੋ ਵਰੁਣ ਧਵਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਆਈ ਹੈ।


ਫ਼ਿਲਮ ‘ਚ ਆਪਣੀ ਲੁੱਕ ਨੂੰ ਵਰੁਣ ਨੇ ਖੁਦ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ‘ਚ ਵਰੁਣ ਸ਼ਰਟਲੈਸ ਹੋਏ ਹਨ ਤੇ ਇਸ ਨੂੰ ਦੇਖਣ ਤੋਂ ਬਾਅਦ ਫੈਨਸ ਫ਼ਿਲਮ ਦੇ ਟੀਜ਼ਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਜੋ 12 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਇਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ‘ਸਿੰਬਾ’ ਸਟਾਰ ਰਣਬੀਰ ਸਿੰਘ ਦੀ ਜਿਨ੍ਹਾਂ ਨੇ ਸਾਲ ਦੀ ਸ਼ੁਰੂਆਤ ‘ਚ ਹੀ ਆਪਣੀਆਂ ਦੋ ਫ਼ਿਲਮਾਂ ਨਾਲ ਬਾਕਸਆਫਿਸ ‘ਤੇ ਧਮਾਲ ਕੀਤੀ ਹੈ। ਹੁਣ ਰਣਵੀਰ ਜਲਦੀ ਹੀ 83 ‘ਚ ਹੋਏ ਕ੍ਰਿਕਟ ਵਰਲਡ ਕੱਪ ‘ਤੇ ਬਣ ਰਹੀ ਫ਼ਿਲਮ ‘ਚ ਨਜ਼ਰ ਆਉਣਗੇ। ਇਸ ਦੀ ਤਿਆਰੀ ਜ਼ੋਰਾਂ ਨਾਲ ਚਲ ਰਹੀ ਹੈ।


ਰਣਵੀਰ ਨੇ ਵੀ ਕੁਝ ਘੰਟੇ ਪਹਿਲਾਂ ਹੀ ਆਪਣੀ ਇੱਕ ਸ਼ਰਟਲੈਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਜਿਸ ਨੂੰ ਫੈਨਸ ਵੱਲੋਂ ਕਾਫੀ ਲਾਈਕ ਕੀਤਾ ਜਾ ਰਿਹਾ ਹੈ।