Ranveer Singh Johnny Sins New Ad: ਬਾਲੀਵੁੱਡ ਸਟਾਰ ਰਣਵੀਰ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਵੇਂ ਉਸ ਨੂੰ ਕਿੰਨੀਂ ਹੀ ਆਲੋਚਨਾ ਦਾ ਸਾਹਮਣਾ ਕਰਨਾ ਪਵੇ, ਪਰ ਉਹ ਕਿਸੇ ਦੀ ਪਰਵਾਹ ਨਹੀਂ ਕਰੇਗਾ। ਉਹ ਇੱਕ ਵਾਰ ਫਿਰ ਤੋਂ ਪੋਰਨ ਸਟਾਰ ਜੌਨੀ ਸਿਨਸ ਨਾਲ ਨਵੀਂ ਐਡ 'ਚ ਨਜ਼ਰ ਆਇਆ ਹੈ। ਇਹ ਐਡ ਮਰਦਾਂ ਦੀ ਸੈਕਸ ਸਮੱਸਿਆ ਬਾਰੇ ਗੱਲ ਕਰਦੀ ਹੈ।       


ਇਹ ਵੀ ਪੜ੍ਹੋ: ਬਾਲੀਵੁੱਡ ਐਕਟਰ ਰਣਦੀਪ ਹੁੱਡਾ ਨੇ ਕੰਗਨਾ ਰਣੌਤ ਨੂੰ ਸੁਣਾਈਆਂ ਖਰੀਆਂ-ਖਰੀਆਂ, ਕਿਹਾ- 'ਉਸ ਨੇ ਨਾਜਾਇਜ਼ ਹੀ ਆਲੀਆ 'ਤੇ..'


ਇਹ ਐਡ ਸੋਸ਼ਲ ਮੀਡੀਆ 'ਤੇ ਅਪਲੋਡ ਹੁੰਦੇ ਹੀ ਜ਼ਬਰਦਸਤ ਵਾਇਰਲ ਹੋ ਗਈ। ਮਹਿਜ਼ ਤਿੰਨ ਘੰਟਿਆ 'ਚ ਹੀ ਇਸ ਐਡ ਨੂੰ 3 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਸ ਐਡ 'ਚ ਰਣਵੀਰ ਸਿੰਘ ਟੈਲੀਸ਼ੌਪਿੰਗ ਐਂਕਰ ਬਣੇ ਨਜ਼ਰ ਆ ਰਹੇ ਹਨ ਅਤੇ ਦਰਸ਼ਕਾਂ ਨੂੰ ਸਵਾਲ ਪੁੱਛ ਰਹੇ ਹਨ ਕਿ ਕੀ ਉਨ੍ਹਾਂ ਨੂੰ ਕੋਈ ਸੈਕਸ ਸਮੱਸਿਆ ਹੈ। ਇਸ ਤੋਂ ਬਾਅਦ ਉਹ ਸੈਕਸੂਅਲ ਸਮੱਸਿਆਵਾਂ ਦੀ ਦਵਾਈ ਬਣਾਉਣ ਵਾਲੇ ਬਰਾਂਡ 'ਬੋਲਡ ਕੇਅਰ' ਦੇ ਪ੍ਰੋਡਕਟ ਬਾਰੇ ਦੱਸਦੇ ਹਨ ਕਿ ਇਸ ਪ੍ਰੋਡਕਟ ਨੂੰ ਇਸਤੇਮਾਲ ਕਰਕੇ ਉਹ ਆਪਣੇ ਵਿਆਹੁਤਾ ਜੀਵਨ 'ਚ ਸੁੱਖ ਤੇ ਸ਼ਾਂਤੀ ਲਿਆ ਸਕਦੇ ਹਨ। ਇਸ ਤੋਂ ਬਾਅਦ ਜੌਨੀ ਸਿਨਸ ਦੀ ਐਂਟਰੀ ਹੁੰਦੀ ਹੈ। ਉਹ ਬੋਲਡ ਕੇਅਰ ਦੇ ਪ੍ਰੋਡਕਟ ਦੇ ਇਸਤੇਮਾਲ ਦੇ ਤਜਰਬੇ ਨੂੰ ਦਰਸ਼ਕਾਂ ਨਾਲ ਸਾਂਝਾ ਕਰਦੇ ਹਨ। ਕੁੱਲ ਮਿਲਾ ਕੇ ਇਹ ਐਡ ਕਾਫੀ ਮਜ਼ਾਕੀਆ ਹੈ। ਤੁਸੀਂ ਇਹ ਵੀਡੀਓ ਦੇਖ ਕੇ ਖੂਬ ਹੱਸਣ ਵਾਲੇ ਹੋ।






ਕਾਬਿਲੇਗ਼ੌਰ ਹੈ ਕਿ ਤਕਰੀਬਨ ਇੱਕ ਮਹੀਨੇ ਪਹਿਲਾਂ ਵੀ ਰਣਵੀਰ ਸਿੰਘ ਨੇ ਜੌਨੀ ਸਿਨਸ ਨਾਲ ਮਿਲ ਕੇ ਇਸੇ ਬਰਾਂਡ ਲਈ ਐਡ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰ ਦੀ ਖੂਬ ਨਿੰਦਾ ਹੋਈ ਸੀ ਕਿ ਕੀ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਬਰਾਂਡਜ਼ ਨੂੰ ਐਂਡੋਰਸ ਕਰਨਾ ਚਾਹੀਦਾ ਹੈ? ਪਰ ਰਣਵੀਰ ਨੇ ਸਾਫ ਤੇ ਬੇਬਾਕੀ ਨਾਲ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਵਿਆਹੁਤਾ ਜੀਵਨ ਦੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਹੋਣੀ ਚਾਹੀਦੀ ਹੈ, ਕਿਉਂਕਿ ਵਿਆਹੁਤਾ ਸੁੱਖ ਨਾਲ ਹੀ ਜ਼ਿੰਦਗੀ ਦੇ ਸਾਰੇ ਸੁੱਖ ਜੁੜੇ ਹਨ। 


ਇਹ ਵੀ ਪੜ੍ਹੋ: 20 ਸਾਲ ਬਾਅਦ ਵੀ ਨਹੀਂ ਘਟਿਆ ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ ਦਾ ਪਿਆਰ, ਤਸਵੀਰਾਂ 'ਚ ਇੱਕ ਦੂਜੇ ਨਾਲ ਹੋਏ ਰੋਮਾਂਟਿਕ